ਬਿਉਰੋ ਰਿਪੋਰਟ : ਅਮਰੀਕਾ ਦੇ ਮੈਸਾਚੁਸੇਟਸ ਤੋਂ ਪੰਜਾਬੀ ਪਰਿਵਾਰ ਦੀ ਧੀ,ਜਵਾਈ ਅਤੇ 18 ਸਾਲ ਦੀ ਦੋਤਰੀ ਦੀ ਘਰ ਤੋਂ ਸ਼ੱਕੀ ਹਾਲਤ ਵਿੱਚ ਲਾ ਸ਼ਾਂ ਮਿਲੀਆਂ ਹੈ । ਉਹ 41 ਕਰੋੜ ਦੇ ਬੰਗਲੇ ਵਿੱਚ ਰਹਿੰਦੇ ਸਨ,ਜਿਸ ਵਿੱਚ ਤਕਰੀਬਨ 27 ਕਮਰੇ ਸੀ। ਟੀਨਾ ਤਜਿੰਦਰ ਪਾਲ ਸਿੰਘ ਬੇਦੀ ਦੀ ਧੀ ਸੀ ਜੋ ਕਰਨਾਲ ਵਿੱਚ ਮਸ਼ਹੂਰ ਵਕੀਲ ਹਨ । ਧੀ ਜਵਾਈ ਅਤੇ ਦੌਤਰੀ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਪੂਰਾ ਪਰਿਵਾਰ ਟੁੱਟ ਗਿਆ ਹੈ । ਐਡਵੋਕਟ ਤਜਿੰਦਰ ਪਾਲ ਸਿੰਘ ਬੇਦੀ ਨੇ 25 ਸਾਲ ਪਹਿਲਾਂ ਧੀ ਦਾ ਵਿਆਹ ਰਾਕੇਸ਼ ਕਮਲ ਦੇ ਨਾਲ ਬਹੁਤ ਦੀ ਵੱਡੇ ਪੱਧਰ ‘ਤੇ ਕੀਤਾ ਸੀ। ਪਿਛਲੇ ਸਾਲ ਹੀ ਧੀ ਘਰ ਆਈ ਸੀ।
ਅਮਰੀਕਾ ਦੇ ਸਮੇਂ ਮੁਤਾਬਿਕ ਵੀਰਵਾਰ ਨੂੰ ਸ਼ਾਮ ਸਾਢੇ 7 ਵਜੇ ਜਵਾਈ ਜਵਾਈ ਕਮਲ ਦੇ ਪਰਿਵਾਰ ਦੇ ਰਿਸ਼ਤੇਦਾਰ ਘਰ ਗਏ ਤਾਂ ਉਨ੍ਹਾਂ ਨੂੰ ਇੱਕ ਲਾਸ਼ ਨਜ਼ਰ ਆਈ । ਰਿਸ਼ਤੇਦਾਰ ਨੇ ਫੌਰਨ ਪੁਲਿਸ ਨੂੰ ਫੋਨ ਕੀਤਾ । ਜਿਸ ਦੇ ਬਾਅਦ ਘਰ ਵਿੱਚ ਹੀ 2 ਹੋਰ ਲਾਸ਼ਾਂ ਮਿਲਿਆ। ਰਾਕੇਸ਼ ਅਤੇ ਟੀਨਾ ਨੇ ਹਾਲ ਹੀ ਵਿੱਚ ਆਪਣੇ ਆਪ ਨੂੰ ਦੀਵਾਲੀਆ ਐਲਾਨੇ ਜਾਣ ਦੀ ਅਰਜ਼ੀ ਦਿੱਤੀ ਸੀ। ਉਨ੍ਹਾਂ ‘ਤੇ 83 ਕਰੋੜ ਦਾ ਕਰਜ਼ ਸੀ । ਪਤੀ-ਪਤਨੀ ਦਾ 27 ਕਮਰਿਆਂ ਦਾ ਬੰਗਲਾ ਨੀਲਾਮ ਹੋਣ ਵਾਲਾ ਸੀ। ਰਿਪੋਰਟ ਦੇ ਮੁਤਾਬਿਕ ਦੋਵੇ ਆਪਣੀ ਧੀ ਨਾਲ ਮੈਸਾਚੁਸੇਟਸ ਦੀ ਸਭ ਤੋਂ ਪਾਸ਼ ਕਲੋਨੀ ਵਿੱਚ ਰਹਿੰਦੇ ਸਨ।
