ਬਿਊਰੋ ਰਿਪੋਰਟ : ਮੋਗਾ ਦੇ ਪਿੰਡ ਮਲਕੇ ਵਿੱਚ ਕੁਝ ਦਿਨ ਪਹਿਲਾਂ 2 ਸਿੱਖ ਧਿਰਾਂ ਦੇ ਵਿਚਾਲੇ ਵਿਵਾਦ ਹੋ ਗਿਆ, ਜਿਸ ਨੂੰ ਬਾਅਦ ਵਿੱਚੋਂ ਡੇਰਾ ਸਿਰਸਾ ਪ੍ਰੇਮਿਆਂ ਨਾਲ ਜੋੜਿਆ ਗਿਆ ਸੀ। ਸੋਸ਼ਲ ਮੀਡੀਆ ‘ਤੇ ਦੋਵੇਂ ਧਿਰਾਂ ਦੇ ਪੱਖ ਅਤੇ ਵਿਰੋਧ ਵਿੱਚ ਨਫ਼ਰਤੀ ਬੋਲ ਬੋਲੇ ਜਾ ਰਹੇ ਸਨ ਅਤੇ ਪੂਰਾ ਮਾਹੌਲ ਤਣਾਅ-ਪੂਰਣ ਹੋ ਗਿਆ ਸੀ । ਹੁਣ ਇਸ ਦਾ ਸੱਚ ਸਾਹਮਣੇ ਆ ਗਿਆ ਹੈ।ਦਰਅਸਲ ਦੋਵੇਂ ਧਿਰਾਂ ਵਿਚੋਂ ਕੋਈ ਵੀ ਧਿਰ ਡੇਰਾ ਸਿਰਸਾ ਨਾਲ ਨਹੀਂ ਜੁੜੀ ਹੋਈ ਹੈ। ਕੁਝ ਗਲਤ ਫਹਿਮੀਆਂ ਦੀ ਵਜ੍ਹਾ ਕਰਕੇ ਧਿਰਾਂ ਦੇ ਵਿਚਾਲੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸਿੱਖ ਆਗੂ ਕੁਲਜੀਤ ਸਿੰਘ ਖੋਸਾ ਨੇ ਗੁਰਸੇਵਕ ਸਿੰਘ ਫੌਜੀ ਅਤੇ ਬਲਬੀਰ ਸਿੰਘ ਤੇ ਜਸਵਿੰਦਰ ਸਿੰਘ ਉਰਫ ਰਾਜਾ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬਿਠਾ ਕੇ ਵਿਵਾਦ ਦਾ ਨਿਪਟਾਰਾ ਕੀਤਾ।
‘ਬਿਨਾਂ ਸੱਚ ਜਾਣੇ ਕੁਮੈਂਟ ਨਾ ਕਰੋ’
ਸਿੱਖ ਆਗੂ ਕੁਲਜੀਤ ਸਿੰਘ ਨੇ ਦੋਵਾਂ ਧਿਰਾਂ ਗੁਰਸੇਵਕ ਸਿੰਘ ਫੌਜੀ ਅਤੇ ਬਲਬੀਰ ਸਿੰਘ ਅਤੇ ਜਸਵਿੰਦਰ ਸਿੰਘ ਉਰਫ ਰਾਜਾ ਨੂੰ ਸਮਾਲਸਰ ਸਾਹਿਬ ਵਿੱਚ ਛੇਵੇਂ ਪਾਤਸ਼ਾਹ ਦੇ ਗੁਰਦੁਆਰੇ ਬੁਲਾਇਆ ਅਤੇ ਝਗੜੇ ਦਾ ਨਿਪਟਾਰਾ ਕਰਵਾਇਆ।
ਆਗੂ ਕੁਲਜੀਤ ਸਿੰਘ ਖੋਸਾ ਨੇ ਦੱਸਿਆ ਕੁਝ ਲੋਕ ਇਸ ਨੂੰ ਸਿਰਸਾ ਡੇਰਾ ਵਿਵਾਦ ਨਾਲ ਜੋੜ ਰਹੇ ਸਨ, ਜੋ ਕੀ ਗਲਤ ਸੀ। ਦੋਵਾਂ ਧਿਰਾਂ ਵਿੱਚੋਂ ਕੋਈ ਵੀ ਡੇਰਾ ਸਿਰਸਾ ਨਾਲ ਨਹੀਂ ਜੁੜੀ ਹੋਈ ਸੀ। ਦੋਵਾਂ ਨੇ ਇੱਕ ਦੂਜੇ ਖਿਲਾਫ਼ ਦਿੱਤੇ ਗਏ ਬਿਆਨ ਵਾਪਸ ਲਏ ਹਨ।
ਗੁਰਸੇਵਰ ਸਿੰਘ ਫੌਜੀ ਅਤੇ ਬਲਬੀਰ ਸਿੰਘ ਦੋਵਾਂ ਨੇ ਇੱਕ ਦੂਜੇ ਨਾਲ ਗਲਵੱਕੜੀ ਪਾਈ ਅਤੇ ਵਾਅਦਾ ਕੀਤਾ ਮਿਲ ਕੇ ਰਹਿਣਗੇ ਅਤੇ ਜੇਕਰ ਡੇਰਾ ਸਿਰਸਾ ਪ੍ਰੇਮਿਆ ਵੱਲੋਂ ਕਿਸੇ ਖਿਲਾਫ਼ ਕੁਝ ਵੀ ਬੋਲਿਆ ਜਾਂਦਾ ਹੈ ਤਾਂ ਡੱਕ ਕੇ ਸਾਥ ਦੇਣਗੇ।
ਦੋਵੇ ਧਿਰਾਂ ਦੇ ਵਿਚਾਲੇ ਮਤਭੇਦ ਦੂਰ ਕਰਨ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਵੀ ਵੱਡਾ ਹੱਥ ਹੈ। ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਸਮਝਾਇਆ, ਉਧਰ ਸਿੱਖ ਆਗੂ ਕੁਲਜੀਤ ਸਿੰਘ ਖੋਸਾ ਨੇ ਸੋਸ਼ਲ ਮੀਡੀਆ ‘ਤੇ ਨਫ਼ਰਤੀ ਬੋਲ ਬੋਲਣ ਵਾਲਿਆਂ ਨੂੰ ਅਤੇ ਬਿਨਾਂ ਸੱਚਾਈ ਜਾਣ ਦੇ ਕੁਮੈਂਟ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਭਾਸ਼ਾ ਦੀ ਵਰਤੋਂ ਨਾ ਕਰਨ, ਜੋ ਸਿੱਖਾਂ ਦੇ ਅੰਦਰ ਆਪਸੀ ਫੁੱਟ ਦਾ ਕਾਰਨ ਬਣੇ ।