The Khalas Tv Blog Punjab ‘SHO’ ਨੇ ਗੈਂਗਸਟਰ ਲਾਰੈਂਸ ਨਾਲ ਕੀਤਾ ਮਜ਼ਾਕ,ਹੁਣ ਆਈ ਸ਼ਾਮਤ,ਮੂਸੇਵਾਲਾ ਦੇ ਪਿਤਾ ਦਾ ਸ਼ੱਕ ਸਹੀ !
Punjab

‘SHO’ ਨੇ ਗੈਂਗਸਟਰ ਲਾਰੈਂਸ ਨਾਲ ਕੀਤਾ ਮਜ਼ਾਕ,ਹੁਣ ਆਈ ਸ਼ਾਮਤ,ਮੂਸੇਵਾਲਾ ਦੇ ਪਿਤਾ ਦਾ ਸ਼ੱਕ ਸਹੀ !

moga Sho kikar singh share joke with Lawrence Bishnoi

ਮੂ੍ਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਨੂੰ ਜੇਲ੍ਹ ਵਿੱਚ VIP ਟ੍ਰੀਟਮੈਂਟ ਮਿਲ ਰਹੀ ਹੈ

ਮੋਗਾ : ਸਿੱਧੂ ਮੂਸੇਵਾਲਾ (Sidhu moosewala) ਦੇ ਕਤਲ ਵਿੱਚ ਪੁਲਿਸ ਦੀ ਗਿਰਫ਼ਤ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ (Gangster lawrence bishnoi) ਨੂੰ ਮਿਲ ਰਹੀ ਸਪੈਸ਼ਲ ਟ੍ਰੀਟਮੈਂਟ ਨੂੰ ਲੈਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਈ ਵਾਰ ਇਲਜ਼ਾਮ ਲੱਗਾ ਚੁੱਕੇ ਹਨ। ਵੀਰਵਾਰ ਨੂੰ ਮੋਗਾ ਦੇ CIA SHO ਕਿਕਰ ਸਿੰਘ (Kikar singh) ਦਾ ਲਾਰੈਂਸ ਬਿਸ਼ਨੋਈ ਨਾਲ ਪੇਸ਼ੀ ਦੌਰਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਲਾਰੈਂਸ ਨਾਲ ਮਜ਼ਾਕ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ । ਇਸ ਵੀਡੀਓ ‘ਤੇ ਹੁਣ SSP ਵੱਲੋਂ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਪਰ ਇਹ ਵੀਡੀਓ ਕਿਧਰੇ ਨਾ ਕਿਧਰੇ ਪਿਤਾ ਬਲਕੌਰ ਸਿੰਘ ਦੇ ਦਾਅਵਿਆਂ ‘ਤੇ ਮੋਹਰ ਵੀ ਲੱਗਾ ਰਹੇ ਹਨ । ਇਸ ਵੀਡੀਓ ਵਿੱਚ SHO ਕਿਕਰ ਸਿੰਘ ਲਾਂਰੈਂਸ ਨੂੰ ਕਹਿ ਰਿਹਾ ਹੈ ਕਿ ‘ਅਦਾਲਤ ਦਾ ਰਸਤ ਭੁੱਲਣ ਦੇ ਨਾਲ ਕਿਧਰੇ ਮੈਨੂੰ ਤਾਂ ਨਹੀਂ ਭੁੱਲ ਗਿਆ ਤੂੰ’ ਇਸ ਦੇ ਜਵਾਬ ਵਿੱਚ ਗੈਂਗਸਟਰ ਲਾਰੈਂਸ ਹੱਸ ਦਾ ਹੈ । ਇਸ ਵੀਡੀਓ ਨੂੰ ਅਧਿਕਾਰੀਆਂ ਵੱਲੋਂ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਮਾਨਸਾ CIA ਸਟਾਫ ਦੀ ਹਿਰਾਸਤ ਤੋਂ ਗੈਂਗਸਟਰ ਟੀਨੂੰ ਫਰਾਰ ਹੋਇਆ ਸੀ ਜਿਸ ਨੂੰ ਭਜਾਉਣ ਵਿੱਚ ਪੁਲਿਸ ਅਫਸਰ ਦਾ ਅਹਿਮ ਰੋਲ ਸਾਹਮਣੇ ਆਇਆ ਸੀ

