Punjab

ਵੱਡੇ ਭਰਾ ਨੇ ਮਾਂ ਨੂੰ ਘਰੋਂ ਕੱਢਿਆਂ ! ਛੋਟੇ ਪੁੱਤ ਨੇ ਫਿਰ ਗੁੱਸੇ ਹਰ ਹੱਦ ਪਾਰ ਦਿੱਤਾ ! ਮਾਂ ‘ਤੇ ਟੁੱਟਿਆਂ ਦੁਖਾਂ ਦਾ ਪਹਾੜ

ਮੋਗਾ : ਮੋਗਾ ਦੇ ਧਰਮਕੋਟ ਦੇ ਪਿੰਡ ਲੋਹਗੜ੍ਹ ਵਿੱਚ ਇੱਕ ਨੌਜਵਾਨ ਨੇ ਆਪਣੇ ਵੱਡੇ ਭਰਾ ‘ਤੇ ਤਲਵਾਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ । ਮ੍ਰਿਤਕ ਸੁਖਜੀਤ ਸਿੰਘ ਨਸ਼ੇ ਦਾ ਆਦੀ ਸੀ । ਉਹ ਆਪਣੀ ਮਾਂ ਨਾਲ ਵੀ ਅਕਸਰ ਕੁੱਟਮਾਰ ਕਰਕੇ ਪੈਸੇ ਮੰਗ ਦਾ ਸੀ,ਇਹ ਹੀ ਗੱਲ ਛੋਟੇ ਭਰਾ ਨੂੰ ਵੀ ਬਰਦਾਸ਼ਤ ਨਹੀਂ ਹੁੰਦੀ ਸੀ ।

ਸੁਖਜੀਤ ਸਿੰਘ ਨੇ ਆਪਣੇ ਮਾਪਿਆਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ। ਮਾਤਾ-ਪਿਤਾ ਰਿਸ਼ਤੇਦਾਰ ਦੇ ਘਰ ਰਹਿੰਦੇ ਸੀ,ਸੁਖਜੀਤ ਦਾ ਭਰਾ ਜਸਵੰਤ ਸਿੰਘ ਕੰਮ ਦੇ ਸਿਲਸਿਲੇ ਵਿੱਚ ਕੋਲਕਾਤਾ ਵਿੱਚ ਰਹਿੰਦਾ ਸੀ । 4 ਤੋਂ 5 ਦਿਨ ਪਹਿਲਾਂ ਉਹ ਲੋਹਗੜ੍ਹ ਆਪਣੇ ਪਿੰਡ ਆਇਆ ਸੀ । ਸੁਖਜੀਤ ਸਿੰਘ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਸੀ ਅਤੇ ਨਸ਼ੇ ਦਾ ਆਦੀ ਸੀ । ਉਸ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ । ਸੁਖਜੀਤ ਨੇ ਪਹਿਲਾਂ ਨਸ਼ਾ ਕਰਨ ਦੇ ਲਈ ਛੋਟੇ ਭਰਾ ਤੋਂ ਪੈਸੇ ਮੰਗੇ,ਜਸਵੰਤ ਵੱਲੋਂ ਪੈਸੇ ਨਾ ਦੇਣ ‘ਤੇ ਪਹਿਲਾਂ ਗਾਲਾਂ ਕੱਢਿਆ ਫਿਰ ਦੋਵੇ ਭਰਾਵਾਂ ਵਿੱਚ ਲੜਾਈ ਹੋ ਗਈ ਤਾਂ ਜਸਵੰਤ ਨੇ ਗੁੱਸੇ ਵਿੱਚ ਆਕੇ ਸੁਖਜੀਤ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ ।

ਕਤਲ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਮੋਗਾ ਦੇ ਸਰਕਾਰੀ ਹਸਪਤਾਲ ਭੇਜਿਆ,ਮ੍ਰਿਤਕ ਨੇ ਛੋਟੇ ਭਰਾ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ।

DSP ਧਰਮਕੋਟ ਰਵਿੰਦਰ ਸਿੰਘ ਨੇ ਦੱਸਿਆ ਕਿ ਸੁਖਜੀਤ ਸਿੰਘ ਨਸ਼ੇ ਦਾ ਆਦੀ ਸੀ ਆਪਣੀ ਮਾਂ ਹਰਜਿੰਦਰ ਕੌਰ ਦੇ ਨਾਲ ਕੁੱਟਮਾਰ ਕਰਦਾ ਸੀ । ਨਸ਼ੇ ਦੇ ਲਈ ਪੈਸੇ ਮੰਗਣ ‘ਤੇ ਛੋਟੇ ਭਰਾ ਜਸਵੰਤ ਸਿੰਘ ਨੇ ਸੁਖਜੀਤ ਸਿੰਘ ਦਾ ਕਤਲ ਕਰ ਦਿੱਤਾ । ਪੁਲਿਸ ਨੇ ਮੌਕੇ ‘ਤੇ ਪਹੁੰਚ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅਤੇ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ।