ਸਾਬਕਾ ਕ੍ਰਿਕਟ ਨਵਜੋਤ ਸਿੱਧੂ ਮੁੜ ਤੋਂ ਕ੍ਰਿਕਟਰ ਕਮੈਂਟੇਟਰ ਵਜੋਂ ਵਾਪਸੀ ਕਰਨ ਜਾ ਰਹੇ ਹਨ। ਉਹ 22 ਮਾਰਚ ਤੋਂ ਆਈ ਪੀ ਐਲ ਤੋਂ ਕਮੈਂਟਰੀ ਕਰਦੇ ਨਜ਼ਰ ਆਉਣਗੇ। ਸਟਾਰ ਸਪੋਰਟਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ। ਇਸ ਵਿੱਚ ਲਿਖਿਆ ਹੈ “ਸਰਦਾਰ ਆਫ਼ ਕਮੈਂਟਰੀ ਬਾਕਸ ਵਾਪਸ ਆ ਗਿਆ ਹੈ”
। ਸਿੱਧੂ ਨੇ ਇਹ ਟਵੀਟ ਵੀ ਸਾਂਝਾ ਕੀਤਾ ਹੈ।
https://twitter.com/StarSportsIndia/status/1769929288625926500?ref_src=twsrc%5Etfw%7Ctwcamp%5Etweetembed%7Ctwterm%5E1769929288625926500%7Ctwgr%5E888ad38dcf411a1f9e5c2f0fdc90350e97a9ea5a%7Ctwcon%5Es1_&ref_url=https%3A%2F%2Fwww.babushahi.com%2Fpunjabi%2Fview-news.php%3Fid%3D249817headline%3DE0A8A8E0A8B5E0A89CE0A98BE0A8A4-E0A8B8E0A8BFE0A9B1E0A8A7E0A982-E0A8A6E0A980-E0A895E0A98DE0A8B0E0A8BFE0A895E0A89FE0A8B0-E0A895E0A8AEE0A988E0A882E0A89FE0A987E0A89FE0A8B0-E0A8B5E0A89CE0A98BE0A882-E0A8B5E0A8BEE0A8AAE0A8B8E0A980-E0A8AAE0A99CE0A98DE0A8B9E0A98B-E0A895E0A8BFE0A8A5E0A98BE0A882-E0A895E0A8B0E0A8A8E0A897E0A987-E0A8AEE0A981E0A99C-E0A886E0A897E0A8BEE0A89CE0A8BC
ਨਜਜੋਤ ਸਿੰਘ ਸਿੱਧੂ ਪੰਜਾਬ ਦੇ ਰਾਜਪਾਲ ਬੀ.ਐੱਲ. ਪੁਰੋਹਿਤ ਨੂੰ ਮਿਲਣ ਲਈ ਬੀਤੇ ਸ਼ੁੱਕਰਵਾਰ ਚੰਡੀਗੜ੍ਹ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਉਹ ਇਸ ਵਾਰ ਲੋਕ ਸਭਾ ਚੋਣ ਨਹੀਂ ਲੜਨਗੇ। ਇਸ ਦੇ ਨਾਲ ਹੀ ਅਸੀਂ ਹਮੇਸ਼ਾ ਪੰਜਾਬ ਦੇ ਹੱਕਾਂ ਲਈ ਖੜ੍ਹੇ ਰਹਾਂਗੇ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਕੁਮੈਂਟਰੀ ਛੱਡਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਫਿਰ ਵੀ ਉਨ੍ਹਾਂ ਕਿਹਾ ਕਿ ਔਖੇ ਸਮੇਂ ਵਿੱਚ ਕਿਰਦਾਰ ਸਾਹਮਣੇ ਆਉਂਦਾ ਹੈ।
ਨਵਜੋਤ ਸਿੰਘ ਸਿੱਧੂ ਦੇ ਪਿਤਾ ਸਰਦਾਰ ਭਗਵੰਤ ਸਿੰਘ ਇੱਕ ਕ੍ਰਿਕਟਰ ਸਨ। ਉਹ ਚਾਹੁੰਦੇ ਸੀ ਕਿ ਉਸ ਦਾ ਪੁੱਤਰ ਵੀ ਉਸ ਵਰਗਾ ਖਿਡਾਰੀ ਬਣੇ। ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕਰਨ ਲਈ, ਸਿੱਧੂ ਨੇ 1983 ਵਿੱਚ ਕ੍ਰਿਕਟਰ ਦੇ ਰੂਪ ਵਿੱਚ ਕ੍ਰਿਕਟ ਦੀ ਦੁਨੀਆ ਵਿੱਚ ਡੈਬਿਊ ਕੀਤਾ। ਸਿੱਧੂ 1983 ਤੋਂ 1999 ਤੱਕ ਟੀਮ ਇੰਡੀਆ ਦਾ ਹਿੱਸਾ ਰਹੇ। ਉਸਨੇ ਆਪਣਾ ਪਹਿਲਾ ਟੈਸਟ ਮੈਚ ਵੈਸਟਇੰਡੀਜ਼ ਖਿਲਾਫ ਖੇਡਿਆ ਸੀ। ਸਿੱਧੂ ਨੇ ਕੁੱਲ 51 ਟੈਸਟ ਮੈਚ ਅਤੇ 136 ਵਨਡੇ ਮੈਚ ਖੇਡੇ ਹਨ।
ਉਨ੍ਹਾਂ ਨੇ ਟੈਸਟ ‘ਚ 3202 ਅਤੇ ਵਨਡੇ ‘ਚ 4413 ਦੌੜਾਂ ਬਣਾਈਆਂ ਹਨ। ਲਗਭਗ 17 ਸਾਲ ਕ੍ਰਿਕਟ ਜਗਤ ‘ਚ ਰਹਿਣ ਤੋਂ ਬਾਅਦ ਉਨ੍ਹਾਂ ਨੇ 1999 ‘ਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਕ੍ਰਿਕਟ ਦਾ ਸਫਰ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਕੁਮੈਂਟਰੀ ‘ਚ ਵੀ ਹੱਥ ਅਜ਼ਮਾਇਆ। ਸਿੱਧੂ ਨੇ ਆਖਰੀ ਵਾਰ ਆਈਪੀਐਲ 2018 ਵਿੱਚ ਕੁਮੈਂਟਰੀ ਕੀਤੀ ਸੀ। ਪੰਜਾਬ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ ਉਹ ਪੈਨਲ ਤੋਂ ਬਾਹਰ ਹੋ ਗਏ ਸਨ। ਇਸ ਤੋਂ ਬਾਅਦ ਉਸ ਨੇ ਆਪਣੇ ਸਾਰੇ ਟੀਵੀ ਸ਼ੋਅ ਛੱਡ ਦਿੱਤੇ।