Punjab

ਪੰਜਾਬੀਆਂ ਲਈ ਖੁਸ਼ਖਬਰੀ ! ਇਸੇ ਮਹੀਨੇ ਸ਼ੁਰੂ ਹੋ ਰਹੀ ਹੈ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਨਿਊਯਾਰਕ ਦੀ ਫਲਾਈਟ !

ਬਿਊਰੋ ਰਿਪੋਰਟ : ਅੰਮ੍ਰਿਤਸਰ ਦੇ ਕੌਮਾਂਤਰੀ ਏਅਰਪੋਰਟ ਤੋਂ ਦੁਨੀਆ ਭਰ ਦੇ ਹੋਰ ਦੇਸ਼ਾਂ ਦੀ ਏਅਰਲਾਇਨ ਵੀ ਦਿਲਚਸਪੀ ਵਿਖਾ ਰਹੀਆਂ ਹਨ । ਇੱਕ ਹੋਰ ਏਅਰ ਲਾਇਨ ਨੇ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਨਿਊਯਾਰਕ ਦੇ ਵਿਚਾਲੇ ਫਲਾਈਟ ਸ਼ੁਰੂ ਕਰਨ ਦਾ ਰਹੀ ਹੈ। 6 ਅਪ੍ਰੈਲ ਤੋਂ ਪਹਿਲੀ ਫਲਾਇਟ ਉਡਾਨ ਭਰੇਗੀ, ਇਟਾਲਿਅਨ ਏਅਰਲਾਈਨਜ਼,ਨਿਓਸ ਏਅਰ ਇਸ ਦੀ ਸ਼ੁਰੂਆਤ ਕਰ ਰਹੀ ਹੈ। ਪੰਜਾਬੀਆਂ ਵੱਲੋਂ ਲੰਬੇ ਸਮੇਂ ਤੋਂ ਕੈਨੇਡਾ ਅਤੇ ਅਮਰੀਕਾ ਤੋਂ ਸਿੱਧੀਆਂ ਉਡਾਣਾਂ ਅੰਮ੍ਰਿਤਸਰ ਲਈ ਕਨੈਕਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ । ਫਿਲਹਾਲ ਇਸ ਨੂੰ ਹਫਤੇ ਵਿੱਚ ਇੱਕ ਦਿਨ ਹੀ ਚਲਾਇਆ ਜਾਵੇਗਾ, ਪਰ ਜਿਵੇਂ-ਜਿਵੇਂ ਯਾਤਰੀਆਂ ਦੀ ਗਿਣਤੀ ਵਧੇਗੀ ਇਸ ਨੂੰ ਵਧਾਇਆ ਜਾਵੇਗਾ ।

ਇਸ ਤੋਂ ਪਹਿਲਾਂ ਕਤਰ ਏਅਰਵੇਜ਼ ਅਤੇ ਏਅਰ ਇੰਡੀਆ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਹੋਰ ਫਲਾਇਟਾਂ ਸ਼ੁਰੂ ਕੀਤੀਆਂ ਸਨ । ਨਿਓਸ ਏਅਰ ਦੇ ਮੈਨੇਜਰ ਲੂਕਾ ਕੈਂਪਨਾਟੀ ਨੇ ਕਿਹਾ ਕਿ ਅੰਮ੍ਰਿਤਸਰ ਦਾ ਬ੍ਰਿਟੇਨ ਅਤੇ ਕੈਨੇਡਾ ਨਾਲ ਸੰਪਕ ਦਹਾਕਿਆਂ ਤੋਂ ਹੈ । ਜਿਸ ਦੀ ਵਜ੍ਹਾ ਕਰਕੇ 6 ਅਪ੍ਰੈਲ ਤੋਂ ਅੰਮ੍ਰਿਤਸਰ ਤੋਂ ਸ਼ੁਰੂ ਹੋਣ ਵਾਲੀ ਮਿਲਾਨ ਮਾਲਪੈਂਸਾ ਅਤੇ ਟੋਰਾਂਟੋ ਵਿਚਕਾਰ ਇੱਕ ਨਵੀਂ ਸੇਵਾ ਦੇ ਨਾਲ ਅਮਰੀਕਾ ਦੇ ਨੈਟਵਰਕ ਦਾ ਵਿਸਤਾਰ ਹੋਵੇਗਾ । ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਅੰਮ੍ਰਿਤਸਰ ਤੋਂ ਟੋਰਾਂਟੋ ਦਾ ਸਫਰ ਪੂਰ ਕਰਨ ਦੇ ਲਈ 21 ਘੰਟੇ ਲੱਗਣਗੇ ਕਿਉਂਕਿ ਫਲਾਇਟ ਪਹਿਲਾਂ ਮਿਲਾਨ ਏਅਰਪੋਰਟ ‘ਤੇ ਰੁਕੇਗੀ ਅਤੇ ਚਾਰ ਘੰਟੇ ਬਾਅਦ ਟੋਰਾਂਟੋ ਲਈ ਰਵਾਨਾ ਹੋਵੇਗੀ ।

Neo air ਨੇ ਇਸ ਤੋਂ ਪਹਿਲਾਂ ਦਸੰਬਰ 2022 ਦੌਰਾਨ ਮਿਲਾਨ ਅਤੇ ਅੰਮ੍ਰਿਤਸਰ ਦੇ ਵਿਚਾਲੇ ਫਲਾਈਟ ਸ਼ੁਰੂ ਕੀਤੀ ਸੀ ਜਦਕਿ ਸਤੰਬਰ 2021 ਵਿੱਚ ਇਟਲੀ ਅਤੇ ਅੰਮ੍ਰਿਤਸਰ ਵਿੱਚ ਵੀ ਉਡਾਣ ਸ਼ੁਰੂ ਕੀਤੀ ਗਈ ਸੀ ।