ਬਿਉਰੋ ਰਿਪੋਰਟ -ਪੰਜਾਬ ਪੁਲਿਸ ਨੇ ਗੈਂਗਸਟਰਾਂ ਖਿਲਾਫ ਸਖਤੀ ਕੀਤੀ ਹੋਈ ਹੈ। ਇਸ ਦੇ ਤਹਿਤ ਹੀ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਮੋਗਾ ਪੁਲਿਸ ਨੇ ਵਿਦੇਸ਼ ਵਿੱਚ ਬੈਠੇ ਬਦਨਾਮ ਗੈਂਗਸਟਰ ਲੱਕੀ ਪਟਿਆਲਾ ਅਤੇ ਦਵਿੰਦਰ ਬੰਬੀਹਾ ਗੈਂਗ ਲਈ ਕੰਮ ਕਰਨ ਵਾਲੇ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਅਤੇ ਮੁਲਜ਼ਮ ਬੰਬੀਹਾ ਗੈਂਗ ਦੇ ਉਕਤ ਗੁੰਡਿਆਂ ਵਿਚਕਾਰ ਗੋਲੀਬਾਰੀ ਵੀ ਹੋਈ। ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਉਰਫ਼ ਮਨੂ, ਵਾਸੀ ਪਿੰਡ ਦੋਸਾਂਝ ਤਲਵੰਡੀ, ਦੋਸਾਂਝ ਰੋਡ, ਮੋਗਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਇੱਕ .32 ਬੋਰ ਦਾ ਪਿਸਤੌਲ ਅਤੇ 4 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਲਦੀ ਹੀ ਪੁਲਿਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਪੁੱਛਗਿੱਛ ਲਈ ਉਸਨੂੰ ਰਿਮਾਂਡ ‘ਤੇ ਲਵੇਗੀ।
ਇਹ ਵੀ ਪੜ੍ਹੋ – ਜਥੇਦਾਰ ਗੜਗੱਜ ਨੇ ਬੀਬੀ ਕਮਲਦੀਪ ਕੌਰ ਨਾਲ ਕੀਤੀ ਮੁਲਾਕਾਤ