ਬਿਉਰੋ ਰਿਪੋਰਟ : ਫਾਜ਼ਿਲਕਾ ਵਿੱਚ ਹੱਸ ਦਾ ਖੇਡ ਦਾ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ। 15 ਸਾਲ ਦੀ ਉਮਰ ਵਿੱਚ ਬੱਚੇ ਦੇ ਸਿਰ ਤੋਂ ਮਾਪਿਆਂ ਦਾ ਹੱਥ ਉੱਠ ਗਿਆ । ਦਰਅਸਲ ਫਾਜ਼ਿਲਕਾ ਵਿੱਚ ਅਕਨੀਵਾਲਾ ਰੋਡ ਸਥਿਤ ਪਿੰਡ ਇਸਮਾਲ ਵਾਲਾ ਦੇ ਨਜ਼ਦੀਕ ਜੀਪ ਨਹਿਰ ਵਿੱਚ ਡਿੱਗ ਗਈ । ਜਿਸ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ । ਪਰ ਰਾਹਤ ਦੀ ਗੱਲ ਇਹ ਹੈ ਕਿ 15 ਸਾਲ ਦਾ ਬੱਚਾ ਬਚ ਗਿਆ । ਦੱਸਿਆ ਜਾ ਰਿਹਾ ਹੈ ਕਿ ਜੀਪ ਬੱਚਾ ਹੀ ਚੱਲਾ ਰਿਹਾ ਸੀ । ਇਹ ਦੁਰਘਟਨਾ ਲਾਪਰਵਾਹੀ ਦੀ ਵਜ੍ਹਾ ਕਰਕੇ ਹੋਈ ਇਹ ਵੱਡਾ ਸਵਾਲ ਹੈ । ਕਿਉਂਕਿ ਬੱਚਾ ਨਾਬਾਲਿਗ ਸੀ ਇਸ ਲਈ ਕੋਈ ਸ਼ੱਕ ਨਹੀਂ ਉਸ ਦੇ ਹੱਥ ਸਟੇਰਿੰਗ ਦੇਣਾ ਵੱਡੀ ਗਲਤੀ ਸੀ । ਪਰ ਇੱਥੇ ਸਵਾਲ ਉੱਠ ਦਾ ਹੈ ਕਿ ਦੁਰਘਟਨਾ ਹੋਈ ਕਿਵੇਂ ? ਕੀ ਜੀਪ ਦੀ ਸਪੀਡ ਜ਼ਿਆਦਾ ਸੀ ਇਸ ਲਈ ਬੈਲੰਸ ਨਹੀਂ ਬਣ ਸਕਿਆ ਜਾਂ ਫਿਰ ਕੋਈ ਹੋਰ ਤਕਨੀਕੀ ਕਾਰਨ ? ਇਹ ਜਾਂਚ ਦਾ ਵਿਸ਼ਾ ਹੈ ।
ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਆਪਣੇ 15 ਸਾਲ ਦੇ ਬੱਚੇ ਦੇ ਨਾਲ ਮੁਕਤਸਰ ਸਾਹਿਬ ਤੋਂ ਆਪਣੇ ਪਿੰਡ ਇਸਲਾਮ ਵਾਲਾ ਪਰਤ ਰਹੇ ਸਨ । ਅਰਨੀਵਾਲਾ ਰੋਡ ਸਥਿਤ ਇਸਲਾਮ ਵਾਲਾ ਬੱਸ ਅੱਡੇ ਦੇ ਨਜ਼ਦੀਕ ਅਚਾਨਕ ਜੀਪ ਦਾ ਬੈਲੰਸ ਵਿਗੜ ਗਿਆ ਅਤੇ ਉਹ ਗੰਗ ਕਨਾਲ ਨਹਿਰ ਵਿੱਚ ਜਾਕੇ ਡਿੱਗੀ । ਨਹਿਰ ਦੇ ਨਜ਼ਦੀਕ ਮੌਜੂਦ ਲੋਕਾਂ ਨੇ ਛਾਲ ਮਾਰ ਕੇ ਬੱਚੇ ਨੂੰ ਬਚਾ ਲਿਆ । ਜਦੋਂ ਅੱਧੇ ਘੰਟੇ ਬਾਅਦ ਜੀਪ ਨਹਿਰ ਤੋਂ ਬਾਹਰ ਕੱਢੀ ਤਾਂ ਪਤੀ-ਪਤਨੀ ਜੀਪ ਵਿੱਚ ਹੀ ਫਸੇ ਹੋਏ ਸਨ । ਅਰਨੀਵਾਲਾ ਪੁਲਿਸ ਚੌਕੀ ਦੇ ਪ੍ਰਭਾਰੀ ਮਲਕੀਤ ਸਿੰਘ ਨੇ ਦੱਸਿਆ ਕਿ 15 ਸਾਲ ਦਾ ਬੱਚਾ ਜੀਪ ਚੱਲਾ ਰਿਹਾ ਸੀ ਪਿਤਾ ਜਸਮਤ ਸਿੰਘ ਅਤੇ ਮਾਂ ਰੂਪਿੰਦਰ ਕੌਰ ਜੀਪ ਵਿੱਚ ਨਾਲ ਬੈਠੇ ਸਨ ।
ਸਥਾਨਕ ਲੋਕਾਂ ਨੇ ਦੱਸਿਆ ਕਿ ਪੁੱਤਰ ਨਹਿਰ ਵਿੱਚ ਬੁਰਜੀ ਦੇ ਨਾਲ ਡਿੱਗਿਆ ਅਤੇ ਉਸ ਨੂੰ ਬੁਰਜੀ ਦਾ ਸਹਾਰਾ ਮਿਲਣ ਕਰਕੇ ਉਹ ਤੇਜ ਬਹਾਅ ਵਿੱਚ ਨਹੀਂ ਆਇਆ । ਜਦਕਿ ਮਾਤਾ-ਪਿਤਾ ਜੀਪ ਸਮੇਤ ਨਹਿਰ ਵਿੱਚ ਤੇਜ਼ ਬਹਾਅ ਵਿੱਚ ਆ ਗਏ । ਲੋਕਾਂ ਨੇ ਇਸੇ ਵਜ੍ਹਾ ਨਾਲ ਪੁੱਤਰ ਨੂੰ ਬਚਾ ਲਿਆ । ਲੋਕਾਂ ਨੇ ਜਦੋਂ ਜੀਪ ਦੇ ਨਾਲ ਪਤੀ-ਪਤਨੀ ਨੂੰ ਕੱਢਿਆ ਤਾਂ ਦੋਵਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ।