Punjab

ਜਥੇਦਾਰ ਹਰਪ੍ਰੀਤ ਸਿੰਘ ਵੀ ਹੁਣ ਖੁੱਲ ਕੇ ਅਕਾਲੀ ਦਲ ਦੇ ਸਾਹਮਣੇ ਡਟੇ !

ਬਿਊਰੋ ਰਿਪੋਰਟ : ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣ ਖੁੱਲ ਕੇ ਅਕਾਲੀ ਦਲ ਦੇ ਸਾਹਮਣੇ ਖੜੇ ਹੋ ਗਏ ਹਨ । ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਨਮ ਦਿਨ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਅਕਾਲੀ ਦਲ ਨੂੰ ਵੱਡੀ ਨਸੀਅਤ ਦਿੰਦੇ ਹੋਏ 50 ਸਾਲ ਪੁਰਾਣਾ ਪਾਰਟੀ ਦਾ ਏਜੰਡਾ ਯਾਦ ਕਰਵਾਇਆ। ਸਿਰਫ਼ ਇਨ੍ਹਾਂ ਹੀ ਨਹੀਂ ਉਨ੍ਹਾਂ ਨੇ ਪੰਥ ਦੇ ਏਕੇ ਦਾ ਸੁਨੇਹਾ ਵੀ ਦਿੱਤੀ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 1920 ਗੁਰਦੁਆਰਾ ਸੁਧਾਰ ਬਾਰੇ ਗੱਲ ਕਰ ਰਹੇ ਸਨ ਇਸੇ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਨੂੰ ਉਨ੍ਹਾਂ ਦੀ ਕਮੀਆਂ ਯਾਦ ਕਰਵਾਇਆ,ਜਥੇਦਾਰ ਸ਼੍ਰੀ ਅਕਾਲ ਤਖਤ ਨੇ ਕਿਹਾ ਇੱਕ ਸਮਾਂ ਸੀ ਜਦੋਂ ਸਾਡੇ ਰਾਜਸੀ ਏਜੰਡੇ ਵਿੱਚ ਸਿੱਖ ਪੰਥ ਅਤੇ ਗੁਰਦੁਆਰੇ ਪਹਿਲੇ ਨੰਬਰ ‘ਤੇ ਹੁੰਦੇ ਸਨ। ਸ੍ਰੋਮਣੀ ਅਕਾਲੀ ਦਲ 50 ਸਾਲ ਪੁਰਾਣਾ ਆਪਣਾ ਏਜੰਡਾ ਵੇਖ ਲਏ । ਸਿੱਖ ਪੰਥ ਅਤੇ ਗੁਰੂ ਘਰਾਂ ਦੀ ਚੜ੍ਹਦੀਕਲਾਂ ਪਹਿਲੇ ਨੰਬਰ ‘ਤੇ ਹੁੰਦੀ ਸੀ,ਪਰ ਹੁਣ ਸਾਡੀ ਰਾਜਸੀ ਸੋਚ ਵਿੱਚ ਸਿੱਖ ਪੰਥ ਗਾਇਬ ਹੋ ਗਿਆ ਹੈ ਅਤੇ ਗੁਰਦੁਆਰੇ ਵੀ ਇਸ ਸੋਚ ਦਾ ਹਿੱਸਾ ਨਹੀਂ ਰਹੇ । ਇਹ ਸਾਡੀ ਕਮਜ਼ੋਰੀ ਹੈ, ਜੇਕਰ ਸਾਨੂੰ ਤਾਕਤਵਰ ਬਣਨਾ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵੱਖ-ਵੱਖ ਸੰਸਥਾਵਾਂ ਨੂੰ ਮਿਲ ਕੇ ਬੈਠਣਾ ਹੋਵੇਗਾ ।

