Punjab

ਸਹੁਰੇ ਪਰਿਵਾਰ ਨੇ ਨੂੰਹ ਨਾਲ ਕੀਤੀ ਮਾੜੀ ਹਰਕਤ !

ਬਿਉਰੋ ਰਿਪੋਰਟ : ਨਾਭਾ ਵਿੱਚ ਪੇਕੇ ਪਰਿਵਾਰ ਨੇ ਸ਼ਮਸ਼ਾਨ ਘਾਟ ਪਹੁੰਚ ਕੇ ਆਪਣੀ ਧੀ ਦੇ ਬਲਦੇ ਸਿਵੇ ਦੀ ਅੱਗ ਨੂੰ ਬੁਝਾਇਆ । ਪੇਕੇ ਪਰਿਵਾਰ ਦੀ ਮਦਦ ਲਈ ਪੁਲਿਸ ਵੀ ਫਾਇਰ ਬ੍ਰਿਗੇਡ ਲੈਕੇ ਪਹੁੰਚੀ । ਧੀ ਦੀ ਅੱਧੀ ਸੜੀ ਹੋਈ ਲਾਸ਼ ਨੂੰ ਬਾਹਰ ਕੱਢਿਆ ਗਿਆ। ਪੇਕੇ ਪਰਿਵਾਰ ਦਾ ਇਲਜ਼ਾਮ ਹੈ ਕਿ ਸਹੁਰਾ ਪਰਿਵਾਰ ਧੀ ਨੂੰ ਮਾਰ ਕੇ ਰਾਤ ਨੂੰ ਉਸ ਦਾ ਸਸਕਾਰ ਕਰ ਰਹੇ ਸਨ । ਜਿਵੇਂ ਹੀ ਉਨ੍ਹਾਂ ਨੂੰ ਖਬਰ ਮਿਲੀ ਉਹ ਫੌਰਨ ਸੰਗਰੂਰ ਤੋਂ ਪਹੁੰਚੇ ਅਤੇ ਬਲਦੇ ਸਿਵੇ ਨੂੰ ਪਾਣੀ ਪਾਕੇ ਬੁਝਾਇਆ,ਇਸੇ ਦੌਰਾਨ ਮੌਕੇ ‘ਤੇ ਪੁਲਿਸ ਵੀ ਪਹੁੰਚ ਗਈ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਅੱਗ ‘ਤੇ ਕਾਬੂ ਪਾਇਆ ਅਤੇ ਅੱਧ ਸੜੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ 24 ਸਾਲ ਦੀ ਪਰਮਜੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਸੀ । ਡੇਢ ਸਾਲ ਪਹਿਲਾਂ ਹੀ ਉਸ ਦਾ ਵਿਆਹ ਨਾਭਾ ਦੇ ਨਿੰਮਾ ਨਾਂ ਦੇ ਸ਼ਖਸ ਦੇ ਨਾਲ ਹੋਇਆ ਸੀ ।

ਪਰਮਜੀਤ ਕੌਰ ਦੇ ਪਰਿਵਾਰ ਮੁਤਾਬਿਕ ਸਵੇਰੇ ਧੀ ਨਾਲ ਗੱਲ ਹੋਈ ਸੀ ਪਰ ਸ਼ਾਮ ਨੂੰ ਉਸ ਦੀ ਮੌਤ ਦੀ ਖਬਰ ਸੁਣ ਕੇ ਉਹ ਹੈਰਾਨ ਹੋ ਗਏ । ਸਹੁਰੇ ਪਰਿਵਾਰ ਸਬੂਤ ਮਿਟਾਉਣ ਦੇ ਲਈ ਧੀ ਦਾ ਚੋਰੀ ਨਾਲ ਸਸਕਾਰ ਕਰ ਰਹੇ ਸਨ। ਮ੍ਰਿਤਕਾਂ ਦੀ ਮਾਂ ਨੇ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ।

ਮ੍ਰਿਤਕਾ ਪਰਮਜੀਤ ਕੌਰ ਦੀ ਮੌਤ ਦੇ ਪਿੱਛੇ ਕੀ ਕਾਰਨ ਸੀ ? ਕਿਉਂ ਸਹੁਰਾ ਪਰਿਵਾਰ ਚੋਰੀ ਨਾਲ ਸਸਕਾਰ ਕਰ ਰਿਹਾ ਸੀ ? ਉਸ ਨੂੰ ਲੈਕੇ ਪੁਲਿਸ ਨੇ ਦੋਵਾਂ ਪਰਿਵਾਰਾਂ ਦੇ ਬਿਆਨ ਦਰਜ ਰਹੀ ਹੈ । ਅੱਧ ਸੜੀ ਹੋਈ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤਾਂਕੀ
ਮੌਤ ਨਾਲ ਜੁੜੀ ਜਾਣਕਾਰੀ ਅਤੇ ਕਾਰਨ ਪਤਾ ਚੱਲ ਸਕੇ। ਪੁਲਿਸ ਦੇ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਅਲੌਹਰਾਂ ਗੇਟ ਦੇ ਨਜ਼ਦੀਕ ਪਰਮਜੀਤ ਕੌਰ ਦਾ ਸਹੁਰੇ ਪਰਿਵਾਰ ਵੱਲੋਂ ਚੋਰੀ ਨਾਲ ਰਾਤ ਵੇਲੇ ਸਸਕਾਰ ਕੀਤਾ ਜਾ ਰਿਹਾ ਹੈ।