Punjab

ਪੰਜਾਬ ਪੁਲਿਸ ਦਾ ਮੁਨਸ਼ੀ ਰਿਕਾਰਡ ਰੂਮ ‘ਚ ਗਿਆ ! ਇੱਕ ਅਵਾਜ਼ ਆਈ ਫਿਰ ਸਭ ਕੁਝ ਖਤਮ ! ਪੁਲਿਸ ਮੁਲਾਜ਼ਮਾਂ ਦੇ ਹੋਸ਼ ਉੱਡ ਗਏ !

ਬਿਊਰੋ ਰਿਪੋਰਟ : ਮੁਕਤਸਰ ਦੇ ਥਾਣਾ ਲਕਖੇਵਾਲੀ ਵਿੱਚ ਮੁੱਖ ਮੁਨਸ਼ੀ ਦੀ ਸ਼ੱਕੀ ਹਾਲਤਾਂ ਦੀ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਰਿਕਾਰਡ ਰੂਪ ਵਿੱਚ ਰੱਖੀ ਕਾਰਬਾਈਨ ਤੋਂ ਗੋਲੀ ਨਿਕਲੀ ਜੋ ਮੁਨਸ਼ੀ ਨੂੰ ਲੱਗੀ। ਗੋਲੀ ਲੱਗਣ ਤੋਂ ਬਾਅਦ ਉਸ ਦੀ ਮੌਕੇ ‘ ਤੇ ਹੀ ਮੌਤ ਹੋ ਗਈ ਹਾਦਸੇ ਦੇ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮੱਚ ਗਿਆ, ਆਲਾ ਅਧਿਕਾਰੀ ਥਾਣੇ ਵਿੱਚ ਪਹੁੰਚੇ,ਮ੍ਰਿਤਕ ਦੇ ਪਰਿਵਾਰ ਅਤੇ ਰਿਸ਼ਤੇਦਾਰ ਵੀ ਥਾਣੇ ਪਹੁੰਚ ਚੁੱਕੇ ਹਨ,ਆਲਾ ਅਧਿਕਾਰੀ ਘਟਨਾ ਦੀ ਜਾਂਚ ਕਰ ਰਹੇ ਹਨ । ਹਾਲਾਂਕਿ ਹੁਣ ਤੱਕ ਇਹ ਕਲੀਅਰ ਨਹੀਂ ਹੋਇਆ ਹੈ ਕਿ ਗੋਲੀ ਆਖਿਰ ਕਿਵੇਂ ਚੱਲੀ ? ਰਿਕਾਰਡ ਰੂਮ ਵਿੱਚ ਜਿਸ ਵੇਲੇ ਗੋਲੀ ਚੱਲੀ ਉਸ ਵੇਲੇ ਕੋਈ ਹੋਰ ਵੀ ਮੌਜੂਦ ਸਨ ? ਕੀ ਮੁਨਸ਼ੀ ਨੇ ਆਪ ਗੋਲੀ ਚਲਾਈ ? ਕੀ ਕਿਸੇ ਦੀ ਮੁਨਸ਼ੀ ਦੇ ਨਾਲ ਦੁਸ਼ਮਣੀ ਜਿਸ ਦਾ ਬਦਲਾ ਲੈਣ ਦੇ ਲਈ ਇਹ ਸਾਜਿਸ਼ ਰਚੀ ਗਈ ਹੋਵੇ ? ਪੁਲਿਸ ਇੰਨ੍ਹਾਂ ਸਾਰੇ ਸਵਾਲਾਂ ਦੀ ਜਾਂਚ ਕਰ ਰਹੀ ਹੈ,ਉਧਰ ਮੁਨਸ਼ੀ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ।

10 ਤੋਂ ਸਾਢੇ 10 ਦੇ ਵਿੱਚ ਹੋਈ ਘਟਨਾ

ਜਾਣਕਾਰੀ ਦੇ ਮੁਤਾਬਿਕ ਥਾਣਾ ਲਕਖੇਵਾਲੀ ਦੇ ਮੁਖ ਮੁਨਸ਼ੀ ਤੀਰਥ ਸਿੰਘ ਰੁਜ਼ਾਨਾ ਵਾਂਗ ਸੋਮਵਾਰ ਸਵੇਰ ਦੀ ਡਿਊਟੀ ਆਪਣੇ ਥਾਣੇ ਕਰਨ ਪਹੁੰਚਿਆ ਸੀ, ਉਸ ਨੇ ਹਮੇਸ਼ਾ ਵਾਂਗ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਵੀ ਲਗਾਈ ਸੀ,ਜਿਸ ਦੇ ਬਾਅਦ ਉਹ ਆਪਣੇ ਕੰਮ ਕਰਨ ਲੱਗਿਆ,ਸਵੇਰ 10 ਤੋਂ ਸਾਢੇ 10 ਦੇ ਕਰੀਬ ਥਾਣੇ ਵਿੱਚੋ ਰਿਕਾਰਡ ਰੂਮ ਵਿੱਚ ਰੱਖੀ ਗਈ ਕਾਰਬਾਈਨ ਤੋਂ ਅਚਾਨਕ ਗੋਲੀ ਚੱਲੀ ਅਤੇ ਤੀਰਥ ਸਿੰਘ ਨੂੰ ਜਾਕੇ ਲੱਗੀ ।

ਰਿਕਾਰਡ ਰੂਪ ਤੋਂ ਖੂਨ ਵਿੱਚ ਮਿਲੀ ਲਾਸ਼

ਗੋਲੀ ਦੀ ਆਵਾਜ਼ ਸੁਣਨ ਤੋਂ ਬਾਅਦ ਮੌਜੂਦ ਸਟਾਫ ਰਿਕਾਰਡ ਰੂਮ ਵੱਲ ਭੱਜੇ । ਉੱਥੇ ਵੇਖਿਆ ਤਾਂ ਤੀਰਥ ਸਿੰਘ ਖੂਨ ਨਾਲ ਭਿਜਿਆ ਸੀ। ਇਹ ਵੇਖ ਕੇ ਪੁਲਿਸ ਮੁਲਾਜ਼ਮਾਂ ਦੇ ਹੋਸ਼ ਉੱਡ ਗਏ। ਫੌਰਨ ਇਸ ਦੀ ਇਤਲਾਹ ਆਲਾ ਅਧਿਕਾਰੀਆਂ ਨੂੰ ਦਿੱਤੀ ਗਈ ਸੀ। ਜੇਕਰ ਤੀਰਥ ਸਿੰਘ ਨੇ ਖੁਦਕੁਸ਼ੀ ਕੀਤੀ ਤਾਂ ਕਿ ਉਸ ਨੂੰ ਕੋਈ ਪਰੇਸ਼ਾਨੀ ਸੀ,ਪਰਿਵਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਦੱਸ ਸਕਦਾ ਹੈ,ਪੁਲਿਸ ਪਰਿਵਾਰ ਨਾਲ ਵੀ ਗੱਲ ਕਰੇਗੀ ।