ਜਥੇਬੰਦੀਆਂ ਧਰਮ ਦੀ ਰੀੜ ਦੀ ਹੱਡੀ ਹੁੰਦੀ ਹੈ ਜੇਕਰ ਇਹ ਕਮਜ਼ੋਰ ਹੋ ਗਈਆਂ ਤਾਂ ਧਰਮ ਨੂੰ ਕਮਜ਼ੋਰ ਹੋਣ ਤੋਂ ਨਹੀਂ ਬਚਾਇਆ ਜਾ ਸਕਦਾ ਹੈ। ਪੰਜਾਬ ਦੀ ਧਰਤੀ ‘ਤੇ ਨਫਰਤ ਫੈਲਾਉਣ ਵਾਲੇ ਲੋਕ ਪਹੁੰਚ ਚੁੱਕੇ ਹਨ । ਪਹਿਲਾਂ ਉਨ੍ਹਾਂ ਸਿੱਖਾਂ ਅਤੇ ਹਿੰਦੂਆਂ ਵਿੱਚ ਲੜਾਈ ਕਰਾਈ ਹੁਣ ਸਿੱਖ-ਦਲਿਤਾਂ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ।

ਇਹ ਪਹਿਲਾਂ ਮੌਕਾ ਨਹੀਂ ਜਦੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਕਾਲੀ ਦਲ ਨੂੰ ਨਸੀਹਤ ਦਿੱਤੀ ਗਈ ਹੋਵੇ, ਇਸ ਪਹਿਲਾਂ ਵੀ ਉਨ੍ਹਾਂ ਨੇ ਪਾਰਟੀ ਨੂੰ ਕਿਸਾਨੀ ਮੁੱਦੇ ਤੋਂ ਦੂਰ ਹੋਣ ‘ਤੇ ਵੀ ਤੰਜ ਕੱਸਿਆ ਸੀ । ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਤਾਜ਼ਾ ਬਿਆਨ ਨੂੰ ਪਿਛਲੇ ਦਿਨ ਉਨ੍ਹਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਜਦੋਂ ਆਪ ਐੱਮਪੀ ਰਾਘਵ ਚੱਢਾ ਦੀ ਮੰਗਣੀ ‘ਤੇ ਜਥੇਦਾਰ ਦੀ ਸ਼ਮੂਲੀਅਤ ਨੂੰ ਲੈਕੇ ਵਿਰਸਾ ਸਿੰਘ ਵਲਟੋਹਾ ਵਰਗੇ ਆਗੂਆਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਸਵਾਲ ਚੁੱਕੇ ਸਨ ਅਤੇ ਜਥੇਦਾਰ ਸਾਹਿਬ ਨੂੰ ਹਟਾਉਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ ।

ਗਿਆਨੀ ਹਰਪ੍ਰੀਤ ਸਿੰਘ ਹਟਾਉਣ ਦੀ ਕੋਸ਼ਿਸ਼ ਫੇਲ੍ਹ

ਪਿਛਲੇ ਮਹੀਨੇ SGPC ਦੀ ਕਾਰਜਕਾਰਨੀ ਦੀ ਮੀਟਿੰਗ ਹੋਈ ਉਸ ਵੇਲੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੀ ਚਰਚਾਵਾਂ ਸ਼ੁਰੂ ਹੋਇਆ ਸਨ । ਪਰ ਉਨ੍ਹਾਂ ਨੂੰ ਹਟਾਉਣ ਨੂੰ ਲੈਕੇ ਅਕਾਲ ਦਲ ਵਿੱਚ ਹੀ ਵਿਵਾਦ ਖੜਾ ਹੋ ਗਿਆ । ਸੀਨੀਅਰ ਆਗੂ ਜਥੇਦਾਰ ਨੂੰ ਹਟਾਉਣ ਦੇ ਫੈਸਲੇ ਦੇ ਖਿਲਾਫ ਖੜੇ ਹੋ ਗਏ ਸਨ,ਜਿਸ ਤੋਂ ਬਾਅਦ ਹਟਾਉਣ ਦਾ ਫੈਸਲਾ ਟਾਲ ਦਿੱਤਾ ਗਿਆ, ਪਰ ਜਥੇਦਾਰ ਸਾਹਿਬਾਨਾਂ ਦੇ ਜ਼ਾਬਤਾ ਕਮੇਟੀ ਦਾ ਗਠਨ ਕੀਤਾ ਗਿਆ ਜੋ ਉਨ੍ਹਾਂ ਦੇ ਕੋਰਡ ਆਫ ਕੰਡਕਟ ਤੈਅ ਕਰੇਗੀ ।