Khetibadi Punjab

ਖ਼ੁਸ਼ਖ਼ਬਰੀ : ਪੰਜਾਬ ‘ਚ ਆ ਗਿਆ ਮੌਨਸੂਨ, ਜਾਰੀ ਹੋਈ ਨਵੀਂ ਚਿਤਾਵਨੀ…

mansoon alert, punjab weather, punjab news, ਚੰਡੀਗੜ੍ਹ ਮੌਮਸ ਵਿਭਾਗ, ਮੌਨਸੂਨ ਪੰਜਾਬ ਪਹੁੰਚਿਆ,

ਚੰਡੀਗੜ੍ਹ : ਜਿਸ ਦਿਨ ਦਾ ਬੜੀ ਬੇਸਬਰੀ ਨਾਲ ਸਾਰਿਆਂ ਵਿੱਚ ਇੰਤਜ਼ਾਰ ਹੋ ਰਿਹਾ ਸੀ ਆਖ਼ਿਰ ਉਹ ਦਿਨ ਆ ਹੀ ਗਿਆ। ਜੀ ਹਾਂ ਪੰਜਾਬ ਵਿੱਚ ਮੌਨਸੂਨ ਸਮੇਂ ਤੋਂ ਚਾਰ ਦਿਨ ਪਹਿਲਾਂ ਹੀ ਪੁੱਜ ਗਿਆ ਹੈ। ਮੌਸਮ ਵਿਭਾਗ ਮੁਤਾਬਕ ਮੌਨਸੂਨ ਸੂਬੇ ਦੇ ਮਾਝਾ, ਦੁਆਬਾ ਅਤੇ ਪੂਰਬੀ ਮਾਲਵੇ ਵਿੱਚ ਪਹੁੰਚ ਗਿਆ ਹੈ ਅਤੇ ਮੰਗਲਵਾਰ ਨੂੰ ਪੂਰੇ ਪੰਜਾਬ ਨੂੰ ਕਵਰ ਕਰ ਲਵੇਗਾ।

ਚੱਕਰਵਾਤ ਬਿਪਰਜੋਏ ਕਾਰਨ ਕਮਜ਼ੋਰ ਪੈ ਗਿਆ ਮੌਨਸੂਨ ਬਹੁਤ ਤੇਜ਼ੀ ਨਾਲ ਅੱਗੇ ਵਧਿਆ ਹੈ। ਮੌਨਸੂਨ ਨੇ ਉੱਤਰ ਪ੍ਰਦੇਸ਼ ਤੋਂ ਹਰਿਆਣਾ ਤੱਕ ਦਾ 750 ਕਿਲੋਮੀਟਰ ਦਾ ਸਫ਼ਰ ਸਿਰਫ਼ ਇੱਕ ਦਿਨ ਵਿੱਚ ਪੂਰਾ ਕੀਤਾ। ਦੂਜੇ ਪਾਸੇ 25 ਜੂਨ ਨੂੰ ਮੌਨਸੂਨ ਹਿਮਾਚਲ ਵਾਲੇ ਪਾਸੇ ਤੋਂ ਪੰਜਾਬ ਦੀ ਸਰਹੱਦ ‘ਤੇ ਪਹੁੰਚ ਗਿਆ ਸੀ। ਅੱਜ ਪੱਛਮੀ ਮਾਲਵੇ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਮੌਨਸੂਨ ਦਾ ਮੀਂਹ ਪੈ ਰਿਹਾ ਹੈ।

ਮੌਨਸੂਨ ਦੇ ਮੀਂਹ ਤੋਂ ਬਾਅਦ ਪੰਜਾਬ ਦੇ ਤਾਪਮਾਨ ਵਿੱਚ ਔਸਤਨ 3.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

30 ਜੂਨ ਤੱਕ ਮੌਸਮ ਬਾਰੇ ਨਵੀਂ ਚਿਤਾਵਨੀ

ਅੱਜ ਪੰਜਾਬ ਵਿੱਚੋਂ ਮੀਂਹ ਪੈਣ ਦੀਆਂ ਰਿਪੋਰਟਾਂ ਆਈਆਂ ਹਨ। ਇਸ ਤਰ੍ਹਾਂ ਅਗਲੇ ਦਿਨਾਂ ਦੌਰਾਨ ਵੀ ਸੂਬੇ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਹੋਈ ਹੈ। ਚੰਡੀਗੜ੍ਹ ਮੌਸਮ ਕੇਂਦਰ ਨੇ 27 ਜੂਨ ਨੂੰ ਸੂਬੇ ਦੇ ਮਾਝਾ, ਦੋਆਬਾ ਅਤੇ ਪੂਰਵੀ ਮਾਲਵਾ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੱਸਿਆ ਗਿਆ ਹੈ। ਇਸਦੇ ਨਾਲ ਹੀ ਪੱਛਮੀ ਮਾਲਵਾ ਵਿਖੇ ਗਰਜ ਚਮਕ ਨਾਲ ਹੀ ਮੀਂਹ ਪਵੇਗਾ।

28 ਜੂਨ ਨੂੰ ਪੱਛਮੀ ਮਾਲਵਾ ਵਿਖੇ ਗਰਜ ਚਮਕ ਨਾਲ ਹੀ ਮੀਂਹ ਪਵੇਗਾ ਜਦਕਿ ਮਾਝਾ, ਦੋਆਬਾ ਅਤੇ ਪੂਰਵੀ ਮਾਲਵਾ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੱਸਿਆ ਗਿਆ ਹੈ। 29 ਜੂਨ ਨੂੰ ਮਾਝਾ, ਦੋਆਬਾ ਅਤੇ ਪੱਛਮੀ ਮਾਲਵਾ ਵਿਖੇ ਗਰਜ ਚਮਕ ਨਾਲ ਭਾਰੀ ਮੀਂਹ ਪਵੇਗਾ ਜਦਕਿ ਪੂਰਵੀ ਮਾਲਵਾ ਵਿਖੇ ਸਿਰਫ ਗਰਜ ਚਮਕ ਨਾਲ ਮੀਂਹ ਦੱਸਿਆ ਗਿਆ ਹੈ।

monsoon alert, Punjab weather, Punjab news, weather news
ਮੌਸਮ ਵਿਭਾਗ ਵੱਲੋਂ 30 ਜੂਨ ਤੱਕ ਮੌਸਮ ਬਾਰੇ ਜਾਰੀ ਚਿਤਾਵਨੀ।

30 ਜੂਨ ਨੂੰ ਪੱਛਮੀ ਮਾਲਵਾ ਵਿਖੇ ਗਰਜ ਚਮਕ ਨਾਲ ਭਾਰੀ ਮੀਂਹ ਪਵੇਗਾ ਜਦਕਿ ਮਾਝਾ, ਦੋਆਬਾ ਅਤੇ ਪੂਰਵੀ ਮਾਲਵਾ ਵਿਖੇ ਗਰਜ ਚਮਕ ਨਾਲ ਮੀਂਹ ਦੱਸਿਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਨੇ ਅਗਲੇ 4-5 ਦਿਨਾਂ ਦੌਰਾਨ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ।

ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 113.2 ਐਮਐਮ ਬਾਰਸ਼ ਦਰਜ ਕੀਤੀ ਗਈ। ਪੁਰਾਣੇ ਰਿਕਾਰਡ ਦੀ ਗੱਲ ਕਰੀਏ ਤਾਂ 30 ਜੂਨ 1970 ਨੂੰ 92.6 ਐਮਐਮ ਬਾਰਸ਼ ਦਾ ਰਿਕਾਰਡ ਚੱਲ ਰਿਹਾ ਸੀ। 15 ਜੂਨ ਨੂੰ ਅੰਮ੍ਰਿਤਸਰ ਵਿੱਚ 112.2 ਐਮਐਮ ਮੀਂਹ ਪਿਆ। ਜਿਸ ਨੇ ਪਿਛਲੇ ਸਾਲਾਂ ਦੇ ਜੂਨ ਮਹੀਨੇ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਰ ਹੁਣ ਬਾਰਸ਼ ਨੇ ਦੂਜੀ ਵਾਰ ਰਿਕਾਰਡ ਤੋੜ ਦਿੱਤਾ ਹੈ। ਅੰਮ੍ਰਿਤਸਰ ਤੋਂ ਇਲਾਵਾ ਪਠਾਨਕੋਟ ਵਿੱਚ 14.1mm, ਫਰੀਦਕੋਟ ਵਿੱਚ 24.8mm, ਗੁਰਦਾਸਪੁਰ ਵਿੱਚ 26.7mm, ਫਿਰੋਜ਼ਪੁਰ ਵਿੱਚ 16mm ਮੀਂਹ ਦਰਜ ਕੀਤਾ ਗਿਆ। ਚੰਡੀਗੜ੍ਹ ਅਤੇ ਮੋਹਾਲੀ ‘ਚ ਵੀ ਮੀਂਹ ਪਿਆ ਹੈ।

ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ

ਮਾਝਾ ਖੇਤਰ ਵਿੱਚ ਹੋਈ ਬਾਰਸ ਤੋਂ ਬਾਅਦ ਪੰਜਾਬ ਵਿੱਚ ਤਾਪਮਾਨ ਵਿੱਚ 3.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਤਾਪਮਾਨ ਆਮ ਨਾਲੋਂ 1.6 ਡਿਗਰੀ ਹੇਠਾਂ ਚਲਾ ਗਿਆ। ਅਗਲੇ 5 ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਅੱਜ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿੱਚ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਨਸੂਨ ਨੇ ਭਾਰਤ ਦੇ ਜ਼ਿਆਦਾਤਰ ਹਿੱਸੇ ਨੂੰ ਕਵਰ ਕੀਤਾ ਹੈ’: IMD

ਭਾਰਤੀ ਮੌਸਮ ਵਿਭਾਗ(IMD) ਨੇ ਦੱਸਿਆ ਹੈ ਕਿ “ਕੱਲ੍ਹ, ਮੌਨਸੂਨ ਨੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ-ਐਨਸੀਆਰ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕੀਤਾ। ਅੱਜ, ਇਸ ਨੇ ਗੁਜਰਾਤ, ਹਰਿਆਣਾ ਅਤੇ ਪੰਜਾਬ ਦੇ ਕੁਝ ਹੋਰ ਹਿੱਸਿਆਂ ਨੂੰ ਕਵਰ ਕੀਤਾ। ਮੌਨਸੂਨ ਨੇ ਹੁਣ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕਰ ਲਿਆ ਹੈ।”

ਹਿਮਾਚਲ ‘ਚ 4-5 ਦਿਨ ਬਰਸਾਤ ਦੀ ਸਥਿਤੀ ਬਣੀ ਰਹੇਗੀ

IMD ਨੇ ਸੋਮਵਾਰ ਨੂੰ ਕਿਹਾ ਕਿ “ਪਿਛਲੇ 48 ਘੰਟਿਆਂ ਵਿੱਚ ਹਿਮਾਚਲ ਵਿੱਚ ਭਾਰੀ ਮੀਂਹ ਪਿਆ ਹੈ। ਮੰਡੀ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ ਸਭ ਤੋਂ ਵੱਧ ਮੀਂਹ ਪਿਆ ਹੈ। ਅਜੇ ਵੀ ਮੀਂਹ ਪੈ ਰਿਹਾ ਹੈ। ਇਹ ਹਾਲਾਤ ਅਗਲੇ 4-5 ਦਿਨਾਂ ਤੱਕ ਬਣੀ ਰਹੇਗੀ। ਅੱਜ ਅਤੇ ਕੱਲ੍ਹ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।”

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 10 ਲੋਕ ਜ਼ਖਮੀ ਹੋ ਗਏ।

ਦਿੱਲੀ ਅਤੇ ਮੁੰਬਈ ਵਿੱਚ 60 ਸਾਲਾਂ ਵਿੱਚ ਪਹਿਲੀ ਵਾਰ ਇਕੱਠੇ ਮੀਂਹ ਪਿਆ

ਮੌਨਸੂਨ ਨੇ 21 ਜੂਨ, 1961 ਤੋਂ ਬਾਅਦ ਐਤਵਾਰ ਨੂੰ ਦਿੱਲੀ ਅਤੇ ਮੁੰਬਈ ਦੋਵਾਂ ਨੂੰ ਇਕੱਠੇ ਕਵਰ ਕੀਤਾ। ਮੌਸਮ ਵਿਭਾਗ ਮੁਤਾਬਕ, ਮੌਨਸੂਨ ਨੇ ਨਿਰਧਾਰਤ ਸਮੇਂ ਤੋਂ ਦੋ ਦਿਨ ਪਹਿਲਾਂ ਦਿੱਲੀ ਵਿੱਚ ਦਸਤਕ ਦਿੱਤੀ, ਜਦੋਂ ਕਿ ਵਿੱਤੀ ਰਾਜਧਾਨੀ(ਮੁੰਬਈ) ਵਿੱਚ ਇਸਦਾ ਦਾਖਲਾ ਦੋ ਹਫ਼ਤੇ ਦੇਰੀ ਨਾਲ ਹੋਇਆ ਹੈ।