Punjab

ਪਤਨੀ ਦੇ ਇਸ ਹੈਰਾਨ ਕਰਨ ਵਾਲੇ ਜਵਾਬ ਨੇ ਜਗਤਾਰ ਸਿੰਘ ਨੂੰ ਅੰਦਰ ਤੱਕ ਤੋੜ ਦਿੱਤਾ !

ਬਿਉਰੋ ਰਿਪੋਰਟ : ਮੋਗਾ ਵਿੱਚ ਦਿਲ ਨੂੰ ਹਿੱਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ । ਇੱਕ ਸ਼ਖ਼ਸ ਨੇ ਆਪਣੀ ਪਤਨੀ ਦੇ ਸਾਹਮਣੇ ਆਪਣੇ ਆਪ ਨੂੰ ਅੱਗ ਲਾ ਲਈ ਹੈ । ਦੋਵਾਂ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ । ਜ਼ਿਆਦਾ ਸੜਨ ਦੀ ਵਜ੍ਹਾ ਕਰਕੇ ਪਤੀ ਦੀ ਮੌਤ ਹੋ ਗਈ ਹੈ । ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਨੂੰ ਪਤਨੀ ਦੀ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਪਤਨੀ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਵੱਖ-ਵੱਖ ਧਾਰਾਵਾਂ ਅਧੀਨ ਗ੍ਰਿਫਤਾਰ ਕਰ ਲਿਆ ਹੈ ।

ਇਸ ਵਜ੍ਹਾ ਨਾਲ ਕੀਤਾ ਸੂਸਾਈਡ

ਮੋਗਾ ਦੇ ਹਿੰਮਤਪੁਰਾ ਪਿੰਡ ਦੇ ਰਹਿਣ ਵਾਲੇ 35 ਸਾਲ ਦਾ ਜਗਤਾਰ ਸਿੰਘ ਦਾ ਵਿਆਹ 12 ਸਾਲ ਪਹਿਲਾਂ ਰਮਨਦੀਪ ਕੌਰ ਦੇ ਨਾਲ ਹੋਇਆ ਸੀ । ਕਾਫੀ ਸਾਲ ਤੱਕ ਦੋਵਾਂ ਦੇ ਵਿਚਾਲੇ ਚੰਗਾ ਰਿਸ਼ਤਾ ਸੀ । ਪਰ ਪਿਛਲੇ 1-2 ਸਾਲ ਤੋਂ ਦੋਵਾਂ ਦੇ ਵਿਚਾਲੇ ਲੜਾਈ-ਝਗੜੇ ਹੁੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਪਤਨੀ ਰਮਨਦੀਪ ਕੌਰ ਦਾ ਬਰਨਾਲਾ ਦੇ ਰਹਿਣ ਵਾਲੇ ਬਾਜ ਸਿੰਘ ਦੇ ਨਾਲ ਸਬੰਧ ਸਨ । ਪਤੀ ਜਗਤਾਰ ਸਿੰਘ ਨੂੰ ਇਸ ਗੱਲ ਦੀ ਜਾਣਕਾਰੀ ਸੀ । ਉਸ ਨੇ ਪਤਨੀ ਨੂੰ ਕਾਫੀ ਸਮਝਾਇਆ । ਬੁੱਧਵਾਰ ਨੂੰ ਜਦੋਂ ਪਤਨੀ ਰਮਨਦੀਪ ਕੌਰ ਘਰ ਪਰਤੀ ਤਾਂ ਜਗਤਾਰ ਸਿੰਘ ਨੇ ਪੁੱਛਿਆ ਕੀ ਉਹ ਕਿੱਥੇ ਗਈ ਸੀ ? ਤਾਂ ਉਸ ਨੇ ਕਿਹਾ ਕਿ ਉਹ ਬਾਜ ਸਿੰਘ ਦੇ ਨਾਲ ਸੀ । ਇਸ ਤੋਂ ਬਾਅਦ ਜਗਤਾਰ ਸਿੰਘ ਨੇ ਗੁੱਸੇ ਵਿੱਚ ਆ ਗਿਆ,ਪਹਿਲਾਂ ਦੋਵਾਂ ਦੇ ਵਿਚਾਲੇ ਝਗੜਾ ਹੋਇਆ ਫਿਰ ਪਤੀ ਜਗਤਾਰ ਸਿੰਘ ਨੇ ਆਪਣੇ ਉੱਤੇ ਪੈਟਰੋਲ ਪਾ ਲਿਆ ਅਤੇ ਅੱਗ ਲਾ ਲਈ,ਜਗਤਾਰ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ ।

