ਬਿਉਰੋ ਰਿਪੋਰਟ : ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਿਟੀ (NBDSA) ਨੇ 3 ਟੀਵੀ ਚੈਨਲਾਂ ‘ਤੇ ਵਿਖਾਏ ਗਏ ਨਫਰਤੀ ਸ਼ੋਅ ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ‘ਤੇ ਜੁਰਮਾਨਾ ਲਗਾਇਆ ਹੈ ਅਤੇ ਵੀਡੀਓ ਹਟਾਉਣ ਦੇ ਨਿਰਦੇਸ਼ ਦਿੱਤੇ ਹਨ । ਇਸ ਵਿੱਚ ਐੰਕਰ ਅਮੀਸ਼ ਦੇਵਗਨ,ਅਮਨ ਚੋਪੜਾ,ਸੁਧੀਰ ਚੌਧਰੀ ਦਾ ਸ਼ੋਅ ਸ਼ਾਮਲ ਹੈ ।
ਸ਼ਰਦਾ ਵਾਲਕਰ ਕਤ ਲ ਕੇਸ ਅਤੇ ਰਾਮਨਵਮੀ ਹਿੰਸਾ ‘ਤੇ ਵਿਖਾਏ ਗਏ ਸ਼ੋਅ ਵਿੱਚ ਟਾਇਮਸ ਨਾਉ ਨਵਭਾਰਤ ‘ਤੇ ਇੱਕ ਲੱਖ ਅਤੇ ਨਿਊਜ਼ 18 ਇੰਡੀਆ ‘ਤੇ 50 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ । ਆਜ ਤੱਕ ਚੈਨਲ ਨੂੰ ਚਿਤਾਵਨੀ ਦਿੱਤੀ ਗਈ ਹੈ। ਤਿੰਨੋ ਚੈਨਲਾਂ ਨੂੰ 7 ਦਿਨ ਦੇ ਅੰਦਰ ਆਨਲਾਈਨ ਪਲੇਟਫਾਰਮ ਤੋਂ ਵਿਵਾਦਤ ਵੀਡੀਓ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
NBDSA ਦੇ ਪ੍ਰਧਾਨ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਏਕ ਸੀਕਰੀ ਨੇ ਕਿਹਾ ਦੂਜੇ ਧਰਮ ਵਿੱਚ ਵਿਆਹ ਕਰਨ ਨੂੰ ਲਵ ਜਿਹਾਦ ਕਹਿਣਾ ਗਲਤ ਹੈ । ਜਸਟਿਸ ਸੀਕਰੀ ਨੇ ਸਮਾਜ ਵਿੱਚ ਨਫਤਰ ਫੈਲਾਉਣ ਅਤੇ ਭਾਈਚਾਰਕ ਮਾਹੌਲ ਨੂੰ ਖਤਮ ਕਰਨ ਵਾਲੇ ਪ੍ਰੋਗਰਾਮ ਚਲਾਉਣ ਵਾਲੇ ਟੀਵੀ ਚੈਨਲਾਂ ਤੇ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
NBDSA ਦੇ ਪ੍ਰਧਾਨ ਜਸਟਿਸ ਸੀਕਰੀ ਨੇ ਹਦਾਇਤ ਦਿੱਤੀ ਕਿ ਭਵਿੱਖ ਵਿੱਚ ਲਵ ਜਿਹਾਦ ਸ਼ਬਦ ਦੀ ਵਰਤੋਂ ਬਹੁਤ ਹੀ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ। ਇਸ ਦੀ ਗੈਰ ਜ਼ਿੰਮੇਦਾਰਾਨਾ ਵਰਤੋਂ ਧਰਮ ਨਿਰਪੱਖ ਢਾਂਚੇ ਨੂੰ ਠੇਸ ਪਹੁੰਚਾ ਸਕਦਾ ਹੈ । ਸਮਾਜ ਸੇਵੀ ਇੰਦਰਜੀਤ ਧੋਰਪਾੜੇ ਨੇ ਕੁਝ ਚੈਨਲਾਂ ਦੇ ਖਿਲਾਫ NBDS ਨੂੰ ਸ਼ਿਕਾਇਤ ਦਰਜ ਕਰਾਈ ਸੀ । NBDSA ਨੇ ਕਿਹਾ ਮੀਡੀਆ ਕਿਸੇ ਵੀ ਮੁੱਦੇ ‘ਤੇ ਸ਼ੋਅ ਕਰ ਸਕਦਾ ਹੈ । ਪਰ ਕਿਸੇ ਵਿਅਕਤੀ ਦੇ ਗਲਤ ਕੰਮ ਦੀ ਵਜ੍ਹਾ ਕਰਕੇ ਪੂਰੇ ਭਾਈਚਾਰੇ ਨੂੰ ਟਾਰਗੇਟ ਕੀਤਾ ਜਾਂਦਾ ਹੈ।
ਕੀ ਹੈ NBDSA
ਨਿਊਜ਼ ਬ੍ਰਾਡਕਾਸਟਰਸ ਐਂਡ ਡਿਜੀਟਲ ਐਸੋਸੀਏਸ਼ਨ ਨੂੰ ਪਹਿਲਾਂ ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਇਹ ਨਿੱਜੀ ਨਿਊਜ਼ ਚੈਨਲ,ਕੰਟੈਂਟ ਅਫੇਰਸ ਅਤੇ ਡਿਜੀਟਲ ਬ੍ਰਾਡਕਾਸਟਰਸ ਦੀ ਅਗਵਾਈ ਕਰਦੀ ਹੈ । ਇਸ ਦਾ ਮਕਸਦ ਸਮਾਚਾਰ ਪ੍ਰਸਾਰਣ ਵਿੱਚ ਹਾਈ ਸਟੈਂਡਰਡ,ਐਥਿਕਸ ਅਤੇ ਰੀਚੁਅਲ ਨੂੰ ਸਥਾਪਤ ਕਰਨਾ ਹੈ ਤਾਂਕੀ ਬ੍ਰਾਡਕਾਸਟਰਸ ਦੇ ਖਿਲਾਫ ਉਨ੍ਹਾਂ ਦੀ ਸ਼ਿਕਾਇਤਾਂ ਤੇ ਸਹੀ ਫੈਸਲਾ ਹੋ ਸਕੇ।