Punjab

ਪਤਨੀ ਦੀ ਦੂਜੀ ਕੀਮੋਥੇਰਪੀ ‘ਤੇ ਸਿੱਧੂ ਭਾਵੁਕ ! ਮਜੀਠੀਆ ਨੇ ਕੀਤੀ ਅਰਦਾਸ !

ਬਿਊਰੋ ਰਿਪੋਰਟ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜੱਫੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਤਾਂ ਤੰਜ ਕੱਸ ਹੀ ਰਹੀ ਹੈ ਨਾਲ ਹੀ ਕਾਂਗਰਸ ਦੇ ਆਪਣੇ ਐੱਮਪੀ ਰਵਨੀਤ ਬਿੱਟੂ ਨੇ ਵੀ ਸਿੱਧੂ ਨੂੰ ਘੇਰਿਆ ਹੈ। ਉਨ੍ਹਾਂ ਕਿਹਾ 6 ਸਾਲ ਨਵਜੋਤ ਸਿੱਧੂ ਰੈਲੀਆਂ ਵਿੱਚ ਸਿਰਫ਼ 1 ਹੀ ਗੱਲ ਕਰਦੇ ਸਨ ਕਿ ਨਸ਼ਾ ਤਸਕਰ ਮਜੀਠੀਆ ਨੇ ਪੰਜਾਬ ਦੀ ਜਵਾਨੀ ਖ਼ਤਮ ਕਰ ਦਿੱਤੀ। ਆਮ ਜ਼ਿੰਦਗੀ ਵਿੱਚ ਮਿਲਣਾ ਅਤੇ ਹੱਥ ਮਿਲਾਉਣਾ ਵੱਖ ਚੀਜ਼ ਹੈ ਪਰ ਸਿੱਧੂ ਸਾਹਿਬ ਨੇ ਮਜੀਠੀਆ ਦੇ ਪ੍ਰਤੀ ਜਿਹੜੀ ਵਤੀਰਾ ਪੇਸ਼ ਕੀਤਾ ਹੈ ਉਸ ਨਾਲ ਕਾਂਗਰਸੀ ਵਰਕਰ ਨਿਰਾਸ਼ ਹਨ। 2 ਦਿਨ ਪਹਿਲਾਂ ਮਜੀਠੀਆ ਨਾਲ ਜੱਫੀ ਪਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਉਨ੍ਹਾਂ ਦੇ ਮਤਭੇਦ ਵਿਚਾਰਕ ਅਤੇ ਪਾਰਟੀ ਪੱਧਰ ‘ਤੇ ਹਨ ਜੋ ਅੱਗੇ ਵੀ ਜਾਰੀ ਰਹਿਣਗੇ, ਪਰ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਬਿਆਨਬਾਜ਼ੀ ਕਰਦੇ ਹੋਏ ਉਨ੍ਹਾਂ ਨੇ ਹੱਥ ਮਿਲਾਉਣ ਦੀ ਜਿਹੜੀ ਗੁੰਜਾਇਸ਼ ਨਹੀਂ ਛੱਡੀ ਸੀ, ਉਹ ਮੇਰੀ ਗ਼ਲਤੀ ਸੀ ।

ਸਿੱਧੂ ਨੇ ਮਜੀਠੀਆ ਨੂੰ ਚਿੱਟੇ ਦਾ ਵਪਾਰੀ ਦੱਸਿਆ ਸੀ

ਸਿੱਧੂ ਨੇ ਵਿਧਾਨਸਭਾ ਚੋਣਾਂ ਵਿੱਚ ਮਜੀਠੀਆ ਨੂੰ ਚਿੱਟੇ ਦਾ ਵਪਾਰੀ ਦੱਸਿਆ ਸੀ,ਸਿਰਫ਼ ਇੰਨਾ ਹੀ ਨਹੀਂ ਉਨ੍ਹਾਂ ਨੇ ਮਜੀਠੀਆ ਨੂੰ ਨਸ਼ਾ ਤਸਕਰ ਤੱਕ ਬੁਲਾਇਆ ਸੀ। ਮਜੀਠੀਆ ‘ਠੋਕੋ ਤਾਲੀ’ ਕਹਿਕੇ ਤੰਜ ਕੱਸ ਦੇ ਸਨ। ਹੁਣ ਹੱਥ ਅਤੇ ਗਲੇ ਮਿਲਣ ਤੋਂ ਬਾਅਦ ਉਹ ਹੀ ਮਜੀਠੀਆ ਬਿਮਾਰ ਸਿੱਧੂ ਦੀ ਪਤਨੀ ਦੇ ਲਈ ਅਰਦਾਸ ਕਰ ਰਹੇ ਹਨ ।

ਮਜੀਠੀਆ ਨੇ ਸਿੱਧੂ ਦੀ ਪਤਨੀ ਲਈ ਅਰਦਾਸ ਕੀਤੀ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਦੇ ਲਈ ਅਰਦਾਸ ਕੀਤੀ,ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ‘ਡਾ. ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜਲਦ ਠੀਕ ਹੋਣ,ਵਾਹਿਗੁਰੂ ਉਨ੍ਹਾਂ ਨੂੰ ਇਸ ਭਿਆਨਕ ਬਿਮਾਰੀ ਤੋਂ ਉੱਭਰਨ ਦੀ ਤਾਕਤ ਬਖ਼ਸ਼ੇ,ਕਿਉਂਕਿ ਹਰ ਇੱਕ ਪਰਿਵਾਰ ਦੀ ਤਾਕਤ ਮਾਂ ਹੁੰਦੀ ਹੈ ਜਿਸ ਦੀ ਥਾਂ ਕੋਈ ਨਹੀਂ ਲੈ ਸਕਦਾ ਹੈ, ਮੇਰੀ ਦੁਆਵਾਂ ਹਮੇਸ਼ਾ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ’ ।

ਕੈਂਸਰ ਨਾਲ ਲੜ ਰਹੀ ਡਾਕਟਰ ਨਵਜੋਤ ਕੌਰ ਦੇ ਅਪਰੇਸ਼ਨ ਦੇ ਤਕਰੀਬਨ ਸਵਾ 2 ਮਹੀਨੇ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ ਹੈ, ਉੱਧਰ ਨਵਜੋਤ ਕੌਰ ਸਿੱਧੂ ਦੀ ਦੂਜੀ ਵਾਰ ਕੀਮੋਥੇਰਪੀ ਹੋ ਰਹੀ ਹੈ। ਜਿਸ ‘ਤੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ‘ ਦੂਜੀ ਵਾਰ ਕੀਮੋਥੇਰੇਪੀ… ਇੱਕ ਮਜਬੂਰ ਇਰਾਦੇ ਨਾਲ ਲੜਨਾ … ਵਾਹਿਗੁਰੂ ਦੀ ਮਰਜ਼ੀ ਦੇ ਅੱਗੇ ਝੁਕਣਾ, ਉਨ੍ਹਾਂ ਸਾਰਿਆਂ ਦਾ ਧੰਨਵਾਦ, ਜਿਹੜੇ ਜਲਦ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ।

।https://twitter.com/sherryontopp/status/1664860931581509632?s=20