Punjab

ਸ਼ੱਕ ਦੇ ਅਧਾਰ ‘ਤੇ ਮੋਹਾਲੀ ਦੇ ਹਰਦੀਪ ਦੀਆਂ ਦੀਆਂ ਉਂਗਲਾਂ ਦਾ ਕੀਤਾ ਇਹ ਹਾਲ ! ਥਾਣੇ ਲਿਜਾਉਣ ਦਾ ਦਿੱਤਾ ਸੀ ਝਾਂਸਾ !

ਬਿਉਰੋ ਰਿਪੋਰਟ : ਮੋਹਾਲੀ ਵਿੱਚ ਇੱਕ ਸ਼ਖ਼ਸ ਦੇ ਨਾਲ ਜਾਨਵਰਾਂ ਵਰਗਾ ਵਤੀਰਾ ਕੀਤਾ ਗਿਆ ਹੈ । ਨੌਜਵਾਨਾਂ ਦੇ ਹੱਥ ਦੀਆਂ ਸਾਰੀਆਂ ਉਂਗਲਾਂ ਕੱਟ ਦਿੱਤੀਆਂ ਗਈਆਂ ਹਨ। ਬਦਮਾਸ਼ਾਂ ਨੇ ਸਿਰਫ਼ ਸ਼ੱਕ ਦੇ ਅਧਾਰ ‘ਤੇ ਨੌਜਵਾਨ ਹਰਦੀਪ ਸਿੰਘ ਦਾ ਬੁਰਾ ਹਾਲ ਕੀਤਾ । ਇਸ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ । ਵਾਰਦਾਤ ਤੋਂ ਬਾਅਦ ਜਦੋਂ ਪੀੜਤ ਉਂਗਲਾਂ ਲੈਕੇ PGI ਚੰਡੀਗੜ੍ਹ ਪਹੁੰਚਿਆ ਤਾਂ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਉਸ ਦੀਆਂ ਉਂਗਲਾਂ ਨੂੰ ਜੋੜਨ ਦੀ ਪਰ ਉਹ ਸਫਲ ਨਹੀਂ ਹੋ ਸਕੇ । ਹੁਣ ਤੱਕ ਇੱਕ ਵੀ ਮੁਲਜ਼ਮ ਨੂੰ ਪੁਲਿਸ ਫੜ ਨਹੀਂ ਸਕੀ ਹੈ । ਪੀੜਤ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ।

