ਬਿਉਰੋ ਰਿਪੋਰਟ : ਮੋਗਾ ਦੀ ਜ਼ਿਲ੍ਹਾਂ ਅਦਾਲਤ ਦੇ ਸੈਸ਼ਨ ਜੱਜ ਨੇ ਮਾਪਿਆਂ ਨੂੰ ਧੀ ਨਾਲ ਹੈਵਾਨੀਅਤ ਵਾਲਾ ਵਤੀਰਾ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ । 28 ਸਤੰਬਰ 2020 ਦੀ ਸਵੇਰ ਪਿੰਡ ਫ਼ਤਿਹਗੜ੍ਹ ਕੋਰੋਟਾਣਾ ਦੇ ਪਤੀ ਗੁਰਦੇਵ ਸਿੰਘ ਅਤੇ ਪਤਨੀ ਹਰਦੀਪ ਕੌਰ ਨੇ ਆਪਣੀ ਨਵਜੰਮੀ ਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ । ਪਿੰਡ ਦੇ ਸਰਪੰਚ ਦਿਲਬਾਰ ਸਿੰਘ ਨੂੰ ਜਗਤਾਰ ਸਿੰਘ ਨੇ ਇਤਲਾਹ ਦਿੱਤੀ ਕਿ ਨਿਰਮਲ ਸਿੰਘ ਦੇ ਘਰ ਦੇ ਕੋਲ ਇੱਕ ਖਾਲੀ ਪਲਾਟ ਵਿੱਚ ਗੋਹੇ ਵਿੱਚ ਨਵਜੰਮੀ ਬੱਚੀ ਨੂੰ ਅੱਧਾ ਦੱਬ ਦਿੱਤਾ ਗਿਆ ਹੈ ।
ਸਰਪੰਚ ਨੇ ਫੌਰਨ ਪੁਲਿਸ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਬੱਚੀ ਨੂੰ ਬਾਹਰ ਕੱਢ ਕੇ ਹਸਪਤਾਲ ਦਾਖਰ ਕਰਵਾਇਆ ਗਿਆ ਪਰ 8 ਦਿਨ ਬਾਅਦ 6 ਅਕਤੂਬਰ 2020 ਨੂੰ ਬੱਚੀ ਨੇ ਦਮ ਤੋੜ ਦਿੱਤਾ । ਬੱਚੀ ਨੂੰ ਦੱਬਣ ਤੋਂ ਬਾਅਦ ਪਿਤਾ ਗੁਰਦੇਵ ਅਤੇ ਪਤਨੀ ਹਰਦੀਪ ਕੌਰ ਫਰਾਰ ਹੋ ਗਏ ਸਨ। ਪਰ ਬਾਅਦ ਵਿੱਚੋ ਪੁਲਿਸ ਨੇ ਦੋਵਾਂ ਨੂੰ ਫੜ ਲਿਆ ਅਤੇ 307 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ
। ਮਾਪਿਆਂ ਨੇ ਇਹ ਹਰਕਤ ਇਸ ਲਈ ਕੀਤੀ ਕਿਉਂਕਿ ਉਹ ਬੱਚਾ ਨਹੀਂ ਚਾਹੁੰਦੇ ਸਨ । ਨਵਜੰਮੇ ਬੱਚੇ ਨੂੰ ਟਿਕਾਣੇ ਲਗਾਉਣ ਦੇ ਲਈ ਉਨ੍ਹਾਂ ਨੇ ਉਸ ਨੂੰ ਗੋਹੇ ਵਿੱਚ ਦਬ ਦਿੱਤਾ ਸੀ ਤਾਂਕੀ ਤੜਪ ਤੜਪ ਦੇ ਬੱਚੀ ਦੀ ਜਾਨ ਚੱਲੀ ਜਾਵੇ। ਜਾਂਚ ਦੇ ਦੌਰਾਨ ਪੁਲਿਸ ਨੇ ਬੱਚੀ ਅਤੇ ਮਾਂ ਹਰਦੀਪ ਕੌਰ ਦਾ DNA ਮੈਚ ਕੀਤਾ ਅਤੇ ਗਰਭਅਵਸਥਾ ਦੇ ਦੌਰਾਨ ਸਾਰੀਆਂ ਰਿਪੋਰਟ ਨੂੰ ਸਬੂਤ ਬਣਾਇਆ । ਤਕਰੀਬਨ ਸਾਢੇ ਤਿੰਨ ਸਾਲ ਕੇਸ ਤੋਂ ਬਾਅਦ ਹੁਣ ਮਾਪਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।