Punjab Sports

ਸ਼ੁਭਮਨ ਤੇ ਸਿਰਾਜ ਨੇ ਜਿੱਤ ਲਈ ਦੁਨੀਆ ! ICC ਰੈਂਕਿੰਗ ‘ਚ ਨੰਬਰ 1 ਬਣੇ ! ਪਾਕਿਸਤਾਨ ਦੇ ਬੱਲੇਬਾਜ਼ ਤੇ ਗੇਂਦਬਾਜ਼ ਤੋਂ ਖੋਹਿਆ ਤਾਜ !

ਬਿਉਰੋ ਰਿਪੋਰਟ : ਵਰਲਡ ਕੱਪ ਵਿੱਚ ਟੀਮ ਇੰਡੀਆ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ICC ਦੀ ਤਾਜਾ ਵਨਡੇ ਰੈਂਕਿੰਗ ਨੇ ਖੁਸ਼ੀਆਂ ਡਬਲ ਕਰ ਦਿੱਤੀਆਂ ਹਨ । 2023 ਦੇ ਸ਼ੁਰੂਆਤ ਤੋਂ ਟੀਮ ਇੰਡੀਆਂ ਦੀ ਬਲੇਬਾਜ਼ੀ ਦੇ ਲਈ ਸ਼ੁਭ ਰਹੇ ਸ਼ੁਭਮਨ ਗਿੱਲ ਅਤੇ ਗੇਂਦਬਾਜੀ ਦੇ ਸਰਤਾਜ ਮੁਹੰਮਦ ਸਿਰਾਜ ICC ਦੀ ਰੈਂਕਿੰਗ ਵਿੱਚ ਦੁਨੀਆ ਦੇ ਨੰਬਰ 1 ਖਿਡਾਰੀ ਬਣ ਗਏ ਹਨ । ਬੱਲੇਬਾਜ਼ੀ ਵਿੱਚ ਸ਼ੁਭਮਨ ਗਿੱਲ ਨੇ ਲੰਮੇ ਸਮੇਂ ਤੋਂ ਨੰਬਰ 1 ‘ਤੇ ਚੱਲ ਰਹੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਪਿੱਛੇ ਛੱਡ ਦਿੱਤਾ ਹੈ । ਗਿੱਲ 830 ਅੰਕਾਂ ਦੇ ਨਾਲ ਦੁਨੀਆ ਦੇ ਨੰਬਰ 1 ਬਲੇਬਾਜ਼ ਬਣ ਗਏ ਹਨ ਜਦਕਿ ਬਾਬਰ ਆਜ਼ਮ 824 ਅੰਕਾਂ ਦੇ ਨਾਲ ਦੂਜੇ ਨੰਬਰ ‘ਤੇ ਪਹੁੰਚ ਗਏ ਹਨ । ਵਰਲਡ ਕੱਪ ਵਿੱਚ ਟਾਪ ਸਕੋਰਰ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ ਡੀ ਕਾਕ 771 ਅੰਕਾਂ ਦੇ ਨਾਲ ਤੀਜੇ ਨੰਬਰ ‘ਤੇ ਹਨ । ਕਿੰਗ ਕੋਹਲੀ ਚੌਥੇ ਨੰਬਰ ‘ਤੇ ਹਨ । ਉਧਰ ICC ਦੀ ਇਸ ਹਫਤੇ ਦੀ ਰੈਂਕਿੰਗ ਵਿੱਚ ਮੁਹੰਮਦ ਸਿਰਾਜ ਟਾਪ ‘ਤੇ ਪਹੁੰਚੇ ਪਰ ਉਨ੍ਹਾਂ ਦੇ ਨਾਲ ਟੀਮ ਇੰਡੀਆ ਦੇ 4 ਹੋਰ ਗੇਂਦਬਾਜ਼ ਟਾਪ 10 ਵਿੱਚ ਆ ਗਏ ਹਨ ।

