Punjab

ਨਵਜੋਤ ਕੌਰ ਸਿੱਧੂ ਨੂੰ ਕੈਂਸਰ ! ਪਤੀ ਦੇ ਨਾਂ ਲਿਖਿਆ ਦਿਲ ਨੂੰ ਹਿਲਾ ਦੇਣ ਵਾਲਾ ਭਾਵੁਕ ਮੈਸੇਜ ! ‘ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦੀ’

ਬਿਊਰੋ ਰਿਪੋਰਟ : ਨਵਜੋਤ ਸਿੰਘ ਸਿੱਧੂ ਦੇ ਪਰਿਵਾਰ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ । 1 ਸਾਲ ਦੀ ਸਜ਼ਾ ਪੂਰੀ ਹੋਣ ‘ਤੇ ਅਪ੍ਰੈਲ ਵਿੱਚ ਸਿੱਧੂ ਦੇ ਬਾਹਰ ਆਉਣ ਦੀਆਂ ਚਰਚਾਵਾਂ ਸਨ ਇਸ ਦੌਰਾਨ ਮਿਸਿਜ ਸਿੱਧੂ ਨੂੰ ਲੈਕੇ ਮਾੜੀ ਖਬਰ ਸਾਹਮਣੇ ਆ ਗਈ ਹੈ । ਜਿਸ ਨੂੰ ਉਨ੍ਹਾਂ ਨੇ ਆਪ ਹੀ ਸਾਂਝਾ ਕੀਤਾ । ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਂਸਰ ਹੈ ਅਤੇ ਇਹ ਦੂਜੀ ਸਟੇਜ ਹੈ । ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਉਨ੍ਹਾਂ ਨੇ ਇਸ ਬਿਮਾਰ ਨੂੰ ਦੱਸ ਦੇ ਹੋਏ ਪਤੀ ਨਵਜੋਤ ਸਿੰਘ ਨੂੰ ਲੈਕੇ ਬਹੁਤ ਹੀ ਭਾਵੁਕ ਲਾਈਨਾਂ ਲਿਖਿਆ ਹਨ ਜੋ ਦਿਲ ਨੂੰ ਹਿੱਲਾ ਦੇਣ ਵਾਲੀਆਂ ਹਨ ।

ਸੋਸ਼ਲ ਮੀਡੀਆ ‘ਤੇ ਦਰਦ ਸਾਂਝਾ ਕੀਤਾ

ਨਵਜੋਤ ਕੌਰ ਸਿੱਧੂ ਨੇ ਲਿਖਿਆ ਕਿ ‘ਤੁਹਾਨੂੰ ਉਸ ਅਪਰਾਧ ਦੀ ਸਜ਼ਾ  ਮਿਲੀ ਹੈ ਜੋ ਤੁਸੀਂ ਕੀਤਾ ਹੀ ਨਹੀਂ , ਸਭ ਨੂੰ ਮੁਆਫ ਕਰ ਦਿਉ ਜੋ ਇਸ ਵਿੱਚ ਸ਼ਾਮਲ ਹਨ,ਹਰ ਰੋਜ਼ ਤੁਹਾਡਾ ਇੰਤਜ਼ਾਰ ਕਰ ਰਹੀ ਸੀ,ਬਾਹਰ ਸ਼ਾਇਦ ਤੁਹਾਡੇ ਤੋਂ ਜ਼ਿਆਦਾ ਪਰੇਸ਼ਾਨ ਸੀ, ‘ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ,ਵੇਖ ਰਹੀ ਸੀ ਕਿ ਕਿਵੇਂ ਤੁਹਾਨੂੰ ਵਾਰ-ਵਾਰ ਇਨਸਾਫ ਤੋਂ ਦੂਰ ਰੱਖਿਆ ਜਾ ਰਿਹਾ ਹੈ, ਸੱਚ ਬਹੁਤ ਤਾਕਤਵਰ ਹੁੰਦਾ ਹੈ,ਪਰ ਇਹ ਤੁਹਾਡਾ ਵਾਰ-ਵਾਰ ਇਮਤਿਹਾਨ ਲੈਂਦਾ ਹੈ, ਇਹ ਕਲਯੁਗ ਹੈ,ਮੈਨੂੰ ਮੁਆਫ ਕਰਨਾ ਮੈਂ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੀ ਸੀ ਕਿਉਂਕਿ ਇਨਵੇਸਿਵ ਕੈਂਸਰ ਦੀ ਦੂਜੀ ਸਟੇਜ ਹੈ,ਮੈਂ ਅੱਜ ਆਪਰੇਸ਼ਨ ਲਈ ਜਾ ਰਹੀ ਹਾਂ, ਮੈਂ ਇਸ ਦੇ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੀ ਹਾਂ ਕਿਉਂਕਿ ਇਹ ਰੱਬ ਦਾ ਭਾਣਾ ਹੈ ।’ ਉਮੀਦ ਹੈ ਕਿ ਨਵਜੋਤ ਕੌਰ ਸਿੱਧੂ ਸਰਜਰੀ ਤੋਂ ਬਾਅਦ ਜਲਦ ਤੋਂ ਜਲਦ ਠੀਕ ਹੋਣ ਅਤੇ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਉਣ ਤਾਂ ਉਨ੍ਹਾਂ ਦਾ ਸੁਆਗਤ ਉਹ ਹੀ ਕਰਨ ।

 

ਪਟਿਆਲਾ ਤੋਂ ਲੋਕਸਭਾ ਚੋਣ ਲੜਨ ਦੀ ਚਰਚਾ ਸੀ

ਨਵਜੋਤ ਕੌਰ ਸਿੱਧੂ ਪੇਸ਼ੇ ਤੋਂ ਆਪ ਵੀ ਡਾਕਟਰ ਹਨ,ਉਨ੍ਹਾਂ ਪੰਜਾਬ ਸਰਕਾਰ ਦੇ ਸਰਕਾਰੀ ਹਸਪਤਾਲ ਵਿੱਚ ਕਈ ਸਾਲ ਇਲਾਜ ਕੀਤਾ ਹੈ । ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਬਿਮਾਰ ਹੋਣ ਦੀਆਂ ਖਬਰਾਂ ਆਇਆ ਸਨ। ਪਰ ਇਸ ਦਾ ਅੰਦਾਜ਼ਾ ਨਹੀਂ ਸੀ ਉਹ ਇੰਨੀ ਗੰਭੀਰ ਬਿਮਾਰ ਨਾਲ ਪੀੜਤ ਹਨ । ਨਵਜੋਤ ਸਿੰਘ ਸਿੱਧੂ ਵਾਂਗ ਉਹ ਵੀ ਆਪਣੀ ਰਾਇ ਹਮੇਸ਼ਾ ਬੇਬਾਕੀ ਨਾਲ ਰੱਖ ਦੀ ਰਹੀ ਹਨ । 2012 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਸਿਆਸਤ ਵਿੱਚ ਕਦਮ ਰੱਖਿਆ ਸੀ । ਅੰਮ੍ਰਿਤਸਰ ਈਸਟ ਸੀਟ ਤੋਂ ਉਹ ਬੀਜੇਪੀ ਦੀ ਟਿਕਟ ‘ਤੇ ਜਿੱਤੀ ਸਨ ਉਸ ਤੋਂ ਬਾਅਦ ਉਹ ਅਕਾਲੀ ਦਲ ਅਤੇ ਬੀਜੇਪੀ ਸਰਕਾਰ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਵੀ ਬਣੀ । ਅਕਾਲੀ ਦਲ ਨਾਲ ਪਤੀ ਦੇ ਮਤਭੇਦ ਤੋਂ ਬਾਅਦ ਉਨ੍ਹਾਂ ਨੇ ਵੀ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ ਸੀ । ਚਰਚਾਵਾਂ ਸਨ ਕਿ ਉਹ 2024 ਦੀਆਂ ਲੋਕਸਭਾ ਚੋਣਾਂ ਵਿੱਚ ਪਟਿਆਲਾ ਸੀਟ ਤੋਂ ਕੈਪਟਨ ਦੇ ਪਰਿਵਾਰ ਨੂੰ ਚੁਣੌਤੀ ਦੇ ਸਕਦੀ ਹਨ । ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ ।