Punjab

ਸ੍ਰੀ ਦਰਬਾਰ ਸਾਹਿਬ ਅੱਜ ਤੋਂ ਵੱਡੀ ਤਬਦੀਲੀ ! ਸੰਗਤਾਂ ਨੂੰ ਹੋਵੇਗਾ ਵੱਡੀ ਸਹੂਲੀਅਤ,ਪਰੇਸ਼ਾਨੀ ਦੂਰ !

ਬਿਉਰੋ ਰਿਪੋਰਟ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ 4 ਅਪ੍ਰੈਲ ਤੋਂ ਵੱਡੀ ਤਬਦੀਲੀ ਕੀਤੀ ਗਈ ਹੈ । ਮੁਲਾਜ਼ਮ ਦੇ ਲਈ ਸਖਤੀ ਨਾਲ ਡਰੈਸ ਕੋਰਡ ਲਾਗੂ ਹੋ ਗਿਆ ਹੈ,ਇਸ ਦੇ ਨਾਲ ਮੁਲਾਜ਼ਮਾਂ ਦੇ ਗਲੇ ਵਿੱਚ ਆਈਕਾਰਡ ਵੀ ਹੋਵੇਗਾ । SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਸਖਤੀ ਨਾਲ ਲਾਗੂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ।

SGPC ਦੇ ਅਧੀਨ 22 ਹਜ਼ਾਰ ਮੁਲਾਜ਼ਮ ਕੰਮ ਕਰਦੇ ਹਨ । ਵੱਡੀ ਗਿਣਤੀ ਵਿੱਚ ਸੰਗਤ ਦੇਸ਼ ਵਿਦੇਸ਼ਾਂ ਤੋਂ ਮੱਥਾ ਟੇਕਣ ਦੇ ਲਈ ਆਉਂਦੀ ਹੈ । ਉਨ੍ਹਾਂ ਨੂੰ ਜੇਕਰ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਉਹ ਕੱਪੜੇ ਆਈ ਕਾਰਡ ਦੇ ਜ਼ਰੀਏ ਮੁਲਾਜ਼ਮ ਤੋਂ ਮਦਦ ਮੰਗ ਸਕਦੇ ਹਨ। ਜਿਹੜੀ ਨਵੀਂ ਵਰਦੀ ਮੁਲਾਜ਼ਮਾਂ ਨੂੰ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਉਸ ਵਿੱਚ ਨੀਲਾ ਅਤੇ ਪੀਲਾ ਚੋਲਾ ਹੋਵੇਗਾ,ਜਦਕਿ ਪੀਲੀ ਪੱਗ ਜ਼ਰੂਰੀ ਹੋਵੇਗੀ । ਇਸ ਤੋਂ ਇਲਾਵਾ ਹੈਲਪਰ ਨੂੰ ਸਫੇਦ ਵਰਦੀ ਪਾਉਣੀ ਹੋਵੇਗੀ ।

ਵਰਦੀ ਦਾ ਨਿਯਮ ਪਹਿਲਾਂ ਤੋਂ ਲਾਗੂ ਸੀ ਪਰ ਕਈ ਮੁਲਾਜ਼ਮ ਇਸ ਨੂੰ ਸੰਜੀਦਗੀ ਨਾਲ ਨਹੀਂ ਲੈਂਦੇ ਸਨ ਇਸੇ ਲਈ ਹੁਣ ਸਖਤੀ ਨਾਲ ਪਾਲਨ ਕਰਵਾਇਆ ਜਾਵੇਗਾ । ਆਈ ਕਾਰਡ ਨੂੰ ਇਸ ਲਈ ਜ਼ਰੂਰੀ ਕੀਤਾ ਗਿਆ ਹੈ ਕਿਉਂਕਿ ਅਸਰ ਸੰਗਤ ਸ਼ਿਕਾਇਤ ਕਰਦੀ ਹੈ ਕਿ ਸੇਵਾਦਾਰ ਵੱਲੋਂ ਉਨ੍ਹਾਂ ਨਾਲ ਮਾੜਾ ਵਤੀਰਾ ਕੀਤਾ ਗਿਆ ਹੈ,ਜੇਕਰ ਆਈਕਾਰਡ ਪਾਇਆ ਹੋਵੇਗਾ ਤਾਂ ਨਾਂ ਤੋਂ ਉਹ ਅਸਾਨੀ ਨਾਲ ਸੇਵਾਦਾਰ ਦੀ ਪਛਾਣ ਕਰ ਸਕਦੇ ਹਨ।

2020 ਵਿੱਚ ਤਤਕਾਲੀ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿੱਚ ਡੈਸ ਕੋਰਡ ਲਾਗੂ ਕੀਤਾ ਸੀ । ਉਨ੍ਹਾਂ ਦੇ ਵੱਲੋਂ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਉਹ ਦਾੜਾ ਪ੍ਰਕਾਸ਼ ਕਰਨ ਅਤੇ ਟੀ-ਸ਼ਰਟ ਅਤੇ ਪੈਂਟ ਦੀ ਥਾਂ ਕੁਰਤੇ ਪਜਾਮਿਆਂ ਵਿੱਚ ਆਉਣ ਅਤੇ ਗਲੇ ਵਿੱਚ SGPC ਦਾ ਪਛਾਣ ਪੱਤਰ ਹੋਏ । ਪਰ ਬੀਬੀ ਜਗੀਰ ਕੌਰ ਦੇ ਅਹੁਦੇ ਤੋਂ ਹਟਣ ਦੇ ਬਾਅਦ ਸੇਵਾਦਾਰਾਂ ਵੱਲੋਂ ਨਿਯਮਾਂ ਦਾ ਪਾਲਨ ਨਹੀਂ ਹੋ ਰਿਹਾ ਸੀ ਹੁਣ ਇੱਕ ਵਾਰ ਮੁੜ ਤੋਂ ਸਖਤੀ ਨਾਲ ਪਾਲਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਬੀਬੀ ਜਗੀਰ ਕੌਰ ਨੇ ਕਿਸੇ ਸ਼ਖਸ ਨੂੰ ਸਨਮਾਨਿਤ ਕਰਨ ਵੇਲੇ ਦਿੱਤੀ ਜਾਣ ਵਾਲੀ ਸ਼ਾਲ ਨੂੰ ਵੀ ਬੰਦ ਕਰਵਾ ਦਿੱਤਾ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਿਰੋਪੇ ਦੀ ਅਹਮੀਅਤ ਵਧੇਗੀ ਅਤੇ ਖਰਚਾ ਵੀ ਘੱਟੇਗਾ।