NCERT (ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ) ਨੇ ਆਪ੍ਰੇਸ਼ਨ ਸਿੰਦੂਰ ‘ਤੇ ਦੋ ਵਿਸ਼ੇਸ਼ ਮਾਡਿਊਲ ਜਾਰੀ ਕੀਤੇ ਹਨ, ਜੋ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੂਰਕ ਸਮੱਗਰੀ ਵਜੋਂ ਸ਼ਾਮਲ ਕੀਤੇ ਗਏ ਹਨ। ਇਹ ਮਾਡਿਊਲ ਭਾਰਤ ਦੀ ਫੌਜੀ ਸ਼ਕਤੀ ਅਤੇ ਰਣਨੀਤੀ ਬਾਰੇ ਜਾਗਰੂਕਤਾ ਵਧਾਉਣ ਦਾ ਉਦੇਸ਼ ਰੱਖਦੇ ਹਨ।
ਤੀਜੀ ਤੋਂ ਅੱਠਵੀਂ ਜਮਾਤ ਲਈ ਮਾਡਿਊਲ ਦਾ ਸਿਰਲੇਖ ‘ਆਪ੍ਰੇਸ਼ਨ ਸਿੰਦੂਰ – ਦ ਟੇਲ ਆਫ਼ ਵੈਲਰ’ ਅਤੇ ਨੌਵੀਂ ਤੋਂ ਬਾਰ੍ਹਵੀਂ ਲਈ ‘ਆਪ੍ਰੇਸ਼ਨ ਸਿੰਦੂਰ – ਮਿਸ਼ਨ ਆਫ਼ ਰਿਸਪੈਕਟ ਐਂਡ ਬ੍ਰੇਵਰੀ’ ਹੈ। ਇਹ ਨਿਯਮਤ ਕੋਰਸ ਦਾ ਹਿੱਸਾ ਨਹੀਂ, ਸਗੋਂ ਖਾਸ ਵਿਸ਼ੇ ਨੂੰ ਸਮਝਾਉਣ ਲਈ ਪੋਸਟਰਾਂ, ਚਰਚਾਵਾਂ ਅਤੇ ਬਹਿਸਾਂ ਰਾਹੀਂ ਸਿਖਾਇਆ ਜਾਂਦਾ ਹੈ।
ਮਾਡਿਊਲ ਮੁਤਾਬਕ, ਪਹਿਲਗਾਮ ਅੱਤਵਾਦੀ ਹਮਲਾ (22 ਅਪ੍ਰੈਲ 2025), ਜਿਸ ਵਿੱਚ 26 ਲੋਕ ਮਾਰੇ ਗਏ, ਪਾਕਿਸਤਾਨ ਦੀ ਫੌਜੀ ਅਤੇ ਰਾਜਨੀਤਿਕ ਲੀਡਰਸ਼ਿਪ ਦੇ ਸਿੱਧੇ ਆਦੇਸ਼ਾਂ ‘ਤੇ ਹੋਇਆ, ਜਿਥੇ ਪਾਕਿਸਤਾਨ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਹੈ। ਇਸ ਦੇ ਜਵਾਬ ਵਿੱਚ, ਭਾਰਤ ਨੇ 7 ਮਈ 2025 ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਜਿਸ ਵਿੱਚ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਕੇ) ਵਿੱਚ ਨੌਂ ਅੱਤਵਾਦੀ ਠਿਕਾਣਿਆਂ ‘ਤੇ ਮਿਜ਼ਾਈਲ ਅਤੇ ਹਵਾਈ ਹਮਲੇ ਕੀਤੇ ਗਏ। ਇਸ ਵਿੱਚ 100 ਤੋਂ ਵੱਧ ਅੱਤਵਾਦੀਆਂ ਨੂੰ ਖਤਮ ਕੀਤਾ ਗਿਆ, ਜਿਸ ਵਿੱਚ ਮੁਰੀਦਕੇ ਅਤੇ ਬਹਾਵਲਪੁਰ ਵਰਗੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਕੇਂਦਰ ਸ਼ਾਮਲ ਸਨ।
9 ਵਿੱਚੋਂ 7 ਠਿਕਾਣੇ ਭਾਰਤੀ ਫੌਜ ਨੇ ਤਬਾਹ ਕਰ ਦਿੱਤੇ।ਆਪ੍ਰੇਸ਼ਨ ਸਿੰਦੂਰ ਨੂੰ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ, ਸਗੋਂ ਸ਼ਾਂਤੀ ਦੀ ਰੱਖਿਆ ਅਤੇ ਪਹਿਲਗਾਮ ਹਮਲੇ ਦੇ ਮਾਰੇ ਗਏਆਂ ਦਾ ਸਨਮਾਨ ਕਰਨ ਦਾ ਮਿਸ਼ਨ ਦੱਸਿਆ ਗਿਆ ਹੈ। ਇਸ ਦਾ ਨਾਮ ਮ੍ਰਿਤਕਾਂ ਦੀਆਂ ਵਿਧਵਾਵਾਂ ਨੂੰ ਸ਼ਰਧਾਂਜਲੀ ਵਜੋਂ ਚੁਣਿਆ ਗਿਆ। ਮਾਡਿਊਲ ਵਿੱਚ ਜ਼ਿਕਰ ਹੈ ਕਿ ਇਹ ਕਾਰਵਾਈ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ, ਹਿਜ਼ਬੁਲ ਮੁਜਾਹਿਦੀਨ ਅਤੇ ਆਈਐਸਆਈ ਨੂੰ ਰੋਕਣ ਦਾ ਭਾਰਤੀ ਤਰੀਕਾ ਸੀ।
ਭਾਰਤ ਨੇ ਇਹ ਵੀ ਯਕੀਨੀ ਬਣਾਇਆ ਕਿ ਕਾਰਵਾਈ ਦੌਰਾਨ ਕਿਸੇ ਨਾਗਰਿਕ ਨੂੰ ਨੁਕਸਾਨ ਨਾ ਪਹੁੰਚੇ।ਇਸ ਕਾਰਵਾਈ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ 10 ਮਈ 2025 ਤੱਕ ਟਕਰਾਅ ਜਾਰੀ ਰਿਹਾ। NCERT ਦੇ ਇਹ ਮਾਡਿਊਲ ਬੱਚਿਆਂ ਨੂੰ ਰਾਸ਼ਟਰੀ ਸੁਰੱਖਿਆ, ਫੌਜੀ ਰਣਨੀਤੀ ਅਤੇ ਅੱਤਵਾਦ ਵਿਰੁੱਧ ਲੜਾਈ ਦੀ ਸਮਝ ਦੇਣ ਵਿੱਚ ਮਦਦਗਾਰ ਹਨ, ਜਦੋਂਕਿ ਸਰਕਾਰ ਦਾ ਦਾਅਵਾ ਹੈ ਕਿ ਇਹ ਸਿਰਫ਼ ਸਿੱਖਿਆ ਨੂੰ ਮਜ਼ਬੂਤ ਕਰਨ ਦਾ ਇੱਕ ਕਦਮ ਹੈ।