‘ਦ ਖ਼ਾਲਸ ਬਿਊਰੋ :- ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਜੇਲ੍ਹ ‘ਚ ਬੰਦ ਮੁਟਿਆਰ ਨੌਦੀਪ ਕੌਰ ਦੀ ਜਲਦ ਰਿਹਾਈ ਹੋਵੇਗੀ। ਉਸਦੀ ਜ਼ਮਾਨਤ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਨੌਦੀਪ ਕੌਰ ‘ਤੇ ਤਿੰਨ ਮੁਕੱਦਮੇ ਦਰਜ ਹੋਏ ਸੀ। ਕੱਲ੍ਹ ਦਸੰਬਰ, 2020 ਦੀ ਇੱਕ ਦਰਜ ਹੋਈ FIR ‘ਚ ਜ਼ਮਾਨਤ ਹੋਈ ਹੈ। ਸੋਨੀਪਤ ਦੇ ਸਥਾਨਕ ਵਕੀਲ ਜਤਿੰਦਰ ਕੁਮਾਰ ਨੇ ਬਹੁਤ ਹਿੰਮਤ ਕਰਕੇ ਇਹ ਜ਼ਮਾਨਤ ਕਰਵਾਈ ਹੈ। ਦੂਜੀ FIR , ਜੋ 2021 ਵਿੱਚ ਰਜਿਸਟਰ ਕੀਤੀ ਗਈ ਸੀ, ਉਹਦੀ ਜ਼ਮਾਨਤ ਲਈ ਵਕੀਲ ਜਤਿੰਦਰ ਕੁਮਾਰ ਨੇ ਜ਼ਮਾਨਤ ਅਰਜ਼ੀ ਲਾਈ ਹੋਈ ਹੈ ਅਤੇ ਕੱਲ੍ਹ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੈ। ਇੱਕ FIR ਨੰਬਰ 25 ਹੈ, ਜਿਸਦੀ ਜ਼ਮਾਨਤ ਰੱਦ ਹੋ ਚੁੱਕੀ ਹੈ ਪਰ ਵਕੀਲ ਉਸਦੀ ਜ਼ਮਾਨਤ ਕਰਵਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਉਮੀਦ ਹੈ ਕਿ ਸੋਮਵਾਰ ਜਾਂ ਮੰਗਲਵਾਰ ਤੱਕ ਸਾਰੇ ਕੇਸਾਂ ‘ਚ ਜ਼ਮਾਨਤ ਕਰਵਾ ਕੇ ਨੌਦੀਪ ਕੌਰ ਨੂੰ ਜੇਲ੍ਹ ‘ਚੋਂ ਬਾਹਰ ਕੱਢਿਆ ਜਾ ਸਕੇਗਾ। ਨੌਦੀਪ ਕੌਰ ਦੇ ਪਰਿਵਾਰ ਨਾਲ ਅਸੀਂ ਲਗਾਤਾਰ ਸੰਪਰਕ ਵਿੱਚ ਹਾਂ’।