India

‘ਹਿੰਦੂਸਤਾਨ ‘ਚ ਰਹਿਣਾ ਹੈ ਤਾਂ ਲਕਸ਼ਮੀ-ਗਣੇਸ਼ ਜੀ ਨੂੰ ਜੈ ਕਹਿਣਾ ਹੋਵੇਗਾ,ਨਹੀਂ ਤਾਂ ਪਾਕਿਸਤਾਨ ਜਾਓ’

Naresh balyan speaks on ganesh and lakshmi photo currency

ਬਿਊਰੋ ਰਿਪੋਰਟ : ਆਪ ਸੁਪਰੀਮੋ ਅਰਵਿੰਦ ਕੇਜਰੀਵਾਲ (Arvid kejriwal) ਵੱਲੋਂ ਭਾਰਤੀ ਕਰੰਸੀ (currency) ‘ਤੇ ਲਕਸ਼ਮੀ (lakshmi) ਅਤੇ ਗਣੇਜ (Ganes) ਜੀ ਦੀ ਤਸਵੀਰ ਲਗਾਉਣ ਦੀ ਸਿਫਾਰਿਸ਼ ਨੂੰ ਉਨ੍ਹਾਂ ਦੀ ਹਿੰਦੂਤਵੀ ਨੀਤੀ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ। ਵਿਰੋਧੀਆਂ ਦਾ ਇਲਜ਼ਾਮ ਹੈ ਕਿ ਉਹ ਗੁਜਰਾਤ ਚੋਣਾਂ ਨੂੰ ਧਿਆਨ ਵਿੱਚ ਰੱਖ ਦੇ ਹੋਏ ਇਹ ਬਿਆਨ ਦੇ ਰਹੇ ਹਨ। ਉਧਰ ਦਿੱਲੀ ਵਿੱਚ ਆਪ ਦੇ ਵਿਧਾਇਕ ਨਰੇਸ਼ ਬਲਿਆਨ (naresh balyan) ਨੇ ਕੇਜਰੀਵਾਲ ਤੋਂ ਇੱਕ ਕਦਮ ਅੱਗੇ ਵੱਧ ਦੇ ਹੋਏ ਸਿੱਧਾ ਧਮਕੀ ਦੇ ਦਿੱਤੀ ਹੈ ।

ਨਰੇਸ਼ ਬਲਿਆਨ ਦਾ ਬਿਆਨ

ਆਪ ਵਿਧਾਇਕ ਨਰੇਸ਼ ਬਲਿਆਨ ਨੇ ਬੀਜੇਪੀ ਨੂੰ ਸਿੱਧੇ ਸਿੱਧੇ ਧਮਕੀ ਭਰੇ ਅੰਦਾਜ਼ ਵਿੱਚ ਕਿਹਾ ਹੈ ਕਿ ‘ਜੇਕਰ ਹਿੰਦੂਸਤਾਨ ਵਿੱਚ ਰਹਿਣਾ ਹੈ ਤਾਂ ਲਕਸ਼ਮੀ ਅਤੇ ਗਣੇਸ਼ ਜੀ ਨੂੰ ਜੈ ਕਹਿਣਾ ਹੋਵੇਗਾ,ਨਹੀਂ ਤਾਂ ਪਾਕਿਸਤਾਨ ਜਾਓ’ ਅਜਿਹੇ ਬਿਆਨ ਅਕਸਰ ਬੀਜੇਪੀ ਦੇ ਆਗੂਆਂ ਦੀ ਜ਼ੁਬਾਨ ਤੋਂ ਸੁਣਨ ਨੂੰ ਮਿਲ ਦੇ ਸਨ ਪਰ ਹੁਣ ਆਪ ਵਿਧਾਇਕ ਵੀ ਅਜਿਹੀ ਭਾਸ਼ਾ ਵਿੱਚ ਬੋਲ ਰਹੇ ਹਨ । ਸਾਫ ਹੈ ਕਿ ਆਮ ਆਦਮੀ ਪਾਰਟੀ ਹੁਣ ਬੀਜੇਪੀ ਦੇ ਹਿੰਦੂਤਵ ਦੇ ਫਾਰਮੂਲੇ ਨੂੰ ਅਪਨਾ ਰਹੀ ਹੈ। ਟਵੀਟ ਕਰਦੇ ਹੋਏ ਨਰੇਸ਼ ਬਲਿਆਨ ਨੇ ਕਿਹਾ ‘ਜੇਕਰ ਬੀਜੇਪੀ ਵਾਲੇ ਸੱਚੇ ਹਿੰਦੂ ਹਨ ਤਾਂ ਖੁੱਲ ਕੇ ਲਿਖਣ ‘ਜੈ ਸ਼੍ਰੀ ਗਣੇਸ਼,ਜੈ ਲਕਸ਼ਮੀ ਮਾਤਾ’ ਨਹੀਂ ਲਿਖਿਆ ਤਾਂ ਸਮਝ ਜਾਣਾ ਮਿਤਰੋ ਕਿ ਇਹ ਹਿੰਦੂ ਵਿਰੋਧੀ ਹਨ । ਹਿੰਦੂਸਤਾਨ ਵਿੱਚ ਰਹਿਣਾ ਹੋਵੇਗਾ ਤਾਂ BJP ਦੇ ਆਗੂਆਂ ਨੂੰ ਲਕਸ਼ਮੀ ਜੀ ਦੀ ਜੈ ਬੋਲਣੀ ਹੋਵੇਗੀ ।

