International Technology

AI ਫੀਚਰ ਨਾਲ ਤਿਆਰ ਫ੍ਰਿਜ ਤਿਆਰ!

ਬਿਉਰੋ ਰਿਪੋਰਟ : ਦੱਖਣੀ ਕੋਰੀਅਨ ਟੈਕ ਕੰਪਨੀ ਸੈਮਸੰਗ ਇੱਕ ਸਮਾਰਟ ਫ੍ਰਿਜ ਲਿਆਉਣ ਜਾ ਰਿਹਾ ਹੈ । ਇਸ 4 ਦਰਵਾਜ਼ੇ ਵਾਲੇ ਫ੍ਰਿਜ ਦੀ ਸਭ ਤੋਂ ਵੱਡੀ ਖਾਸੀਅਤ AI ਫੀਚਰ ਹੈ । ਇਸ ਦੇ ਅੰਦਰ ਇੱਕ ਕੈਮਰਾ ਲੱਗਿਆ ਹੈ । ਕੈਮਰੇ ਅਤੇ AI ਦੀ ਮਦਦ ਨਾਲ ਫ੍ਰਿਜ ਖਾਣੇ ਦੀਆਂ ਵੱਖ-ਵੱਖ ਆਇਟਮਾਂ ਨੂੰ ਅਸਾਨੀ ਦੇ ਨਾਲ ਪਛਾਣ ਲਏਗਾ ਅਤੇ ਖਰਾਬ ਹੋਣ ਤੋਂ ਪਹਿਲਾਂ ਕਨੈਕਟ ਐੱਪ ਦੇ ਜ਼ਰੀਏ ਮੋਬਾਈਲ ਨੋਟੀਫਿਕੇਸ਼ ਭੇਜੇਗਾ । ਹਾਲਾਂਕਿ ਫ੍ਰਿਜ ਵਿੱਚ ਹੁਣ ਵੀ ਕੁਝ ਲਿਮੀਟੇਸ਼ਨ ਹਨ । ਸੈਮਸੰਗ ਦਾ ਕਹਿਣਾ ਹੈ ਕਿ ਉਸ ਦਾ AI ਫੀਚਰ ਸਿਰਫ 33 ਖਾਦ ਪ੍ਰਦਾਰਥਾਂ ਤੱਕ ਦੀ ਪਛਾਣ ਕਰ ਸਕਦਾ ਹੈ । ਜਿਸ ਨੂੰ ਅੱਗੇ ਚੱਲ ਕੇ ਵਧਾਇਆ ਜਾਵੇਗਾ।

2024 ਵਿੱਚ ਹੋਵੇਗਾ ਲਾਂਚ

ਇਹ ਫ੍ਰਿਜ ਸੈਮਸੰਗ AI ਫੈਮਿਲੀ ਹੱਬ + ਦੇ ਨਾਲ ਆਵੇਗਾ । ਜਿਸ ਨੂੰ ਸੈਮਸੰਗ ਫੂਡ ਐੱਪ ਦੇ ਜ਼ਰੀਏ ਵਰਤਿਆਂ ਜਾਵੇਗਾ । ਕੰਪਨੀ ਇਸ ਬੈਸਪੋਕ 4 ਡੋਰ ਫਲੈਕਸ ਫ੍ਰਿਜ ਨੂੰ ਜਨਵਰੀ ਵਿੱਚ ਹੋਣ ਵਾਲੇ ਕੰਜ਼ਿਉਮਰ ਇਲੈਕਟ੍ਰਾਨਿਕ ਸ਼ੋਅ ਵਿੱਚ ਲਾਂਚ ਕਰੇਗੀ । ਫਿਲਹਾਲ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ।

ਫ੍ਰਿਜ ਨਾਲ ਮਿਲੇਗੀ 32 ਇੰਚ ਦੀ ਡਿਸਪਲੇਅ

ਇਸ ਫ੍ਰਿਜ ਵਿੱਚ 32 ਇੰਚ ਦੀ ਇੱਕ ਟੱਚ ਡਿਸਪਲੇਅ ਵੀ ਦਿੱਤੀ ਜਾਵੇਗੀ । ਜਿਸ ‘ਤੇ ਯੂਜ਼ਰ ਆਪਣੇ ਗਲੈਕਸੀ ਸਮਾਰਟ ਫੋਨ ਦੀ ਸਕ੍ਰੀਨ ਨੂੰ ਰੈਫਿਜਰੇਟਰ ਦੇ ਡਿਸਪਲੇਅ ਦੇ ਸ਼ੀਸ਼ੇ ‘ਤੇ ਵੇਖ ਸਕਦੇ ਹਨ । ਟਿਕ-ਟਾਕ ਅਤੇ ਯੂਟਿਊਬ ਵੀ ਵੇਖ ਸਕਦੇ ਹਨ ।

ਖਾਣਾ ਖਰਾਬ ਹੋਣ ਤੋਂ ਪਹਿਲਾਂ ਹੀ ਨੋਟਿਫਿਕੇਸ਼ ਭੇਜੇਗਾ ਫ੍ਰਿਜ

ਯੂਜ਼ਰ ਫ੍ਰਿਜ ਵਿੱਚ ਟੱਚ ਸਕ੍ਰੀਨ ਦੇ ਜ਼ਰੀਏ ਰੱਖੇ ਖਾਣੇ ਦੇ ਸਮਾਨ ਦੀ ਐਕਸਪਾਇਰੀ ਡੇਟ ਮੈਨੂਅਲ ਫੀਡ ਕਰ ਸਕੇਗਾ। ਜਦੋਂ ਸਮਾਨ ਐਕਸਪਾਇਰ ਹੋਣ ਵਾਲਾ ਹੋਵੇਗਾ ਤਾਂ ਠੀਕ ਪਹਿਲਾਂ ਫ੍ਰਿਜ ਯੂਜ਼ਰ ਨੂੰ ਨੋਟਿਫਿਕੇਸ਼ਨ ਭੇਜੇਗਾ । ਇਹ ਹੀ ਨਹੀਂ ਸੈਮਸੰਗ ਫੂਡ ਐੱਪ ਦੇ ਜ਼ਰੀਏ ਸਿੱਧੇ ਫ੍ਰਿਜ ਵਿੱਚ ਐਕਸੈਸ ਕਰ ਸਕਦਾ ਹੈ ਇਹ ਐੱਪ ਸੈਮਸੰਗ ਹੈਲਥ ਪ੍ਰੋਫਾਈਲ ਦੇ ਨਾਲ ਜੁੜ ਸਕਦੀ ਹੈ। ਤੁਹਾਡੀ ਡਾਈਟ ਸਬੰਧੀ ਜ਼ਰੂਰਤਾਂ ਦੇ ਅਧਾਰ ‘ਤੇ ਖਾਣਾ ਤਿਆਰ ਕਰ ਸਕਦੀ ਹੈ ।