ਲਾਰੈਂਸ ਦੀ ਪਿੱਠ ਥਾਪੜ ਰਿਹਾ ਸੀ CIA ਇੰਚਾਰਜ

ਦੈਨਿਕ ਭਾਸਕਰ ਵਿੱਚ ਛੱਪੀ ਖ਼ਬਰ ਮੁਤਾਬਿਕ CIA ਸਟਾਫ ਬਾਘਾਪੁਰਾਣਾ ਦੇ ਮੁੱਖੀ ਤਿਰਲੋਚਨ ਸਿੰਘ, ਹਰਜੀਤ ਸਿੰਘ ਉਰਫ ਪਿੰਟਾ ਦੇ ਕਤਲ ਮਾਮਲੇ ਵਿੱਚ ਲਾਰੈਂਸ ਨੂੰ ਲੁਧਿਆਣਾ ਤੋਂ ਟਰਾਂਜ਼ਿਟ ਰਿਮਾਂਡ ‘ਤੇ ਮੋਗਾ ਲਿਆ ਗਿਆ ਸੀ। ਪੇਸ਼ੀ ਦੌਰਾਨ ਅਧਿਕਾਰੀ ਕਿਕਰ ਸਿੰਘ ਦੀ ਵੀਡੀਓ ਲਾਰੈਂਸ ਦੇ ਨਾਲ ਵਾਇਰਲ ਹੋ ਗਈ। ਵਾਇਰਲ ਵੀਡੀਓ ਵਿੱਚ SHO ਕਿਕਰ ਸਿੰਘ ਅਦਾਲਤੀ ਪੇਸ਼ੀ ਦੌਰਾਨ ਗੈਂਗਸਟਰ ਲਾਰੈਂਸ ਦੀ ਪਿੱਠ ਥਾਪੜ ਰਿਹਾ ਸੀ ।

ਟੀਨੂੰ ਇਸ ਤਰ੍ਹਾਂ ਫਰਾਰ ਹੋਇਆ

ਮਾਨਸਾ ਦੇ CIA ਇੰਚਾਰਜ ਪ੍ਰੀਤਪਾਲ ਸਿੰਘ ਦੇ ਇਲਜ਼ਾਮ ਹੈ ਕਿ ਉਸ ਨੇ ਖਾਕੀ ਨੂੰ ਦਾਗਦਾਰ ਕਰਕੇ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਗਿਰਫ਼ਤ ਤੋਂ ਭਜਾਇਆ ਸੀ। ਟੀਨੂੰ ਨੂੰ ਸਲਾਖਾ ਦੇ ਪਿੱਛੇ ਰੱਖਣ ਦੀ ਥਾਂ ਉਸ ਨੂੰ ਆਪਣੇ ਘਰ ਵਿੱਚ ਮਹਿਮਾਨ ਬਣਾਇਆ ਸੀ ਅਤੇ ਉਸ ਦੀ ਮਹਿਲਾ ਦੋਸਤ ਨਾਲ ਮੁਲਾਕਾਤ ਕਰਵਾਈ ਸੀ ਜਿਸ ਨੇ ਟੀਨੂੰ ਨੂੰ ਭਜਾਉਣ ਵਿੱਚ ਮਦਦ ਕੀਤੀ। ਹਾਲਾਂਕਿ ਪੁਲਿਸ ਨੇ ਹੁਣ ਇਸ ਮਹਿਲਾ ਸਾਥੀ ਨੂੰ ਫੜ ਲਿਆ ਹੈ।

Exit mobile version