ਆਪ ਵਿਧਾਇਕ ਨਰੇਸ਼ ਬਲਿਆਨ ਨੇ ਇਲਜ਼ਾਮ ਲਗਾਇਆ ਕਿ ਬੀਜੇਪੀ ਹਿੰਦੂਆਂ ਨੂੰ ਵੋਟਾਂ ਦੇ ਲਈ ਵਰਤ ਦੀ ਹੈ। ਅਸਲੀਅਤ ਵਿੱਚ ਉਹ ਕੋਈ ਸਨਮਾਨ ਨਹੀਂ ਕਰਦੀ ਹੈ। ਅੱਜ ਗੁਜਰਾਤੀਆਂ ਦੇ ਨਵੇਂ ਸਾਲ ਦਾ ਪਹਿਲਾਂ ਦਿਨ ਹੈ ਅਤੇ ਇਸੇ ਦਿਨ ਉਹ ਮਾਤਾ ਲਕਸ਼ਮੀ ਅਤੇ ਗਣੇਸ਼ ਜੀ ਦਾ ਵਿਰੋਧ ਕਰ ਰਹੇ ਹਨ । ਇਸ ਤੋਂ ਸਾਫ਼ ਹੈ ਕਿ ਉਹ ਸਾਡੇ ਹਿੰਦੂ ਦੇਵੀ-ਦੇਵਤਾਵਾਂ ਨੂੰ ਸਿਰਫ਼ ਵੋਟ ਬੈਂਕ ਦੇ ਲਈ ਵਰਤ ਰਹੇ ਹਨ।

