ਬਿਊਰੋ ਰਿਪੋਰਟ : ਮੁਕਤਸਰ ਜ਼ਿਲ੍ਹੇ ਵਿੱਚ ਹੋਏ 2 ਵੱਖ-ਵੱਖ ਹਾਦਸਿਆਂ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ । ਇੱਕ ਵਿੱਚ ਇੱਕ ਐਕਸੀਡੈਂਟ ਮਲੋਟ ਵਿੱਚ ਦੂਜਾ ਲੰਬੀ ਇਲਾਕੇ ਵਿੱਚ ਹੋਇਆ । ਇੱਕ ਹਾਦਸੇ ਵਿੱਚ ਜਿੱਥੇ ਪਿੱਕਅੱਪ ਗੱਡੀ ਕੈਂਟਰ ਨਾਲ ਟਕਰਾ ਗਈ ਦੂਜੀ ਘਟਨਾ ਵਿੱਚ ਅਣਪਛਾਤੀ ਗੱਡੀ ਨੇ ਬਾਈਕ ਨੂੰ ਆਪਣੀ ਚਪੇਟ ਵਿੱਚ ਲੈ ਲਿਆ । 3 ਦੀ ਮੌਤ ਹੋ ਗਈ ਜਦਕਿ ਇੱਕ ਹਸਪਤਾਲ ਵਿੱਚ ਭਰਤੀ ਹੈ ।
ਪਹਿਲੀ ਘਟਨਾ ਮਲੋਟ -ਬਠਿੰਡਾ ਰੋਡ ‘ਤੇ ਹੋਈ । ਇੱਥੇ ਪਿੱਕਅਪ ਗੱਡੀ ਨਾਗਪਾਲ ਹੋਟਲ ਦੇ ਕੋਲ ਖੜੇ ਕੈਂਟਰ ਨਾਲ ਟਕਰਾ ਗਈ । ਇਸ ਐਕਸੀਡੈਂਟ ਵਿੱਚ ਮਰਾੜ ਕਲਾਂ ਪਿੰਡ ਦੇ ਰਣਜੀਤ ਸਿੰਘ,ਪ੍ਰੋਮ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਪਿੱਕਅੱਪ ਗੱਡੀ ਵਿੱਚ ਸਵਾਰ ਉਨ੍ਹਾਂ ਦਾ ਤੀਜਾ ਸਾਥੀ ਜ਼ਖਮੀ ਹੋ ਗਿਆ । ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ।
ਦੂਜਾ ਹਾਦਸਾ ਲੰਬੀ ਇਲਾਕੇ ਵਿੱਚ ਹੋਇਆ । ਐਤਵਾਰ ਰਾਤ ਨੂੰ ਲੰਬੀ ਤੋਂ ਬਾਈਕ ਜਾ ਰਹੀ ਸੀ ਤਿੰਨ ਨੌਜਵਾਨਾਂ ਨੂੰ ਅਣਪਛਾਤੀ ਗੱਡੀ ਨੇ ਆਪਣੀ ਚਪੇਟ ਵਿੱਚ ਲੈ ਲਿਆ । ਟੱਕਰ ਇਨ੍ਹੀ ਜ਼ਬਰਦਸਤ ਸੀ, ਤਿੰਨੋ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮਰਨ ਵਾਲਿਆਂ ਦੀ ਪਛਾਣ ਅਜੇ ਕੁਮਾਰ,ਮਹੇਸ਼ ਅਤੇ ਵਿਨੇ ਕੁਮਾਰ ਦੇ ਰੂਪ ਵਿੱਚ ਹੋਈ ਹੈ ।