The Khalas Tv Blog Punjab ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਮਾਮਲਾ , ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
Punjab

ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਮਾਮਲਾ , ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

Naib Tehsildar recruitment scam case

ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਮਾਮਲਾ , ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਮੁਹਾਲੀ : ਨਾਇਬ ਤਹਿਸੀਲਦਾਰ ਭਰਤੀ ਘੁਟਾਲਾ ਮਾਮਲੇ ( Naib Tehsildar recruitment scam case )  ‘ਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਘਪਲੇ ਵਿੱਚ ਪੰਜਾਬ ਪੁਲਿਸ ਵੱਲੋਂ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਟਿਆਲਾ ਸੀਆਈਈ ਇਹਨਾਂ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਜਿਹਨਾਂ ਨੇ ਨਾਇਬ ਤਹਿਸੀਲਦਾਰ ਦੀ ਪ੍ਰੀਖਿਆ ਪਾਸ ਕੀਤੀ ਸੀ ਉਹਨਾਂ ਚੋਂ ਦੋ ਉਮੀਦਵਾਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ।

ਇੰਨਾਂ ਮੁਲਜ਼ਮਾਂ ਦੀ ਪਛਾਣ ਬਲਰਾਜ ਸਿੰਘ ਤੇ ਦੁਸਰਾ ਵਰਿੰਦਰਪਾਲ ਸਿੰਘ  ਵਜੋਂ ਹੋਈ ਹੈ। ਨਾਇਬ ਤਹਿਸੀਲਦਾਰ ਦੇ ਪੇਪਰ ਵਿੱਚ ਬਲਰਾਜ ਸਿੰਘ ਨੇ ਦੂਸਰਾ ਰੈਂਕ ਹਾਸਲ ਕੀਤਾ ਹੈ ਜਦਕਿ ਵਰਿੰਦਰਪਾਲ ਸਿੰਘ 21ਵੇਂ ਸਥਾਨ ‘ਤੇ ਆਇਆ ਹੈ। ਸੂਤਰਾਂ ਮੁਤਾਬਿਕ ਬਲਰਾਜ ਸਿੰਘ PPSC ਦੀਆਂ ਹਾਲ ਹੀ ਵਿੱਚ ਹੋਈਆਂ ਦੋ ਪ੍ਰੀਖਿਆ ਵਿਚੋਂ ਫੇਲ੍ਹ ਹੋਇਆ ਸੀ। ਜਿਸ ਤੋਂ ਬਾਅਦ ਨਾਇਬ ਤਹਿਸੀਲਦਾਰ ਦੇ ਪੇਪਰ ਵਿੱਚ ਹੁਣ ਦੂਸਰਾ ਸਥਾਨ ਹਾਸਲ ਕਰ ਗਿਆ ਹੈ।

ਸੂਤਰਾਂ ਅਨੁਸਾਰ ਬਲਰਾਜ ਨੇ ਪੇਪਰ ਪਾਸ ਕਰਨ ਲਈ ਹਰਿਆਣਾ ਬੇਸਟ ਰੈਕਟ ਨਾਲ ਸਾਂਝ ਪਾਈ ਤੇ 22 ਲੱਖ ਰੁਪਏ ਦੇ ਕੇ ਨਕਲ ਕਰਕੇ ਇਹ ਪ੍ਰੀਖਿਆ ਪਾਸ ਕੀਤੀ ਹੈ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਇਸੇ ਘੁਟਾਲੇ ਸਬੰਧੀ ਇੱਕ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਤੇ ਉਹਨਾਂ ਕੋਲੋਂ ਉਚ ਤਕਨੀਕ ਦੇ ਯੰਤਰ ਬਰਾਮਦ ਕੀਤੇ ਗਏ ਸਨ। ਜਿਹਨਾਂ ਵਿੱਚ 11 GSM ਡਿਵਾਇਸ, 7 ਈਅਰ ਬਰਡ, 2 ਮੋਬਾਇਲ, 1 ਲੈਪਟੋਪ ਸ਼ਾਮਲ ਹੈ।

20-20 ਲੱਖ ’ਚ ਵਿਕੀਆਂ ਨਾਇਬ ਤਹਿਸੀਲਦਾਰੀਆਂ! ਮਾਮਲੇ ‘ਚ ਪੰਜ ਜਾਣੇ ਕੀਤੇ ਕਾਬੂ…

ਪੁਲਿਸ ਨੇ ਇਹਨਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਖੁਲਾਸਾ ਕੀਤਾ ਸੀ ਕਿ ਨਾਇਬ ਤਹਿਸੀਲਦਾਰ ਦਾ ਪੇਪਰ ਪਾਸ ਕਰਵਾਉਣ ਲਈ ਪ੍ਰਤੀ ਉਮੀਦਵਾਰ 22-22 ਲੱਖ ਰੁਪਏ ਰਕਮ ਤੈਅ ਕੀਤੀ ਗਈ ਸੀ। ਸੂਬੇ ਵਿੱਚ ਨਾਇਬ ਤਹਿਸੀਲਦਾਰ ਦੀ ਭਰਤੀ ਲਈ PPSC ਨੇ 22 ਮਈ ਨੂੰ ਪ੍ਰੀਖਿਆ ਲਈ ਗਈ ਸੀ।

ਇਸ ਪ੍ਰੀਖਿਆ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਸਨ ਕਿ ਜੋ ਉਮੀਦਵਾਰ ਕਲਰਕ ਦੀ ਪਰੀਖਿਆ ’ਚ ਫੇਲ੍ਹ ਹੋ ਗਏ ਹੋਣ, ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਦੀ ਪ੍ਰੀਖਿਆ ’ਚ ਟੌਪਰ (Topper) ਕਿਵੇਂ ਹੋ ਸਕਦੇ ਹਨ?

ਜਿਸ ਤੋਂ ਬਾਅਦ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਇਸ ਘੁਟਾਲੇ ਦੀ ਜਾਂਚ ਕੇਂਦਰੀ ਏਜੰਸੀਆਂ ਤੋਂ ਕਰਵਾਉਣ ਦੀ ਮੰਗ ਕੀਤੀ ਸੀ।

Exit mobile version