Punjab

ਨਵਜੋਤ ਕੌਰ ਸਿੱਧੂ ਨੇ ਦੱਸਿਆ ਸਿੱਧੂ ਦੇ ਅਸਤੀਫੇ ਦਾ ਕਾਰਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਨਵਜੋਤ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਵੱਡਾ ਇੱਕ ਤਿੱਖਾ ਬਿਆਨ ਦਿੱਤਾ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਦੇ ਕੰਮ ਨਹੀਂ ਹੋਏ ਸਨ, ਜਿਸ ਪੱਧਰ ਦਾ ਉਹ ਕੰਮ ਕਰਨਾ ਚਾਹੁੰਦੇ ਸੀ, ਉਹ ਨਹੀਂ ਹੋ ਸਕਿਆ, ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਹੈ। ਆਪਣਾ ਵਿਭਾਗ ਛੱਡ ਕੇ ਬਾਹਰ ਨਿਕਲ ਕੇ ਇੱਕ ਆਮ ਵਿਧਾਇਕ ਬਣ ਕੇ ਕੰਮ ਕਰਨਾ ਸਹੀ ਸਮਝਿਆ। ਕੱਲ੍ਹ ਦੇਰ ਰਾਤ ਸਿੱਧੂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਬੈਠਕ ਹੋਈ ਹੈ ਅਤੇ ਬੈਠਕ ਵਿੱਚ ਬਿਜਲੀ ਸਮਝੌਤਿਆਂ ਨੂੰ ਲੈ ਕੇ ਚਰਚਾ ਹੋਈ ਹੈ। ਕੱਲ੍ਹ ਰਾਤ ਨੂੰ 8 ਵਜੇ ਤੋਂ ਸਵੇਰੇ ਤਿੰਨ ਵਜੇ ਤੱਕ ਇਸੇ ਗੱਲ ‘ਤੇ ਮੀਟਿੰਗ ਹੋਈ ਹੈ। ਮੰਤਰਾਲੇ ਵਿੱਚ ਹੁਣ ਇਹੋ ਜਿਹੇ ਬੰਦੇ ਆਏ ਹਨ, ਜੇ ਉਨ੍ਹਾਂ ਨੂੰ ਕੋਈ ਸੜਕ ‘ਤੇ ਵੀ ਰੋਕੇਗਾ ਤਾਂ ਵੀ ਉਹ ਉਨ੍ਹਾਂ ਦੀ ਸੜਕ ‘ਤੇ ਰੁਕ ਕੇ ਗੱਲ ਸੁਣਨ ਨੂੰ ਤਿਆਰ ਹਨ। ਕੈਪਟਨ ਦੀ ਪ੍ਰਧਾਨਗੀ ਹੇਠ ਪਹਿਲਾਂ ਸਾਡੀ ਸਰਕਾਰ ਸੁੱਤੀ ਆਈ ਸੀ, ਜਿਸਨੂੰ ਅਸੀਂ ਜਗਾ ਨਹੀਂ ਸਕੇ।

ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਉਹ ਸਿੱਧੂ ਦੇ ਮੁਕਾਬਲੇ ਅੰਮ੍ਰਿਤਸਰ ਈਸਟ ਤੋਂ ਆ ਕੇ ਚੋਣ ਲੜਨ। ਨਵਜੋਤ ਸਿੱਧੂ ਅੰਮ੍ਰਿਤਸਰ ਈਸਟ ਤੋਂ ਹੀ ਚੋਣ ਲੜਨਗੇ। ਦਰਅਸਲ, ਕੈਪਟਨ ਨੇ ਆਪਣਾ ਅਸਤੀਫ਼ਾ ਦੇਣ ਤੋਂ ਬਾਅਦ ਸਿੱਧੂ ਨੂੰ ਚੈਲੇਂਜ ਕੀਤਾ ਸੀ ਕਿ ਉਹ ਉਨ੍ਹਾਂ ਦੇ ਮੁਕਾਬਲੇ ਪਟਿਆਲਾ ਤੋਂ ਚੋਣ ਲੜਨ।