Punjab

ਸੈਂਟਾ ਕਲੌਜ਼ ਦੇ ਭੇਸ ‘ਚ ਸਰਕਾਰੀ ਮੁਲਾਜ਼ਮ ਦੀ ਮਾੜੀ ਹਰਕਤ ! ਮੁਆਫੀ ਦੀ ਸ਼ਰਤ ਨਹੀਂ ਸੀ ਕਬੂਲ !

ਬਿਊਰੋ ਰਿਪੋਰਟ : ਮੋਗਾ ਵਿੱਚ ਸਰਕਾਰੀ ਅਫਸਰ ਦੀ ਹੈਰਾਨ ਕਰਨ ਵਾਲੀ ਕਰਤੂਤ ਸਾਹਮਣੇ ਆਈ ਹੈ । ਬਦਲੇ ਦੀ ਅੱਗ ਨੇ ਉਸ ਨੂੰ ਇਸ ਕਦਰ ਪਾਗਲ ਕਰ ਦਿੱਤਾ ਸੀ ਉਸ ਨੇ ਹਰ ਹੱਦ ਪਾਰ ਕਰ ਦਿੱਤੀ । ਸੈਂਟਾ ਕਲੌਜ਼ ਦੇ ਭੇਸ ਵਿੱਚ ਉਹ ਆਪਣੇ ਸਾਥੀ ਅਫਸਰ ਕੋਲ ਆਇਆ ਅਤੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਹੈ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ।

ਇਸ ਵਜ੍ਹਾ ਨਾਲ ਸਾਥੀ ਅਫਸਰ ਨੂੰ ਮਾਰਨਾ ਚਾਉਂਦਾ ਸੀ

ਦਰਅਸਲ ਮੋਗਾ ਦੇ ਸਹਾਇਕ ਪੋਸਟ ਮਾਸਟਰ ਅਤੇ ਡਾਕਖਾਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਨੂੰ ਗੋਲੀ ਮਾਰਨ ਸੈਂਟਾ ਕਲੌਜ਼ ਬਣ ਕੇ ਪਹੁੰਚਿਆ ਸੀ ਹੈਡ ਪੋਸਟ ਮਾਸਟਰ ਰਾਜਪਾਲ ਸਿੰਘ । ਮੁਲਜ਼ਮ ਨੇ ਵਿਭਾਗ ਦੀ ਇੱਕ ਮਹਿਲਾ ਮੁਲਾਜ਼ਮ ਨਾਲ ਛੇੜਖਾਨੀ ਕੀਤੀ ਸੀ । ਮਹਿਲਾ ਨੇ ਇਸ ਦੀ ਸ਼ਿਕਾਇਤ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਨੂੰ ਕੀਤੀ । ਜਸਵਿੰਦਰ ਸਿੰਘ ਨੇ ਹੈਡ ਪੋਸਟ ਮਾਸਟਰ ਨੂੰ ਕਿਹਾ ਕਿ ਉਹ ਲਿਖਤ ਵਿੱਚ ਮੁਆਫੀ ਮੰਗੇ । ਇਸ ਨੂੰ ਲੈਕੇ ਰਾਜਪਾਲ ਜਸਵਿੰਦਰ ਤੋਂ ਨਰਾਜ਼ ਸੀ । ਉਹ ਜਸਵਿੰਦਰ ਤੋਂ ਬਦਲਾ ਲੈਣ ਦੇ ਲਈ ਆਪਣੀ ਸਕੂਟੀ ‘ਤੇ ਸੈਂਟਾ ਕਲੌਜ਼ ਦੇ ਕੱਪੜੇ ਪਾਕੇ ਆਇਆ । ਰਾਜਪਾਲ ਨੇ ਚਲਾਕੀ ਦੇ ਨਾਲ ਜਸਵਿੰਦਰ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਉਸ ‘ਤੇ ਗੋਲੀਆਂ ਚੱਲਾ ਦਿੱਤੀਆਂ। ਜਸਵਿੰਦਰ ਨੇ ਰਾਜਪਾਲ ਨਾਲ ਹੱਥੋਪਾਈ ਕੀਤੀ ਇਸ ਦੌਰਾਨ ਉਸ ਦੇ ਮੂੰਹ ਤੋਂ ਨਕਾਬ ਉਤਰ ਗਿਆ ਅਤੇ ਲੋਕਾਂ ਨੇ ਰਾਜਪਾਲ ਨੂੰ ਫੜ ਲਿਆ। ਰਾਜਪਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਪਰ ਇੱਕ ਪੜੇ ਲਿਖੇ ਅਫਸਰ ਦੀ ਇਹ ਕਾਤਲਾਨਾਂ ਹਰਕਤ ਹੈਰਾਨ ਕਰਨ ਵਾਲੀ ਹੈ । ਆਖਿਰ ਸਮਾਜ ਕਿਸ ਦਿਸ਼ਾ ਵਿੱਚ ਜਾ ਰਿਹਾ ਹੈ। ਲੋਕ ਪਹਿਲਾਂ ਮਾੜੀ ਹਰਕਤ ਕਰਦੇ ਹਨ ਫਿਰ ਮੁਆਫੀ ਨਾ ਮੰਗਣ ਲਈ ਕਿਸੇ ਦਾ ਕਤਲ ਵਰਗੇ ਜੁਰਮ ਨੂੰ ਵੀ ਅੰਜਾਮ ਦੇ ਦਿੰਦੇ ਹਨ ।