ਕੇਜਰੀਵਾਲ ਦਾ ਕਰੰਸੀ ‘ਤੇ ਤਰਕ

ਆਪ ਸੁਪਰੀਮੋ ਨੇ ਕਿਹਾ ਕਿ ਅਸੀਂ ਅਕਸਰ ਦਿਵਾਲੀ ‘ਤੇ ਲਕਸ਼ਮੀ ਜੀ ਦੀ ਪੂਜਾ ਕਰਦੇ ਹਾਂ ਤਾਂਕਿ ਪਰਿਵਾਰ ਨੂੰ ਕੋਈ ਆਰਥਿਕ ਪਰੇਸ਼ਾਨ ਨਾ ਹੋਵੇ ਅਤੇ ਇਸ ਤੋਂ ਇਲਾਵਾ ਵਪਾਰੀ ਵਰਗ ਵੀ ਆਪਣੇ ਦਫਤਰਾਂ ਵਿੱਚ ਲਕਸ਼ਮੀ ਅਤੇ ਗਣੇਸ਼ ਜੀ ਦੀ ਪੂਜਾ ਕਰਦੇ ਹਨ । ਇਸ ਲਈ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਭਾਰਤੀ ਕਰੰਸੀ ‘ਤੇ ਲਕਸ਼ਮੀ ਅਤੇ ਗਣੇਸ਼ ਜੀ ਦੀ ਤਸਵੀਰ ਛਾਪਨ ਨੂੰ ਮਨਜ਼ੂਰੀ ਦੇਣ। ਉਨ੍ਹਾਂ ਨੇ ਕਿਹਾ ਕਰੰਸੀ ‘ਤੇ ਗਾਂਧੀ ਜੀ ਦੀ ਤਸਵੀਰ ਉਸੇ ਤਰ੍ਹਾਂ ਹੀ ਰਹਿਣੀ ਚਾਹੀਦੀ ਹੈ। ਪਰ ਦੂਜੇ ਪਾਸੇ ਲਕਸ਼ਮੀ ਅਤੇ ਗਣੇਸ਼ ਜੀ ਦੀ ਤਸਵੀਰ ਵੀ ਨਾਲ ਲੱਗਣੀ ਚਾਹੀਦੀ ਹੈ। ਤਾਂਕੀ ਅਰਥਚਾਰੇ ਨੂੰ ਅਸ਼ੀਰਵਾਦ ਮਿਲ ਦਾ ਰਹੇ। ਕੇਜਰਵਾਲ ਨੇ ਕਿਹਾ ਗਣੇਜ ਨੂੰ ਮੁਸ਼ਕਿਲਾਂ ਦੂਰ ਕਰਨ ਦੇ ਲਈ ਜਾਣਿਆ ਜਾਂਦਾ ਹੈ ਜੇਕਰ ਉਨ੍ਹਾਂ ਦੀ ਕਿਰਪਾ ਰਹੀ ਤਾਂ ਭਾਰਤ ਹੋਰ ਮਜਬੂਤ ਹੋਵੇਗਾ । ਆਪ ਸੁਪਰੀਮੋ ਨੇ ਕਿਹਾ ਪੁਰਾਣੀ ਕਰੰਸੀ ਜਿਵੇਂ ਹੈ ਉਸੇ ਤਰ੍ਹਾਂ ਹੀ ਰਹੇ ਪਰ ਜਿਹੜੀ ਨਵੀਂ ਕਰੰਸੀ ਛੱਪੇ ਉਸ ‘ਤੇ ਲਕਸ਼ਮੀ ਅਤੇ ਗਣੇਸ਼ ਜੀ ਦੀ ਫੋਟੋ ਲੱਗੀ ਹੋਵੇ। ਕੇਜਰੀਵਾਲ ਨੇ ਇੰਡੋਨੇਸ਼ੀਆ ਦਾ ਵੀ ਉਦਾਹਰਣ ਦਿੱਤਾ ।

