ਕੇਰਲ ਤੋਂ ਸੀਪੀਆਈ (ਐਮ) ਦੇ ਰਾਜ ਸਭਾ ਮੈਂਬਰ ਵੀ ਸਿਵਦਾਸਨ ( V Sivadasana) ਨੇ ਸਿੱਖ ਫਾਰ ਜਸਟਿਸ (Sikhs for Justice) ਵੱਲੋਂ ਧਮਕੀ ਮਿਲਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਇਸ ਸਬੰਧੀ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ।
ਸ਼ਿਵਦਾਸਨ ਨੇ ਪੱਤਰ ‘ਚ ਦੱਸਿਆ ਕਿ 21 ਜੁਲਾਈ ਨੂੰ ਰਾਤ 11:30 ਵਜੇ ਉਨ੍ਹਾਂ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲਾ ਵਿਅਕਤੀ ਸਿੱਖ ਫਾਰ ਜਸਟਿਸ ਸੰਸਥਾ ਤੋਂ ਹੋਣ ਦਾ ਦਾਅਵਾ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਧਮਕੀ ਭਰੀ ਕਾਲ ਆਈ ਤਾਂ ਸੰਸਦ ਮੈਂਬਰ ਏਏ ਰਹੀਮ ਦਿੱਲੀ ਦੇ ਆਈਜੀਆਈ ਏਅਰਪੋਰਟ ਲਾਉਂਜ ਵਿੱਚ ਉਨ੍ਹਾਂ ਦੇ ਨਾਲ ਮੌਜੂਦ ਸਨ। ਕੁਝ ਸਮੇਂ ਬਾਅਦ ਏ.ਏ ਰਹੀਮ ਦਾ ਵੀ ਫੋਨ ਆਇਆ।
ਸ਼ਿਵਦਾਸਨ ਨੇ ਇਕ ਸੰਦੇਸ਼ ਵੀ ਸਾਂਝਾ ਕੀਤਾ, ਜਿਸ ਵਿਚ ਕਿਹਾ ਗਿਆ ਸੀ ਕਿ ਸਿੱਖਸ ਫਾਰ ਜਸਟਿਸ ਭਾਰਤ ਸਰਕਾਰ ਦੀਆਂ ਅੱਖਾਂ ਅਤੇ ਕੰਨ ਖੋਲ੍ਹਣ ਲਈ ਸੰਸਦ ਅਤੇ ਲਾਲ ਕਿਲੇ ‘ਤੇ ਹਮਲਾ ਕਰਨ ਜਾ ਰਹੀ ਹੈ। ਮੈਸੇਜ ਦੇ ਅੰਤ ਵਿੱਚ ਲਿਖਿਆ ਹੈ ਕਿ ਇਹ ਸੰਦੇਸ਼ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਦਾ ਹੈ। ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ – ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਪੈਣਗੇ ਸਰਕਾਰੀ ਕਰਮਚਾਰੀ, ਕੇਂਦਰ ਨੇ 1966 ਵਿੱਚ ਹਟਾਈ ਸੀ ਪਾਬੰਦੀ