India Punjab

ਸ਼ੰਭੂ ਤੇ ਖਨੌਰੀ ਤੋਂ ਨਹੀਂ ਹੁਣ ਇਸ ਬਾਰਡਰ ਤੋਂ ਅੱਗੇ ਵਧਣ ਦੀ ਤਿਆਰੀ ! 3 ਮਾਰਚ ਨੂੰ ਹੋਵੇਗਾ ਆਗਾਜ਼ !

ਬਿਉਰੋ ਰਿਪੋਰਟ : ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਬੈਠੇ ਕਿਸਾਨਾਂ ਨੇ ਹੁਣ ਨਵੀਂ ਰਣਨੀਤੀ ਨਾਲ ਅੱਗੇ ਵਧਣ ਦਾ ਐਲਾਨ ਕਰ ਦਿੱਤਾ ਹੈ । ਸ਼ੰਭੂ ਬਾਰਡਰ ‘ਤੇ ਪ੍ਰੈਸ ਕਾਂਫਰੰਸ ਦੌਰਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਦਿੱਲੀ ਚੱਲੋਂ ਮੋਰਚੇ ਦਾ ਦਾਇਰ ਵਧਾਉਣ ਦੀ ਰਣਨੀਤੀ ਤਿਆਰ ਕੀਤੀ ਹੈ । ਕਿਸਾਨ ਆਗੂਆਂ ਨੇ ਕਿਹਾ ਅਸੀਂ ਹੁਣ ਸਿਰਫ ਸ਼ੰਭੂ ਅਤੇ ਖਨੌਰੀ ਹੀ ਨਹੀਂ ਬਲਕਿ ਦਿੱਲੀ ਜਾਣ ਵਾਲੇ ਸਾਰੇ ਬਾਰਡਰਾਂ ਤੋਂ ਅੱਗੇ ਵਧਾਗੇ । ਕਿਹੜੇ-ਕਿਹੜੇ ਬਾਰਡਰਾਂ ਤੋਂ ਕਿਸਾਨ ਅੱਗੇ ਵਧਣਗੇ ਇਸ ਦਾ ਐਲਾਨ ਕਿਸਾਨ ਸ਼ੁਭਕਰਨ ਸਿੰਘ ਦੇ ਭੋਗ ਵਾਲੇ ਦਿਨ ਕਰਨਗੇ । ਆਗੂਆਂ ਨੇ ਕਿਹਾ ਫਿਲਹਾਲ ਪਹਿਲਾਂ ਅਸੀਂ ਡਬਵਾਲੀ ਵਾਲੇ ਪਾਸੇ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਜੇਕਰ ਸਾਨੂੰ ਰੋਕਿਆ ਗਿਆ ਤਾਂ ਸਾਡਾ ਪ੍ਰਦਰਸ਼ਨ ਸ਼ਾਂਤਮਈ ਰਹੇਗਾ ਅਤੇ ਉੱਥੇ ਹੀ ਬੈਠ ਜਾਵਾਂਗੇ । ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ ਵਿੱਚ ਮੋਰਚਿਆਂ ਦੀ ਗਿਣਤੀ ਲਗਾਤਾਰ ਵੱਧ ਦੀ ਜਾਵੇਗੀ ।

ਕਿਸਾਨ ਆਗੂਆਂ ਨੇ ਕਿਹਾ ਜਿਸ ਤਰ੍ਹਾਂ 2 ਸਾਲ ਪਹਿਲਾਂ ਕਿਸਾਨ ਵੱਖ-ਵੱਖ ਬਾਰਡਰਾਂ ‘ਤੇ ਬੈਠੇ ਸਨ ਇਸੇ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਬਾਰਡਰਾਂ ‘ਤੇ ਬੈਠਣ ਦੀ ਤਿਆਰੀ ਕੀਤੀ ਜਾਵੇਗੀ,ਸਾਡੀ ਗੱਲ ਹੋਰ ਸੂਬਿਆਂ ਦੇ ਆਗੂਆਂ ਨਾਲ ਚੱਲ ਰਹੀ ਹੈ। ਜਥੇਬੰਦੀਆਂ ਨੇ ਦੋਵੇ ਫੋਰਮਾਂ 3 ਮਾਰਚ ਸ਼ੁਭਕਰਨ ਦੇ ਭੋਗ ਵਾਲੇ ਦਿਨ ਹੋਰ ਵੀ ਕਈ ਪ੍ਰੋਗਰਾਮਾਂ ਦਾ ਐਲਾਨ ਕਰੇਗੀ । ਕਿਸਾਨ ਜਥੇਬੰਦੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸ਼ੰਭੂ ਵਾਂਗ ਖਨੌਰੀ ਬਾਰਡਰ ਤੇ ਵੀ ਆਉਣ ਵਾਲੇ ਦਿਨਾਂ ਵਿੱਚ ਟਰੈਕਟ ਅਤੇ ਨੌਜਵਾਨਾਂ ਦੀ ਗਿਣਤੀ ਵਧੇਗੀ ।

ਕਿਸਾਨ ਆਗੂਆਂ ਨੇ ਕਿਹਾ ਤੁਸੀਂ ਕਹਿੰਦੇ ਹੋ ਅਸੀਂ ਟਰੈਕਟਰ ਛੱਡ ਕੇ ਟ੍ਰੇਨ ਰਾਹੀ ਦਿੱਲੀ ਜਾਇਏ ਪਰ ਜਿਹੜੇ ਕਿਸਾਨ ਮੱਧ ਪ੍ਰਦੇਸ਼ ਤੋਂ ਟ੍ਰੇਨ ਦੇ ਜ਼ਰੀਏ ਆ ਰਹੇ ਸਨ ਤੁਸੀਂ ਉਨ੍ਹਾਂ ਨੂੰ ਨਹੀਂ ਆਉਣ ਦਿੱਤਾ ।