ਰਾਜਾ ਵੜਿੰਗ ਵੱਲੋਂ ਪਲਟਵਾਰ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਲਈ ਹਿੰਦੂਤਵ ਦਾ ਮੁਕਾਬਲਾ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਹੈ।
ਵੜਿੰਗ ਨੇ ਕਿਹਾ ਕਿ ਲੋਕਪ੍ਰਿਅਤਾ ਮੁਕਾਬਲੇ ‘ਚ ਅਸਫਲ ਰਹਿਣ ਤੋਂ ਬਾਅਦ ਕੇਜਰੀਵਾਲ ਹੁਣ ਗੁਜਰਾਤ ‘ਚ ਜਿੱਤ ਲਈ ਹਿੰਦੂਤਵ ਦੇ ਮੁਕਾਬਲੇ ‘ਚ ਉਤਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਇਕ ਵਾਰ ਫਿਰ ਫੇਲ ਹੋਣਗੇ। ਕਿਉਂਕਿ ਲੋਕ ਉਨ੍ਹਾਂ ਦੀ ਨਿਰਾਸ਼ਾਵਾਦੀ ਸੋਚ ਨੂੰ ਸਮਝਣ ਦੇ ਸਮਰੱਥ ਹਨ। ਕਰੰਸੀ ਨੋਟਾਂ ‘ਤੇ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਪ੍ਰਦਰਸ਼ਿਤ ਕਰਨ ਦੀ ਦਿੱਲੀ ਦੇ ਮੁੱਖ ਮੰਤਰੀ ਦੀ ਮੰਗ ‘ਤੇ ਚੁਟਕੀ ਲੈਂਦਿਆਂ, ਵੜਿੰਗ ਨੇ ਕਿਹਾ ਕਿ ਭਾਰਤ ਦੇ ਲੋਕ,ਖਾਸ ਕਰਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵੋਟਰ ਇੰਨੇ ਸੂਝਵਾਨ ਹਨ ਕਿ ਉਹ ਇਨ੍ਹਾਂ ਦੀ ਝੂਠੀ ਧਾਰਮਿਕਤਾ ਦੇ ਵਿਖਾਵੇ ਵਿੱਚ ਫਸ ਜਾਣ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਬਾਰੇ ਝੂਠੇ ਦਾਅਵਿਆਂ ਨਾਲ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਧੋਖਾ ਦੇਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਹਿੰਦੂਤਵ ਪੱਖੀ ਵਜੋਂ ਪੇਸ਼ ਕਰਨ ਦੀ ਨਵੀਂ ਰਣਨੀਤੀ ਅਪਣਾਈ ਹੈ। ਜਿਨ੍ਹਾਂ ਨੇ ਵੋਟਾਂ ਲਈ ਹਿੰਦੂਤਵ ਦਾ ਪ੍ਰਚਾਰ ਕਰਨ ਵਿੱਚ ਭਾਜਪਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

 

ਬੀਜੇਪੀ ਦਾ ਕੇਜਰੀਵਾਲ ‘ਤੇ ਪਲਟਵਾਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ‘ਤੇ ਬੀਜੇਪੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਉਨ੍ਹਾਂ ਨੂੰ ਘੇਰਿਆ ਹੈ । ਪਾਤਰਾ ਨੇ ਕਿਹਾ ਕੇਜਰੀਵਾਲ ਦੀ ਸਿਆਸਤ ਹਮੇਸ਼ਾ U-TURN ਵਾਲੀ ਰਹੀ ਹੈ। ਇਹ ਉਹ ਹੀ ਸਖ਼ਸ ਹੈ ਜੋ ਅਯੋਧਿਆ ਵਿੱਚ ਰਾਮ ਮੰਦਰ ਜਾਣ ਤੋਂ ਇਨਕਾਰ ਕਰਦਾ ਸੀ। ਇਸ ਦੇ ਪਿੱਛੇ ਕੇਜਰੀਵਾਲ ਨੇ ਕਾਰਨ ਦੱਸਿਆ ਸੀ ਕਿ ਭਗਵਾਨ ਉੱਥੇ ਕੀਤੀਆਂ ਗਈਆਂ ਪ੍ਰਾਥਨਾਵਾਂ ਨੂੰ ਨਹੀਂ ਮਨ ਦੇ ਹਨ । ਸਿਰਫ਼ ਇੰਨਾਂ ਹੀ ਨਹੀਂ ਬੀਜੇਪੀ ਨੇ ਕਿਹਾ ਕੇਜਰੀਵਾਲ ਉਹ ਸ਼ਖ਼ਸ ਹੈ ਜੋ ਪਾਰਲੀਮੈਂਟ ਵਿੱਚ ਕਸ਼ਮੀਰੀ ਪੰਡਤਾਂ ਨੂੰ ਲੈਕੇ ਮਜ਼ਾਕ ਉਡਾਉਂਦਾ ਸੀ ।