Punjab

ਕੈਨੇਡਾ ਦੇ ਐਮਪੀਪੀ ਪਹੁੰਚੇ ਹੁਸ਼ਿਆਰਪੁਰ , ਵਿਦੇਸ਼ ਜਾ ਰਹੀ ਪੰਜਾਬ ਦੀ ਜਵਾਨੀ ਨੂੰ ਕੀਤੀ ਆਹ ਅਪੀਲ

MPP of Canada reached Hoshiarpur appealed to the youth of Punjab going abroad

ਹੁਸ਼ਿਆਰਪੁਰ : ਕੈਨੇਡਾ ਦੇ ਸ਼ਹਿਰ ਬਹਰਿਮਤਨ ਦੇ ਵਿਭਾਇਕ ਅਤੇ ਟ੍ਰਾੰਸਪੋਰਟ ਮੰਤਰੀ ਹਰਦੀਪ ਸਿੰਘ ਗਰੇਵਾਲ ਦਾ ਅੱਜ ਮੁਕੇਰੀਆਂ ਦੇ ਦਸ਼ਮੇਸ਼ ਕਾਲੇਜ ਪੂਜਣ ਤੇ ਨਿਗ੍ਹਾ ਸਵਾਗਤ ਕੀਤਾ ਗਯਾ। ਐਸ ਜੀ ਪੀ ਸੀ ਮੈਂਬਰ ਰਵਿੰਦਰ ਸਿੰਘ ਚੱਕ ਵਲੋਂ ਹਰਦੀਪ ਸਿੰਘ ਗਰੇਵਾਲ ਅਤੇ ਉਨਾਂ ਦੀ ਟੀਮ ਦਾ ਮੁਕੇਰੀਆਂ ਆਉਣ ਤੇ ਵਿਸ਼ੇਸ਼ ਧਨਵਾਦ ਕੀਤਾ ਗਿਆ। ਇਸ ਦੌਰਾਨ ਹਰਦੀਪ ਸਿੰਘ ਗਰੇਵਾਲ ਅਤੇ ਉਨਾਂ ਦੀ ਟੀਮ ਨੇ ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖੁ ਦਾ ਵੀ ਵਿਸ਼ੇਸ਼ ਦੌਰਾ ਕੀਤਾ ਜਿਥੇ ਕੋਹੀਨਰ ਸਕੂਲ ਦੇ ਸਮੂਹ ਸਟਾਫ ਨੇ ਫੁਲਾਂ ਦੀ ਵਰਸ਼ਾ ਕਰ ਟੀਮ ਦਾ ਸਕੂਲ ਪੂਜਣ ਤੇ ਸਵਾਗਤ ਕੀਤਾ।

ਇਸ ਮੌਕੇ ਪ੍ਰੈਸ ਵਾਰਤਾ ਵਿਚ ਹਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਪੰਜਾਬ ਦੌਰਾ ਉਨਾਂ ਦਾ ਨਿਜੀ ਦੌਰਾ ਹੈ ਕਿਓਂਕਿ ਕਾਫੀ ਲੰਬੇ ਸਮੇ ਬਾਅਦ ਉਹ ਪੰਜਾਬ ਆਏ ਹਨ। ਹਰਦੀਪ ਸਿੰਘ ਗਰੇਵਾਲ ਨੇ ਦਸਿਆ ਕਿ ਪੰਜਾਬ ਦੇ ਵਿਦਿਆਰਥੀ ਜੋ ਕੈਨੇਡਾ ਜਾਣਾ ਚਾਉਂਦੇ ਨੇ ਉਨਾਂ ਦਾ ਕੈਨੇਡਾ ਸਰਕਾਰ ਵਲੋਂ ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਪ੍ਰਕ੍ਰਿਆ ਸੌਖੀ ਕੀਤੀ ਗਈ ਹੈ। ਇਸ ਕਰਕੇ ਵਿੱਦਿਆਰਥੀ ਕੈਨੇਡਾ ਪੜਾਈ ਕਰ ਆਪਣਾ ਪਵਿਖ ਸੁਨਹਰਾ ਬਣਾ ਸਕਦੇ ਹਨ।

ਹਰਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਜੋ ਗਰੀਬ ਘਰਾਂ ਦੇ ਬੱਚੇ ਵੀ ਕੈਨੇਡਾ ਜਾਣਾ ਚਾਉਂਦੇ ਹਨ ਉਨਾਂ ਵਾਸਤੇ ਵੀ ਕਈ ਤਰਾਂ ਦੀ ਸੰਸਥਾਵਾਂ ਵੀ ਕਮ ਕਰਦਿਆਂ ਹਨ ਜੋ ਗਰੀਬ ਹੋਸ਼ਿਆਰ ਵਿਦਿਆਰਥੀਆਂ ਦੀ ਮਦਦ ਕਰਦਿਆਂ ਹਨ ਅਤੇ ਉਨ੍ਹਾਂ ਨਾਲ ਸੰਪਰਕ ਕਰ ਤੁਸੀ ਕੈਨੇਡਾ ਆ ਸਕਦੇ ਹੋ। ਇਸ ਦੌਰਾਨ ਦਸ਼ਮੇਸ਼ ਕਾਲੇਜ ਮੁਕੇਰੀਆਂ ਅਤੇ ਕੋਹਿਨੂਰ ਸਕੂਲ ਵਲੋਂ ਆਏ ਸਾਰੇ ਮਹਿਮਾਨਾਂ ਨੂੰ ਯਾਦਗਾਰ ਚਿਨ੍ਹ ਦੇਕੇ ਸਨਮਾਨਿਤ ਕੀਤਾ ਗਿਆ।