Punjab

ਪੰਜਾਬ ਦੀਆਂ ਇੰਨਾਂ 5 ਸੜਕਾਂ ਦੇ ਨਾਂ ਪੰਜ ਪਿਆਰਿਆਂ ਦੇ ਨਾਂ ‘ਤੇ ਰੱਖੇ ਜਾਣਗੇ ! ਇੱਕ ਸੜਕ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਨਾਂ !

ਬਿਉਰੋ ਰਿਪੋਰਟ : ਮੁਹਾਲੀ ਨਗਰ ਨਿਗਮ ਨੇ ਚੰਗਾ ਅਤੇ ਅਹਿਮ ਫੈਸਲਾ ਲੈਣ ਜਾ ਰਹੀ ਹੈ । ਸ਼ਹਿਰ ਦੀਆਂ ਕਈ ਸੜਕਾਂ ਦੇ ਨਾਂ ਗੁਰੂ ਸਾਹਿਬਾਨਾਂ ਅਤੇ ਸਿੱਖ ਜਰਨੈਲਾਂ ਦੇ ਨਾਂ ‘ਤੇ ਰੱਖੇ ਜਾਣਗੇ । ਇਸ ਸਾਲ ਸ਼ੁਕਰਵਾਰ ਨੂੰ ਨਗਰ ਨਿਗਮ ਦੀ ਹੋਣ ਵਾਲੀ ਪਹਿਲੀ ਮੀਟਿੰਗ ਵਿੱਚ ਇਸ ‘ਤੇ ਮਤਾ ਪੇਸ਼ ਕੀਤਾ ਜਾਵੇਗਾ । ਇਸ ਯੋਜਨਾ ਦੇ ਤਹਿਤ ਸ਼ਹਿਰ ਦੀਆਂ 13 ਸੜਕਾਂ ਦੀ ਸ਼ਿਨਾਖਤ ਕੀਤੀ ਗਈ ਹੈ । ਜਿੰਨਾਂ ਵਿੱਚੋ 5 ਸੜਕਾਂ ਦੇ ਨਾਂ ਪੰਜ ਪਿਆਰੇ ਭਾਈ ਦਿਆ ਸਿੰਘ,ਭਾਈ ਧਰਮ ਸਿੰਘ,ਭਾਈ ਹਿੰਮਤ ਸਿੰਘ,ਭਾਈ ਸਾਹਿਬ ਸਿੰਘ,ਭਾਈ ਮੋਹਕਮ ਸਿੰਘ, ਜੀ ਦੇ ਨਾਂ ‘ਤੇ ਰੱਖੇ ਜਾਣਗੇ । ਜਦਕਿ ਇੱਕ ਸੜਕ ਦਾ ਨਾਂ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਨਾਂ ‘ਤੇ ਰੱਖਿਆ ਜਾਵੇਗਾ ।

ਮੁਹਾਲੀ ਨਗਰ ਨਿਗਮ ਨੇ 7 ਹੋਰ ਸੜਕਾਂ ਦੀ ਵੀ ਸ਼ਿਨਾਖਤ ਕੀਤੀਆਂ ਹਨ ਜਿੰਨਾਂ ਨੂੰ ਗੁਰੂ ਸਾਹਿਬਾਨਾਂ ਅਤੇ ਹੋਰ ਮਹਾਨ ਸ਼ਖਸ਼ੀਅਤਾਂ ਦੇ ਨਾਂ ਦਿੱਤੇ ਜਾਣਗੇ । ਕੁੱਝ ਸਾਲ ਪਹਿਲਾਂ ਮੁਹਾਲੀ ਦਾ ਨਾਂ ਬਦਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਪੁੱਤਰ ਦੇ ਨਾਂ ‘ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਰੱਖਿਆ ਸੀ । ਜਿਸ ਨੂੰ SAS ਨਗਰ ਦੇ ਨਾਲ ਵੀ ਲੋਕ ਜਾਣ ਦੇ ਹਨ । ਜਿੰਨਾਂ ਸੜਕਾਂ ਦਾ ਨਾਂ ਬਦਲਿਆ ਜਾਵੇਗਾ ਉਨ੍ਹਾਂ ਵਿੱਚ SAS ਨਗਰ ਤੋਂ ਚੀਮਾ ਬਾਇਲਰ,ਚੰਡੀਗੜ੍ਹ ਐਂਟਰੀ ਫੇਜ 1/6 ਡਿਵਾਇਡਿੰਗ ਰੋਡ,ਚੰਡੀਗੜ੍ਹ ਐਂਟਰੀ ਫਰੈਂਕੋ ਹੋਟਲ ਤੋਂ ਸਨਅਤੀ ਏਰੀਆ ਫੇਜ 8A ਅਤੇ 8B,ਚੰਡੀਗੜ੍ਹ ਐਂਟਰੀ ਫੇਜ਼ 2/3 ਤਂ ਸੈਕਟਰ 75/76,ਸੈਕਟਰ 76/77,ਜੇਲ੍ਹ ਰੋਡ ਸੈਕਟਰ 77/78,ਰੋਡ ਸੈਕਟਰ 79/80 ਦੀਆਂ ਸੜਕਾਂ ਸ਼ਾਮਲ ਹਨ ।