The Khalas Tv Blog Punjab ਮਾਂ ਨੇ ਆਪਣੇ ਹੀ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਹਾਲਤ ਕੀਤੀ ਗੰਭੀਰ
Punjab

ਮਾਂ ਨੇ ਆਪਣੇ ਹੀ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਹਾਲਤ ਕੀਤੀ ਗੰਭੀਰ

‘ਦ ਖ਼ਾਲਸ ਬਿਊਰੋ:- ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ।  ਇੱਕ ਮਾਂ  ਨੇ ਆਪਣੇ ਬੱਚੇ ਨੂੰ ਬੜੀ ਹੀ ਬੇਰਹਿਮੀ ਨਾਲ ਕੁੱਟਿਆ ਹੈ ਜਿਸ ਕਾਰਨ ਬੱਚੇ ਦੇ ਹੱਥ ਅਤੇ ਪੈਰ ਦੀ ਹੱਡੀ ਟੁੱਟ ਗਈ ਹੈ।  3 ਸਾਲ ਦੇ ਇਸ ਬੱਚੇ ਦੀ ਮਾਂ ਦਾ ਨਾਮ ਮਨਪ੍ਰੀਤ ਕੌਰ ਹੈ ਜਿਸ ਦੇ ਵਿਆਹ ਨੂੰ ਅਜੇ ਸਿਰਫ 3 ਮਹੀਨੇ ਹੀ ਹੋਏ ਹਨ।

ਇਸ ਮਹਿਲਾ ਦਾ ਪਹਿਲਾ ਤਲਾਕ ਹੋ ਚੁੱਕਿਆ ਹੈ ਅਤੇ ਉਸ ਦੇ ਘਰ ਵਾਲਿਆਂ ਨੇ ਉਸ ਦਾ ਦੂਜਾ ਵਿਆਹ ਕਰ ਦਿੱਤਾ ਸੀ।  ਅਕਸਰ ਹੀ ਦੋਵਾਂ ਪਤੀ-ਪਤਨੀ ਵਿੱਚ ਲੜਾਈ ਰਹਿੰਦੀ ਸੀ ਤੇ ਸਾਰਾ ਗੁੱਸਾ ਬੱਚੇ ਉੱਤੇ ਹੀ ਕੱਢਿਆ ਜਾਂਦਾ ਸੀ।  ਜਿਸ ਸਮੇਂ ਇਹ ਮਾਂ ਆਪਣੇ ਬੱਚੇ ਨੂੰ ਕੁੱਟ ਰਹੀ ਸੀ ਤਾਂ  ਬੱਚੇ ਦਾ ਪਿਤਾ ਉਸਨੂੰ ਛੁਡਵਾਉਣ ਦੀ ਜਗ੍ਹਾ ਉਸਦੀ ਵੀਡੀਓ ਬਣਾ ਰਿਹਾ ਸੀ।

ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ,  ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ।

Exit mobile version