ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ ‘ਤੇ ਵਿਨ੍ਹੇ ਤਿੱਖੇ ਨਿਸ਼ਾਨੇ * ਕਿਹਾ-ਵੱਡਾ ਹੋਵੇ ਚਾਹੇ ਛੋਟਾ, ਸ਼ਰੇਆਮ ਸਜ਼ਾ ਮਿਲਣੀ ਚਾਹੀਦੀ ਹੈ * ਲੋਕਾਂ ਨੇ ਸਾਨੂੰ ਜਵਾਬਦੇਹੀ ਲਈ ਹੀ ਚੁਣਿਆ ਹੈ, ਇਸ ਤੋਂ ਅਸੀਂ ਭੱਜ ਨਹੀਂ ਸਕਦੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਬੇਅਦਬੀਆਂ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ, ਖਾਸਕਰਕੇ ਸੁਖਬੀਰ ਬਾਦਲ ‘ਤੇ ਤਿੱਖੇ ਨਿਸ਼ਾਨੇ ਲਗਾਏ ਹਨ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਸਿੱਧੂ ਨੇ ਕਿਹਾ ਕਿ ਜਾਂਚ ਕੋਈ ਵੀ ਹੋਵੇ, ਸਮੇਂ ਸਿਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੱਕੋ ਥਾਂ ‘ਤੇ ਡੇਰੇ ਪ੍ਰੇਮੀ ਤੇ ਸਿਖ ਜਥੇਬੰਦੀਆਂ ਧਰਨਾ ਦੇ ਰਹੀਆਂ ਸਨ, ਪਰ ਪੁਲਿਸ ਨੇ ਇਕ ਪਾਸਾ ਛੱਡ ਕੇ ਸਿਮਰਨ ਕਰ ਰਹੇ ਲੋਕਾਂ ਨੂੰ ਧੂ-ਧੂ ਕੇ ਖਿੱਚਿਆ ਤੇ ਨਾਲ ਲੈ ਗਏ, ਦੂਜੇ ਪਾਸੇ ਹੱਥ ਵੀ ਨਹੀਂ ਲਗਾਇਆ। ਇਸਦਾ ਕਿਉਂ ਨਹੀਂ ਦਿੱਤਾ ਜਾਂਦਾ। ਇਹਨੂੰ ਪੰਥ ਦਾ ਸਮਲਾ ਕਹਿ ਕੇ ਗੱਲ ਨਹੀਂ ਮੁਕਾਈ ਜਾ ਸਕਦੀ। ਸਾਨੂੰ ਲੋਕਾਂ ਨੇ ਜਵਾਬ ਦੇਣ ਲਈ ਚੁਣਿਆ ਹੈ ਤੇ ਅਸੀਂ ਇਸ ਤੋਂ ਕਿਉਂ ਭੱਜ ਰਹੇ ਹਾਂ।

ਸਿੱਧੂ ਨੇ ਸਿੱਧਾ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਸੁੱਖੇ ਗੱਪੀ ਤੇ ਉਹਦੇ ਪਾਪਾ ਜੀ ਨੂੰ ਵੀ ਕਿਹਾ ਕਿ ਆਓ ਜਵਾਬ ਦਿਓ। ਸੁੱਖੇ ਇਧਰ ਉਧਰ ਕੀ ਬਾਤ ਕਰ, ਬਤਾ ਕਿਸਕੇ ਹੁਕਮ ਸੇ ਗੋਲੀ ਚਲੀ। ਮੈਂ ਤਾਂ ਇੰਤਜਾਰ ਕਰ ਰਿਹਾਂ ਕਿ ਸਜ਼ਾ ਕਦੋ ਹੁੰਦੀ ਹੈ। ਦੋਸ਼ੀ ਕੋਈ ਵੀ ਹੋਵੇ, ਵੱਡਾ ਜਾਂ ਛੋਟਾ, ਸਜ਼ਾ ਸਰੇਆਮ ਮਿਲਣੀ ਚਾਹੀਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਖਸ਼ਣਾ ਨਹੀਂ ਚਾਹੀਦਾ। ਗੁਰੂ ਸਾਹਿਬ ਤੋਂ ਵੱਡਾ ਕੋਈ ਨਹੀਂ ਹੈ।

ਸਿੱਧੂ ਨੇ ਕਿਹਾ ਕਿ ਅਕਾਲੀ ਦਲ ਵਾਲੇ ਰੋਂਡੀ ਬੱਚੇ ਵਾਂਗ ਵਰਤਾਓ ਕਰ ਰਹੇ ਹਨ। ਇਹ ਰੋਂਦੜੂ ਨੇ ਤੇ ਹਮੇਸ਼ਾ ਪਿੱਠ ਦਿਖਾ ਕੇ ਭੱਜਦੇ ਹਨ। ਸੁਖਬੀਰ ਸ਼ਾਹਕੋਟ ਦਾ ਇਲੈਕਸ਼ਨ ਹਾਰਿਆ, ਮਿਉਂਸਿਪਲ ਕਮੇਟੀ ਦੀ ਚੋਣ ਮਿਲ ਵੀ ਹਾਰਿਆ। ਸਿੱਧੂ ਨੇ ਕਿਹਾ ਕਿ ਲੋਕਾਂ ਨੇ ਹੱਥਾਂ ‘ਤੇ ਗਰੀਸ ਲਾ-ਲਾ ਕੇ ਚਪੇੜਾਂ ਮਾਰੀਆਂ ਨੇ ਤੇ ਹੰਕਾਰ ਨਾਲ ਭਰੇ ਹੋਏ ਇਹ ਲੋਕ ਹਾਲੇ ਵੀ ਕਹਿੰਦੇ ਨੇ ਕਿ ਰਿਜਲਟ ਦੱਸਣਗੇ। ਰਿਜਲਟ ਤਾਂ ਲੋਕ ਕੱਢਦੇ ਨੇ, ਸਰਕਾਰ ਲੋਕਾਂ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਮਨਿਸਟਰ ਪਾਕਿਸਤਾਨ ਗਏ ਪਰ ਆਵਾਜ਼ ਨਹੀਂ ਆਈ, ਸਿੱਧੂ ਗਿਆ ਤਾਂ ਲੱਖਾਂ ਆਵਾਜ਼ਾਂ ਆਈਆਂ, ਕੋਈ ਤਾਂ ਵਜ੍ਹਾ ਹੋਵੇਗੀ।

Leave a Reply

Your email address will not be published. Required fields are marked *