ਬਿਉਰੋ ਰਿਪੋਰਟ – ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ (Navjot singh Sidhu) ਨੇ ਕੈਂਸਰ ਤੋਂ ਪੀੜਤ ਪਤਨੀ ਮਿਸਿਜ ਸਿੱਧੂ ਦੇ ਇਲਾਜ ਨੂੰ ਲੈਕੇ ਅਹਿਮ ਜਾਣਕਾਰੀ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ’70 ਟਾਂਕੇ ਹਟਾ ਦਿੱਤੇ ਗਏ ਹਨ ਅਤੇ ਜ਼ਖ਼ਮ ਠੀਕ ਹੋ ਰਿਹਾ ਹੈ, ਇੱਥੇ 2.5 ਇੰਚ ਦਾ ਖੇਤਰ ਹੈ ਜਿਸ ਲਈ ਰੋਜ਼ਾਨਾ ਡਰੈਸਿੰਗ ਦੀ ਲੋੜ ਹੁੰਦੀ ਹੈ ਜੋ ਡਾ ਮਨਪ੍ਰੀਤ ਥਿੰਦ ਦੀ ਯੋਗ ਨਿਗਰਾਨੀ ਹੇਠ ਜਾਰੀ ਹੈ, ਲੋੜੀਂਦੀ ਰੇਡੀਏਸ਼ਨ ਥੈਰੇਪੀ ਸ਼ੁਰੂ ਕਰਨ ਤੋਂ ਪਹਿਲਾਂ ਜ਼ਖ਼ਮ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਡੀਕ ਹੋ ਰਹੀ ਹੈ । ਮੈਂ ਉਮੀਦ ਕਰਦਾ ਹਾਂ ਕਿ ਰੇਡੀਏਸ਼ਨ ਇਲਾਜ ਸ਼ੁਰੂ ਹੋਣ ਦੇ 2 ਹਫਤਿਆਂ ਦੇ ਅੰਦਰ ਉਹ ਠੀਕ ਹੋ ਜਾਣਗੇ ।
70 stitches have been removed and the wound is healing……. There is a 2.5-inch area that requires daily dressing which continues under the able supervision of Dr.Manpreet Thind….. waiting for the wound to fully heal before beginning the necessary radiation therapy.
Keeping… pic.twitter.com/jdokiKkADe
— Navjot Singh Sidhu (@sherryontopp) May 4, 2024
ਮਜੀਠੀਆ ਨੇ ਵੀ ਕੀਤੀ ਅਰਦਾਸ
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦੇ ਹੋਏ ਲਿਖਿਆ ‘ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਹਾਂ ਕੀ ਭੈਣ ਜੀ ਡਾ.ਨਵਜੋਤ ਕੌਰ ਸਿੱਧੂ ਨੂੰ ਤੰਦਰੁਸਤੀ ਬਖਸ਼ਣ ਅਤੇ ਉਹ ਜਲਦੀ ਸਿਹਤਯਾਬ ਹੋਣ।
ਨਵਜੋਤ ਸਿੰਘ ਸਿੱਧੂ ਜਦੋਂ ਜੇਲ੍ਹ ਵਿੱਚ ਸਨ ਤਾਂ ਨਵਜੋਤ ਕੌਰ ਸਿੱਧੂ ਦੇ ਕੈਂਸਰ ਦੀ ਖ਼ਬਰ ਸਾਹਮਣੇ ਆਈ ਸੀ । ਪਿਛਲੇ ਇੱਕ ਸਾਲ ਤੋਂ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਇਲਾਜ ਵਿੱਚ ਲੱਗੇ ਹਨ, ਇਲਾਜ ਨਾਲ ਜੁੜੀ ਹਰ ਇੱਕ ਅਪਡੇਟ ਉਹ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ ।