Punjab

ਨਵਾਂ ਸ਼ਹਿਰ ਪੁਲਿਸ ਨੇ ਭਾਰੀ ਮਾਤਰੀ ‘ਚ ਅਸਲਾ ਅਤੇ ਨਗਦੀ ਫੜੀ

‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਅ ਸਲਾ, ਨਗ ਦੀ ਅਤੇ ਨ ਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਭਾਰੀ ਮਾਤਰਾ ਵਿੱਚ  ਵਿਸਫੋ ਟਕ ਸਮੱਗਰੀ, ਹਥਿ ਆਰ, ਗੋ ਲਾ-ਬਾਰੂ ਦ, ਨ ਸ਼ੀਲੇ ਪਦਾਰਥ, ਨਾਜਾ ਇਜ਼ ਸ਼ ਰਾਬ ਅਤੇ ਬੇਹਿਸਾਬੀ ਨਕਦੀ ਜ਼ਬਤ ਕਰਨ ਤੋਂ ਇਲਾਵਾ ਵੱਖ-ਵੱਖ ਥਾਣਿਆਂ ਵਿੱਚ 96 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਐਸ.ਐਸ.ਪੀ. ਕੰਵਰਦੀਪ ਕੌਰ ਨੇ ਇਹ  ਦੱਸਿਆ ਕਿ ਇਸ ਤੋਂ ਇਲਾਵਾ ਪੁਲਿਸ ਨੇ 299 ਵਿਅਕਤੀਆਂ ਨੂੰ ਹਿਰਾ ਸਤ ਵਿੱਚ ਲਿਆ ਹੈ। ਅਤੇ ਅੱਠ ਭਗੌੜੇ ਅਪਰਾ ਧੀਆਂ ਨੂੰ ਗ੍ਰਿਫ਼ ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਚੌਕਸ ਹੈ। ਇਸ ਤੋਂ ਬਿਨ੍ਹਾ ਸਮਾਜ ਵਿਰੋਧੀ ‘ਤੇ ਨਕੇਲ ਪਾਉਣ ਦੇ ਨਾਲ-ਨਾਲ ਨ ਸ਼ਿਆਂ, ਨ ਜਾਇਜ਼ ਸ਼ਰਾ ਬ, ਨ ਕਦੀ ਅਤੇ ਸਮੱਗ ਲਿੰਗ ‘ਤੇ ਸਖ਼ਤ ਨਜ਼ਰ ਰੱਖਣ ਲਈ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਪੈਂਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਬੰਗਾ, ਨਵਾਂਸ਼ਹਿਰ ਤੇ ਬਲਾਚੌਰ ਵਿੱਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ।