Sports

ਮੁਹੰਮਦ ਸ਼ਮੀ ਨੇ ਪਾਕਿਸਤਾਨ ਦੇ ਖਿਡਾਰੀ ਨੂੰ ਕਿਹਾ ‘ਸ਼ਰਮ ਕਰ’ ! ਅਕਰਮ ਨੇ ਕਿਹਾ ‘ਬਕਵਾਸ ਨਾ ਕਰ ਦਿਮਾਗ ਖਰਾਬ ਹੋ ਗਿਆ ਤੇਰਾ’ !

ਬਿਉਰੋ ਰਿਪੋਟਰ : ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਹਸਨ ਰਜਾ ਨੂੰ ਸ਼ਰਮ ਕਰਨ ਦੀ ਨਸੀਹਤ ਦਿੱਤੀ ਹੈ । ਰਜਾ ਨੇ ਕੁਝ ਦਿਨ ਪਹਿਲਾਂ ਇੱਕ ਪਾਕਿਸਤਾਨੀ ਟੀਵੀ ਚੈਨਲ ‘ਤੇ ਦਾਅਵਾ ਕੀਤਾ ਸੀ ਕਿ ICC ਭਾਰਤੀ ਟੀਮ ਨੂੰ ਸਪੈਸ਼ਲ ਗੇਂਦ ਦਿੰਦਾ ਹੈ ਇਸੇ ਲਈ ਭਾਰਤੀ ਗੇਂਦਬਾਜ਼ ਵਰਲਡ ਕੱਪ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ । ਇਸ ਤੋਂ ਪਹਿਲਾਂ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਵੀ ਰਜਾ ਨੂੰ ਨਸੀਹਤ ਦਿੰਦੇ ਹੋਏ ਹੋਏ ਕਿਹਾ ਤੁਹਾਨੂੰ ਅਜਿਹਾ ਬਿਆਨ ਦਿੰਦੇ ਹੋਏ ਸ਼ਰਮ ਆਉਣੀ ਚਾਹੀਦਾ ਹੈ। ਹੁਣ ਸ਼ਮੀ ਨੇ ਕਿਹਾ ਕਿ ਇਹ ਵਰਲਡ ਕੱਪ ਹੈ ਕੋਈ ਲੋਕਲ ਟੂਰਨਾਮੈਂਟ ਨਹੀਂ ਹੈ । ਸ਼ਮੀ ਨੇ ਕਿਹਾ ਤੁਹਾਨੂੰ ਵਸੀਮ ਅਕਰਮ ‘ਤੇ ਭਰੋਸਾ ਨਹੀਂ ਹੈ । ਕਦੇ ਤਾਂ ਦੂਜਿਆਂ ਦੀ ਕਾਮਯਾਬੀ ਦੀ ਸ਼ਲਾਘਾ ਕਰਿਆ ਕਰੋ ।

ਭਾਰਤ ਨੂੰ ਦਿੱਤੀ ਗਈ ਗੇਂਦ ਵਿੱਚ ਵਾਧੂ ਕਲਰ ਕੋਟਿੰਗ ਹੁੰਦੀ ਹੈ – ਰਜਾ

ਰਜਾ ਨੇ ਕਿਹਾ ਸੀ ਕਿ ਅਸੀਂ ਵੇਖ ਰਹੇ ਹਾਂ ਕਿ ਜਦੋਂ ਭਾਰਤੀ ਬੱਲੇਬਾਜ਼ੀ ਕਰਨ ਲਈ ਆਉਂਦੇ ਹਨ ਤਾਂ ਗੇਂਦ ਸਹੀ ਆਉਂਦੀ ਹੈ । ਉਧਰ ਜਦੋਂ ਭਾਰਤੀ ਟੀਮ ਉਸੇ ਪਿੱਚ ‘ਤੇ ਗੇਂਦਬਾਜੀ ਕਰਦੀ ਹੈ ਤਾਂ ਉਹ ਸੁਵਿਗ ਹੁੰਦੀ ਹੈ। ਜਿਸ ਤਰ੍ਹਾਂ ਨਾਲ ਸਿਰਾਜ ਅਤੇ ਸ਼ਮੀ ਦੀ ਗੇਂਦ ਸੁਵਿਗ ਹੁੰਦੀ ਹੈ । ਅਜਿਹਾ ਲੱਗ ਰਿਹਾ ਸੀ ਕਿ ਮਨੋ ICC ਜਾਂ BCCI ਦੇ ਵੱਲੋਂ ਸਪੈਸ਼ਲ ਗੇਂਦ ਦਿੱਤੀ ਜਾ ਰਹੀ ਹੈ । ਗੇਂਦ ਦੀ ਜਾਂਚ ਜ਼ਰੂਰੀ ਹੈ । ਅਜਿਹਾ ਹੋ ਸਕਦਾ ਹੈ ਕਿ ਸੁਵਿਗ ਦੇ ਲਈ ਗੇਂਦ ‘ਤੇ ਵਾਧੂ ਕਲਰ ਕੋਟਿੰਗ ਕੀਤੀ ਗਈ ਹੋਵੇ।

ਹਸਨ ਰਜਾ,ਪਾਕਿਸਤਾਨ ਖਿਡਾਰੀ

ਸ਼ਮੀ ਨੇ ਕਿਹਾ ਗੇਮ ‘ਤੇ ਫੋਕਸ ਕਰੋ

ਮੁਹੰਮਦ ਸ਼ਮੀ ਨੇ ਸੋਸ਼ਲ ਮੀਡੀਆ ‘ਤੇ ਰਜਾ ਨੂੰ ਕਿਹਾ ‘ਸ਼ਰਮ ਕਰੋ ਯਾਰ’ ਗੇਮ ‘ਤੇ ਫੋਕਸ ਕਰੋ । ਫਾਲਤੂ ਦੀ ਬਕਵਾਸ ਨਾ ਕਰੋ । ਤੁਸੀਂ ਤਾਂ ਪਲੇਅਰ ਵੀ ਰਹਿ ਚੁੱਕੇ ਹੋ । ਤੁਹਾਨੂੰ ਵਸੀਮ ਨੇ ਦੱਸਿਆ ਹੈ ਕਿ ਫਿਰ ਵੀ ਬਾਜ ਨਹੀਂ ਆ ਰਹੇ ਹੋ । ਵਸੀਮ ਅਕਰਮ ਨੇ ਕਿਹਾ ਸੀ ਕਿ ਇਹ ਸਭ ਕੁਝ ਬਕਵਾਸ ਹੈ । ਮੈਚ ਵਿੱਚ 3 ਅੰਪਾਇਰ ਹੁੰਦੇ ਹਨ ਰੈਫਰੀ ਹੁੰਦੇ ਹਨ ਜੋ ਗੇਂਦ ਨੂੰ ਮੈਦਾਨ ਵਿੱਚ ਦੇਣ ਤੋਂ ਪਹਿਲਾਂ ਕਈ ਵਾਰ ਜਾਂਚ ਕਰਦੇ ਹਨ । ਇਹ ਸਭ ਕੁਝ ਬਕਵਾਸ ਹੈ ਰਜਾ ਆਪਣਾ ਦਿਮਾਗੀ ਸੰਤੁਲਨ ਗਵਾ ਬੈਠੇ ਹਨ ।

ਵਰਲਡ ਕੱਪ ਵਿੱਚ 16 ਵਿਕਟ ਲੈ ਚੁੱਕੇ ਹਨ ਸ਼ਮੀ

ਮੁਹੰਮਤ ਸ਼ਮੀ ਨੇ ਇਸ ਵਰਲਡ ਕੱਪ ਵਿੱਚ 4 ਮੈਚਾਂ ਦੌਰਾਨ 16 ਵਿਕਟਾਂ ਲਈਆਂ ਹਨ । ਸ਼ਮੀ ਨੂੰ ਸ਼ੁਰੂਆਤੀ ਮੈਚਾਂ ਨਹੀਂ ਖਿਡਾਇਆ ਨਹੀਂ ਗਿਆ ਸੀ । 22 ਅਕਤੂਬਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਪਹਿਲਾਂ ਮੈਚ ਖੇਡਿਆ ਅਤੇ 5 ਵਿਕਟਾਂ ਲਈਆਂ । ਉਧਰ ਪਾਕਿਸਤਾਨ ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਉਮੀਦ ਨਾ ਦੇ ਬਰਾਬਰ ਹੈ । ਉਨ੍ਹਾਂ ਨੇ ਹੁਣ ਤੱਕ 4 ਮੈਚ ਹੀ ਜਿੱਤੇ ਹਨ । ਸੈਮੀਫਾਈਨਲ ਵਿੱਚ ਕੁਆਲੀਫਾਈ ਕਰਨ ਦੇ ਲਈ ਇੰਗਲੈਂਡ ਨੂੰ ਵੱਡੇ ਫਰਕ ਦੇ ਨਾਲ ਹਰਾਉਣਾ ਹੋਵੇਗਾ । ਉਧਰ ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਦੋਵੇ ਆਪਣਾ ਅਖੀਰਲਾ ਮੈਚ ਹਾਰ ਗਏ ਤਾਂ ਹੀ ਪਾਕਿਸਤਾਨ ਸੈਮੀਫਾਈਨਲ ਵਿੱਚ ਪਹੁੰਚ ਸਕਦੀ ਹੈ ।