ਗਿੱਲ ਨੂੰ ਸ਼੍ਰੀਲੰਕਾ ਖਿਲਾਫ ਖੇਡੀ ਪਾਰੀ ਦਾ ਫਾਇਦਾ ਮਿਲਿਆ

ਸ਼ੁਭਮਨ ਗਿੱਲ ਨੂੰ ਸ਼੍ਰੀਲੰਕਾ ਖਿਲਾਫ ਖੇਡੀ 92 ਦੌੜਾ ਦੀ ਇਨਿੰਗ ਦਾ ਫਾਇਦਾ ਮਿਲਿਆ ਹੈ । ਉਨ੍ਹਾਂ ਨੇ 92 ਗੇਂਦਾਂ ਖੇਡ ਦੇ ਹੋਏ 100 ਦੀ ਸਟਰਾਇਕ ਰੇਟ ਨਾਲ 92 ਦੌੜਾਂ ਬਣਾਇਆ ਸਨ । ਉਨ੍ਹਾਂ ਨੇ ਆਪਣੀ ਇਨਿੰਗਸ ਵਿੱਚ 11 ਚੌਕੇ ਅਤੇ 2 ਛਿੱਕੇ ਮਾਰੇ ਸਨ ।

ਸਿਰਾਜ ਤੀਜੀ ਥਾਂ ਤੋਂ 1 ਨੰਬਰ ‘ਤੇ ਪਹੁੰਚੇ

ICC ਰੈਂਕਿੰਗ ਵਿੱਚ ਟਾਪ ‘ਤੇ ਪਹੁੰਚੇ ਗੇਂਦਬਾਜ਼ ਮੁਹੰਮਦ ਸਿਰਾਜ ਨੂੰ 2 ਥਾਵਾਂ ਦਾ ਫਾਇਦਾ ਹੋਇਆ ਹੈ । ਇਸ ਤੋਂ ਪਹਿਲਾਂ ਉਹ ਤੀਜੇ ਨੰਬਰ ‘ਤੇ ਸਨ । ਉਨ੍ਹਾਂ ਨੇ ਪਾਕਿਸਤਾਨ ਦੇ ਗੇਂਦਬਾਜ਼ ਸ਼ਾਹੀਨ ਅਫਰੀਦੀ ਦੀ ਥਾਂ ਲਈ ਹੈ ਪਹਿਲਾਂ ਉਹ ਨੰਬਰ 1 ‘ਤੇ ਸਨ । ICC ਦੀ ਤਾਜ਼ਾ ਰੈਂਕਿੰਗ ਵਿੱਚ ਮੁਹੰਮਦ ਸਿਰਾਜ ਦੇ 709 ਅੰਕ ਹਨ । ਜਦਕਿ ਸ਼ਾਹੀਨ ਅਫਰੀਦੀ 658 ਅੰਕਾਂ ਨਾਲ ਨੰਬਰ 5 ‘ਤੇ ਪਹੁੰਚ ਗਏ ਹਨ । ਦੂਜੇ ਨੰਬਰ ‘ਤੇ ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਹਨ । ਉਨ੍ਹਾਂ ਦੇ 694 ਅੰਕ ਹਨ । ਇਸ ਤੋਂ ਇਲਾਵਾ ਤੀਜੇ ਨੰਬਰ ‘ਤੇ 662 ਅੰਕਾਂ ਨਾਲ ਆਸਟ੍ਰੇਲੀਆ ਦੇ ਐਡਮ ਜਿੰਪਾ ਹਨ । ਟੀਮ ਇੰਡੀਆ ਦੇ ਗੇਂਦਬਾਜੀ ਕੁਲਦੀਪ ਯਾਦਵ 661 ਅੰਕਾਂ ਨਾਲ ਚੌਥੇ, ਜਸਪ੍ਰੀਤ ਬੁਮਰਾ 654 ਅੰਕਾਂ ਨਾਲ 8ਵੇਂ ਅਤੇ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਹੰਮਦ ਸ਼ਮੀ 635 ਅੰਕਾਂ ਦੇ ਨਾਲ 10ਵੇਂ ਨੰਬਰ ‘ਤੇ ਹਨ ।

ਸ਼ਾਕਿਬ ਉਲ ਹਸਨ ਟਾਪ ਆਲ ਰਾਉਂਡਰ

ਬੰਗਲਾਦੇਸ਼ ਦੇ ਆਲ ਰਾਉਂਡਰ ਸ਼ਾਕਿਬ ਉਲ ਹਸਨ 327 ਅੰਕਾਂ ਦੇ ਨਾਲ ਵਨਡੇ ਵਿੱਚ ਨੰਬਰ 1 ਆਲਰਾਉਂਡਰ ਦੀ ਥਾਂ ‘ਤੇ ਬਰਕਰਾਰ ਹਨ । ਜਦਕਿ ਅਫਗਾਨਿਸਤਾਨ ਦੇ ਨਬੀ 290 ਅੰਕਾਂ ਦ ਨਾਲ ਦੂਜੇ ਨੰਬਰ ‘ਤੇ ਹਨ ।