ਟੀਨਾ ਨੇ 2016 ਵਿੱਚ ਆਪਣ ਕੰਪਨੀ ਖੋਲੀ ਸੀ ਜੋ 2021 ਵਿੱਚ ਬੰਦ ਹੋ ਗਈ ਸੀ । ਕੰਪਨੀ ਆਪਣੇ ਗਰੇਡ ਚੰਗੇ ਕਰਨ ਦੇ ਲਈ ਮਦਦ ਕਰਦੀ ਸੀ। ਟੀਨਾ ਦੇ ਪਤੀ ਰਾਕੇਸ਼ ਕੰਪਨੀ ਦੇ COO ਸਨ,ਉਨ੍ਹਾਂ ਦੀ ਧੀ ਏਰੀਯਾਨਾ ਨੇ ਮੈਸਾਚੁਸੇਟਸ ਦੇ ਸਭ ਤੋਂ ਮਹਿੰਗੇ ਸਕੂਲਾਂ ਵਿੱਚ ਸਿੱਖਿਆ ਹਾਸਲ ਕੀਤੀ ਸੀ। ਉਸ ਨੇ ਵਰਮਾਨਟ ਦੇ ਮਿਡਿਲਬਰੀ ਕਾਲਜ ਤੋਂ ਨਿਊਰੋਸਾਇੰਸ ਦੀ ਪੜਾਈ ਵਿੱਚ ਦਾਖਲਾ ਲਿਆ ਸੀ।
ਮੈਸਾਚੁਸੇਟਸ ਦੀ ਪੁਲਿਸ ਨੇ ਦੱਸਿਆਾ ਹੈ ਕਿ ਆਮਤੌਰ ‘ਤੇ ਡੋਵਰ ਦਾ ਇਹ ਇਲਾਕਾ ਸੁਰੱਖਿਅਤ ਥਾਂ ਮੰਨੀ ਜਾਂਦੀ ਹੈ । ਇੱਥੇ ਹਿੰਸਾਾ ਦੇ ਮਾਮਲੇ ਬਹੁਤ ਹੀ ਘੱਟ ਦਰਜ ਹੁੰਦੇ ਹਨ। ਕਤਲ ਨਾਲ ਜੁੜਿਆ ਮਾਮਲਾ ਇੱਥੇ 2020 ਵਿੱਚ ਸਾਹਮਣੇ ਆਇਆ ਸੀ।
ਜਵਾਈ ਦੀ ਲਾਸ਼ ਦੇ ਕੋਲ ਬੰਦੂਕ ਮਿਲੀ ਹੈ,ਉਨ੍ਹਾਂ ਨੇ ਆਪਣੀ ਜੀਵਾਨ ਲੀਲਾ ਆਪ ਖਤਮ ਕਰਨ ਦਾ ਫੈਸਲਾ ਲਿਆ ਜਾਂ ਫਿਰ ਕਤ ਲ ਹੋਇਆ ਪੁਲਿਸ ਜਾਂਚ ਕਰ ਰਹੀ ਹੈ ।ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਿਕ ਪੁਲਿਸ ਇਸ ਨੂੰ ਆਪਸੀ ਹਿੰਸਾ ਦਾ ਮਾਮਲਾ ਦੱਸ ਰਹੀ ਹੈ ।ਹਾਲਾਂਕਿ ਘਰ ਵਿੱਚ ਕਿਸੇ ਵੀ ਸਮਾਨ ਨਾਲ ਛੇੜਖਾਨ ਨਹੀਂ ਹੋਈ ਹੈ।