ਬਿਉਰੋ ਰਿਪੋਰਟ : ਮੁਹਾਲੀ ਪੁਲਿਸ ਵੱਲੋਂ ਫਰਜ਼ੀ ਚੀਫ ਸਕੱਤਰ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਸ ਦੀ ਠਾਠ ਬਾਠ ਦਾ ਦੀਆਂ ਤਸਵੀਰਾਂ ਨਸ਼ਰ ਕੀਤੀਆਂ ਹਨ। ਸਰਬਜੀਤ ਸਿੰਘ ਸੰਧੂ ਆਪਣੇ ਆਪ ਨੂੰ ਹਰਿਆਣਾ ਦਾ ਚੀਫ ਸਕੱਤਰ ਕਹਿੰਦਾ ਸੀ। ਉਸ ਦੀਆਂ ਜਿਹੜੀ ਤਸਵੀਰਾਂ ਸਾਹਮਣੇ ਆਇਆ ਹਨ ਉਸ ਵਿੱਚ ਉਹ ਗੰਨਮੈਨ ਦੇ ਨਾਲ ਨਜ਼ਰ ਆ ਰਿਹਾ ਹੈ । ਇਹ ਤਸਵੀਰਾਂ ਕਿਸੇ ਹਿੱਲ ਸਟੇਸ਼ਨ ਦੀਆਂ ਹਨ । ਜਿਸ ਵਿੱਚ ਸਾਬਕਾ ਫੌਜੀਆਂ ਨੂੰ ਪੰਜਾਬ ਪੁਲਿਸ ਦੇ ਕਮਾਂਡੋ ਦੀਆਂ ਵਰਦੀਆਂ ਪੁਆਇਆ ਗਈਆਂ ਹਨ।
ਇੱਕ ਹੋਰ ਫੋਟੋ ਵਿੱਚ ਉਹ ਹੱਸ ਦਾ ਹੋਇਆ ਲੋਕਾਂ ਨੂੰ ਫਰਜ਼ੀ ਵੀਜ਼ਾ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਇਆ ਹੈ ਕਿ ਸਰਬਜੀਤ ਨੇ ਆਪਣੇ ਦਫਤਰ ਵਿੱਚ 70 ਲੱਖ ਦਾ ਫਰਨੀਚਰ ਲਗਾਇਆ ਸੀ । ਇਸ ਦੇ ਇਲਾਵਾ 61 ਬੈਂਕ ਅਕਾਉਂਟ ਖੋਲੇ ਹੋਏ ਸਨ । ਜਿਸ ਦੇ ਜ਼ਰੀਏ ਉਹ ਫਰਜ਼ੀ ਵੀਜ਼ਾ ਨਾਲ ਲੋਕਾਂ ਤੋਂ 35 ਕਰੋੜ ਠੱਗ ਚੁੱਕਾ ਹੈ । ਇਸ ਮੁਲਜ਼ਮ ਨੂੰ ਮੁਹਾਲੀ ਪੁਲਿਸ ਨੇ ਸ਼ੁੱਕਰਵਾਰ 29 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ ।
ਕੌਣ ਹੈ ਸਰਬਜੀਤ ਸਿੰਘ ਸੰਧੂ
ਸਰਬਜੀਤ ਸਿੰਘ ਸੰਧੂ ਅੰਮ੍ਰਿਤਸਰ ਦੇ ਧਰਿੰਡਾ ਪੁਲਿਸ ਥਾਣੇ ਦੇ ਪਿੰਡ ਅਚਿੰਤ ਕੋਟ ਦਾ ਰਹਿਣ ਵਾਲਾ ਹੈ। ਹਾਲਾਂਕਿ ਉਸ ਨੇ ਪਟਿਆਲਾ ਦੇ ਰਾਜਪੁਰਾ ਵਿੱਚ ਫਰਜ਼ੀ ਪਤੇ ‘ਤੇ ਆਰਮਸ ਲਾਇਸੈਂਸ ਬਣਵਾਇਆ ਸੀ । ਸੰਧੂ ਦੀ ਉਮਰ 28 ਸਾਲ ਹੈ ਅਤੇ ਉਸ ਨੇ BA ਦੇ ਨਾਲ ਬਿਜਨੈਸ ਮੈਨੇਜਮੈਂਟ ਦੀ ਪੜਾਈ ਕੀਤੀ ਹੋਈ ਹੈ। ਉਸ ਦੇ ਖਿਲਾਫ ਅੰਮ੍ਰਿਤਸਰ,ਸੰਗਰੂਰ,ਗੁਰਦਾਸਪੁਰ ਵਿੱਚ ਧੋਖਾਧੜੀ ਦੇ 5 ਕੇਸ ਦਰਜ ਹੋਏ ਹਨ । ਉਸ ਨੇ ਮੁਹਾਲੀ ਵਿੱਚ 2 ਥਾਵਾਂ ‘ਤੇ ਦਫਤਰ ਖੋਲਿਆ ਸੀ। ਜਿਸ ਵਿੱਚ ਇੱਕ ਮੁਹਾਲੀ ਦੇ 82 ਸੈਕਟਰ ਅਤੇ ਦੂਜਾ ਡੇਰਾਬੱਸੀ ਵਿੱਚ ਖੋਲਿਆ ਹੋਇਆ ਸੀ । ਹਾਲਾਂਕਿ ਪੁਲਿਸ ਨੇ ਹੁਣ ਦੋਵੇ ਦਫਤਰ ਸੀਲ ਕਰ ਦਿੱਤੇ ਹਨ ।
ਫਰਜ਼ੀ ਚੀਫ ਸਕੱਤਰ ਸਰਬਜੀਤ ਸੰਧੂ ਦਾ ਨੈੱਟਵਰਕ ਪੰਜਾਬ,ਹਰਿਆਣਾ,ਹਿਮਾਚਲ ਤੱਕ ਫੈਲਿਆ ਸੀ । ਹਿਮਾਚਲ ਦੇ ਬਿਸਾਲਪੁਰ ਦੇ ਰਹਿਣ ਵਾਲੇ 35 ਸਾਲ ਦੇ ਰਾਹੁਲ ਨੂੰ ਉਸ ਨੇ ਆਪਣੇ ਨਾਲ ਰੱਖਿਆ ਸੀ ਜੋ ਸੰਧੂ ਦੇ ਲਈ ਫੇਕ ਵੀਜ਼ਾ ਅਤੇ ਦਿੱਲੀ ਕਰਨਾਟਕਾ ਸਮੇਤ ਹੋਰ ਸੂਬਿਆਂ ਵਿੱਚ ਫਰਜ਼ੀ ਬੈਂਕ ਅਕਾਉਂਟ ਖੋਲਦਾ ਸੀ ।
ਮੁਹਾਲੀ ਪੁਲਿਸ ਦੀ ਜਾਂਚ ਦੇ ਮੁਤਾਬਿਕ ਠੱਗੀ ਦੀ ਰਕਮ ਦਾ 70 ਫੀਸਦੀ ਸਰਬਜੀਤ ਆਪਣੇ ਕੋਲ ਰੱਖ ਦਾ ਸੀ ਬਾਕੀ 30 ਫੀਸਦੀ ਰਵੀ ਅਤੇ ਰਾਹੁਲ ਆਪਸ ਵਿੱਚ ਵੰਡ ਲੈਂਦੇ ਸਨ । ਇਹ ਵੀ ਖੁਲਾਸਾ ਹੋਇਆ ਹੈ ਕਿ ਜਦੋਂ ਠੱਗੀ ਦਾ ਪਤਾ ਚੱਲਿਆ ਤਾਂ ਲੋਕ ਰੁਪਏ ਮੰਗਣ ਆਏ ਤਾਂ ਸੰਧੂ ਨੇ ਆਪਣੇ ਸੁਰੱਖਿਆ ਗਾਰਡ ਦੇ ਜ਼ਰੀਏ ਉਨ੍ਹਾਂ ਨੂੰ ਧਮਕਾਇਆ
ਮੁਹਾਲੀ ਪੁਲਿਸ ਮੁਤਾਬਿਕ ਸਰਬਜੀਤ ਸੰਧੂ ਕਹਿੰਦਾ ਸੀ ਕਿ ਉਸ ਦੀ US ਵਿੱਚ ਸੰਧੂ ਟਰਾਂਸਪੋਰਟ ਦੇ ਨਾਂ ਨਾਲ ਕੰਪਨੀ ਹੈ । ਉਹ ਅਸਾਨੀ ਨਾਲ US ਅਤੇ ਕੈਨੇਡਾ ਦੇ ਵੀਜ਼ੇ ਅਰੇਂਜ ਕਰ ਸਕਦਾ ਹੈ । ਇਸ ਦੇ ਲਈ ਉਹ ਲੋਕਾਂ ਨੂੰ ਆਪਣੀ ਕੰਪਨੀ ਦੇ ਵਰਕ ਪਰਮਿਟ ਦਾ ਲਾਲਚ ਦਿੰਦਾ ਸੀ ।