India Punjab

ਕਿਸਾਨ ਮਹਾਂਪੰਚਾਇਤ ‘ਚ ਮਾਹੌਲ ਵਿਗੜਿਆ ਤਾਂ ਇਨ੍ਹਾਂ ਦੋ ਲੀਡਰਾਂ ਨੇ ਸੰਭਾਲਿਆ ਮੌਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੁਜ਼ੱਫ਼ਰਨਗਰ ਵਿੱਚ ਕਿਸਾਨ ਮਹਾਂਪੰਚਾਇਤ ਦੌਰਾਨ ਜਦੋਂ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਸਟੇਜ ਤੋਂ ਬੋਲ ਰਹੇ ਸਨ ਤਾਂ ਕੁੱਝ ਸ਼ਰਾਰਤੀ ਅਨਸਰਾਂ ਨੇ ਸਟੇਜ ਦੇ ਨੇੜਿਉਂ ਬੋਲਦਿਆਂ ਕਿਹਾ ਕਿ ਪਹਿਲਾਂ ਉਹ ਕੰਮ ਕਰੋ ਜੋ ਕਰਨ ਆਏ ਹੋ। ਰਾਜੇਵਾਲ ਨੇ ਕਿਹਾ ਕਿ ਇਹ ਲੋਕ ਆਪਣੇ ਸ਼ੋਰ ਵਿੱਚ ਬਾਕੀ ਰੈਲੀ ਖ਼ਰਾਬ ਕਰ ਰਹੇ ਹਨ। ਇਨ੍ਹਾਂ ਦੇ ਕਰਕੇ ਬਾਕੀਆਂ ਨੂੰ ਕੋਈ ਸੁਣ ਨਹੀਂ ਪਾ ਰਿਹਾ। ਰਾਜੇਵਾਲ ਨੇ ਕਿਹਾ ਕਿ ਹੂਟਿੰਗ ਕਰਨਾ ਬਿਲਕੁਲ ਸਹੀ ਨਹੀਂ ਹੈ। ਉਸੇ ਮੌਕੇ ਰਾਕੇਸ਼ ਟਿਕੈਤ ਨੇ ਸਟੇਜ ‘ਤੇ ਆ ਕੇ ਭਾਸ਼ਣ ਦੇ ਰਹੇ ਰਾਜੇਵਾਲ ਦੇ ਮੂੰਹ ਦੇ ਅੱਗਿਉਂ ਮਾਈਕ ਫੜ ਕੇ ਸ਼ਰਾਰਤੀ ਅਨਸਰਾਂ ਨੂੰ ਸਵਾਲ ਕੀਤਾ ਕਿ ਇਹ ਕੌਣ ਲੋਕ ਸ਼ਰਾਰਤ ਕਰ ਰਹੇ ਹਨ। ਟਿਕੈਤ ਨੇ ਉਨ੍ਹਾਂ ਲੋਕਾਂ ਨੂੰ ਚੰਗੀ ਝਾੜ ਪਾਈ। ਟਿਕੈਤ ਨੂੰ ਸਾਰਿਆਂ ਨੂੰ ਗੁੱਸਾ ਹੁੰਦਿਆਂ ਸ਼ਾਂਤ ਕੀਤਾ। ਟਿਕੈਤ ਨੇ ਕਿਹਾ ਕਿ ਕੁੱਝ ਲੋਕ ਇੱਥੇ ਬਦਤਮੀਜ਼ੀ ਕਰਨ ਆਏ ਹਨ। ਇਸ ਤੋਂ ਬਾਅਦ ਰਾਜੇਵਾਲ ਨੇ ਟਿਕੈਤ ਤੋਂ ਮਾਈਕ ਫੜ੍ਹ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਤੋਂ ਉਪਰੰਤ ਰਾਜੇਵਾਲ ਨੇ ਆਪਣਾ ਸੰਬੋਧਨ ਮੁੜ ਸ਼ੁਰੂ ਕੀਤਾ।