ਮਾਮਲਾ ਸੂਸਾਈਡ ਦਾ ਸੀ ਇਸ ਲਈ ਪੁਲਿਸ ਵੱਲੋਂ ਜਗਤਾਰ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ । ਪੁਲਿਸ ਨੇ ਮਾਂ ਮਨਜੀਤ ਕੌਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਪਤਨੀ ਰਮਨਦੀਪ ਕੌਰ ਅਤੇ ਬਾਜ ਸਿੰਘ ਦੇ ਖਿਲਾਫ਼ IPC ਦੇ ਸੈਕਸ਼ਨ 306,ਸੂਸਾਈਡ ਦੇ ਲਈ ਉਕਸਾਨ ਦੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ । ਇਸ ਤੋਂ ਬਾਅਦ ਹੁਣ ਪੁਲਿਸ ਨੇ ਰਮਨਦੀਪ ਕੌਰ ਅਤੇ ਬਾਜ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ।

ਨਜਾਇਜ਼ ਰਿਸ਼ਤਿਆਂ ਦਾ ਅੰਜਾਮ ਹਮੇਸ਼ਾ ਖੌਫਨਾਕ ਹੁੰਦਾ ਹੈ । ਪਤਨੀ ਰਮਨਦੀਪ ਕੌਰ ਦੀ ਗਲਤੀ ਦੀ ਵਜ੍ਹਾ ਕਰਕੇ ਇੱਕ ਮਾਂ ਨੇ ਆਪਣਾ ਪੁੱਤਰ ਖੋਹ ਦਿੱਤਾ ਹੈ । ਹਾਲਾਂਕਿ ਜਗਤਾਰ ਸਿੰਘ ਨੂੰ ਸੂਸਾਈਡ ਵਰਗਾ ਕਦਮ ਨਹੀਂ ਚੁੱਕਣਾ ਚਾਹੀਦਾ ਸੀ ਕਿਉਂਕਿ ਜ਼ਿੰਦਗੀ ਬਹੁਤ ਅਨਮੋਲ ਹੈ। ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਡੱਟ ਕੇ ਕਰਨਾ ਚਾਹੀਦਾ ਹੈ । ਜੇਕਰ ਵਾਰ-ਵਾਰ ਰਮਨਦੀਪ ਨੂੰ ਸਮਝਾਉਣ ਦੇ ਬਾਵਜੂਦ ਰਿਸ਼ਤਾ ਅੱਗੇ ਨਹੀਂ ਵੱਧ ਰਿਹਾ ਸੀ ਤਾਂ ਵੱਖ ਹੋਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੀਦਾ ਸੀ । ਉਧਰ ਰਮਨਦੀਪ ਨੇ ਭਾਵੇ ਕਿਸੇ ਵੀ ਵਜ੍ਹਾ ਲਾਲ ਵਿਆਹ ਹੋਣ ਦੇ ਬਾਵਜੂਦ ਬਾਜ ਸਿੰਘ ਨਾਲ ਰਿਸ਼ਤਾ ਸ਼ੁਰੂ ਕੀਤਾ ਪਰ ਉਸ ਦਾ ਅੰਜਾਮ ਉਸ ਦੇ ਸਾਹਮਣੇ ਹੈ । ਪਤੀ ਦੀ ਮੌਤ ਹੋ ਗਈ ਹੈ ਅਤੇ ਜਿਸ ਦੇ ਨਾਲ ਉਸ ਨੇ ਰਿਸ਼ਤਾ ਅੱਗੇ ਵਧਾਇਆ ਉਸ ਦੇ ਨਾਲ ਉਹ ਹੁਣ ਜੇਲ੍ਹ ਦੀ ਸਲਾਖਾ ਪਿੱਛੇ ਹੈ ।