ਇਸ ਵਜ੍ਹਾ ਨਾਲ ਹਰਦੀਪ ਨੂੰ ਨਿਸ਼ਾਨਾ ਬਣਾਇਆ

ਹਰਦੀਪ ਨੇ ਦੱਸਿਆ ਕਿ ਉਹ ਮੋਹਾਲੀ ਫੇਸ 1 ਵਿੱਚ ਰਹਿੰਦਾ ਹੈ ਅਤੇ ਆਪਣੇ ਘਰ ਦੇ ਬਾਹਰ ਖੜਾ ਸੀ । 3 ਨੌਜਵਾਨ ਆਏ ਅਤੇ ਉਨ੍ਹਾਂ ਨੇ ਕਿਹਾ ਅਸੀਂ CIA ਪੁਲਿਸ ਹਾਂ ਅਤੇ ਉਸ ਨੂੰ ਥਾਣੇ ਪੁੱਛ-ਗਿੱਛ ਲਈ ਲੈਕੇ ਜਾਣਾ ਹੈ । ਉਸ ਤੋਂ ਬਾਅਦ ਹਰਦੀਪ ਨੂੰ ਗੱਡੀ ਵਿੱਚ ਬਿਠਾਇਆ ਅਤੇ ਫਿਰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ । ਹਰਦੀਪ ਨੇ ਦੱਸਿਆ ਬਦਮਾਸ਼ਾਂ ਕੋਲ ਬੰਦੂਕ ਅਤੇ ਤੇਜ਼ਧਾਰ ਹਥਿਆਰ ਸਨ । ਉਸ ਤੋਂ ਬਾਅਦ ਉਸ ਨੂੰ ਸੁੰਨਸਾਨ ਥਾਂ ‘ਤੇ ਲਿਜਾਇਆ ਗਿਆ ਅਤੇ ਗੋਰੀ ਨਾਂ ਦੇ ਇੱਕ ਸ਼ਖਸ ਨੇ ਉਸ ਤੋਂ ਪੁੱਛਿਆ ਕਿ ਉਸ ਦੇ ਭਰਾ ਦੇ ਕਾਤਲਾਂ ਬਾਰੇ ਜਾਣਕਾਰੀ ਦੇਵੇ। ਜਦੋਂ ਉਸ ਨੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਦੇ ਹੱਥ ਦੀਆਂ ਉਂਗਲਾਂ ਦਾਤਰ ਦੇ ਨਾਲ ਕੱਟ ਦਿੱਤੀਆਂ ਗਈਆਂ । ਦਰਦ ਦੇ ਨਾਲ ਉਹ ਚਿਲਾਉਂਦਾ ਰਿਹਾ ਹੈ ਅਤੇ ਜਿਵੇ ਹੀ ਉਸ ਨੂੰ ਮੌਕਾ ਮਿਲਿਆ ਭੱਜ ਗਿਆ, ਮੁਲਜ਼ਮਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਹੀਂ ਆਇਆ । ਜਦੋਂ ਮੁਲਜ਼ਮ ਚੱਲੇ ਗਏ ਤਾਂ ਪਰਿਵਾਰ ਨੇ ਦੱਸੀ ਹੋਈ ਥਾਂ ਤੋਂ ਉਸ ਦੀਆਂ ਉਂਗਲਾਂ ਚੁੱਕਿਆ ਅਤੇ ਹਸਪਤਾਲ ਲੈਕੇ ਆਏ ਪਰ ਕੋਈ ਫਾਇਦਾ ਨਹੀਂ ਹੋਇਆ । ਉਂਗਲਾਂ ਨਹੀਂ ਜੁੜ ਸਕਿਆ ।

ਹਰਦੀਪ ਨੇ ਦੱਸਿਆ ਹੈ ਕਿ 4 ਮਹੀਨੇ ਪਹਿਲਾਂ ਗੋਰੀ ਨਾਂ ਦੇ ਬਦਮਾਸ਼ ਦੇ ਭਰਾ ਦਾ ਕਤਲ ਹੋਇਆ ਸੀ । ਉਸ ਨੂੰ ਸ਼ੱਕ ਸੀ ਕਿ ਮੈਂ ਉਨ੍ਹਾਂ ਮੁਲਜ਼ਮਾਂ ਨਾਲ ਮਿਲਿਆ ਹੋਇਆ ਹਾਂ । ਉਹ ਮੇਰੇ ਤੋਂ ਮੁਲਜ਼ਮਾਂ ਦਾ ਪਤਾ ਪੁੱਛ ਰਹੇ ਸੀ। ਪਰ ਉਸ ਕੋਲ ਕੋਈ ਜਾਣਕਾਰੀ ਨਹੀਂ ਸੀ । ਇਸੇ ਵਜ੍ਹਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੀੜਤ ਦੀ ਮਾਂ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ ਅਤੇ ਆਪਣੇ ਬੱਚੇ ਦੀ ਮਦਦ ਲਈ ਸਰਕਾਰ ਤੋਂ ਗੁਹਾਰ ਲਾ ਰਹੀ ਹੈ ।

ਪੁਲਿਸ ਨੇ ਮਾਮਲਾ ਦਰਜ ਕੀਤਾ

ਮੋਹਾਲੀ ਪੁਲਿਸ ਨੇ ਮੁਲਜ਼ਮ ਗੋਰੀ ਅਤੇ ਉਸ ਦੇ ਸਾਥੀਆਂ ਦੇ ਖਿਲਾਫ਼ 326,365,379B,34IPC ਅਤੇ ਆਰਮਸ ਐਕਟ ਦੀ ਧਾਰਾ 25 ਅਧੀਨ ਮਾਮਲਾ ਦਰਜ ਕੀਤਾ ਹੈ । ਪੁਲਿਸ ਮੁਲਜ਼ਮਾਂ ਨੂੰ ਫੜਨ ਦੇ ਲਈ ਰੇਡ ਕਰ ਰਹੀ ਹੈ । ਪਰ ਹੁਣ ਤੱਕ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ ।