Punjab

ਪੰਜਾਬ ਦੇ ਇੱਕ ਸ਼ਖਸ ਦੇ ਢਿੱਡ ਵਿੱਚੋ ਨਟ-ਬੋਲਟ,ਸੋਨੇ ਦੀ ਚੇਨ,ਰੱਖੜੀਆਂ,ਈਅਰ ਫੋਨ,ਪਤੀਆਂ ਮਿਲਿਆ !

ਬਿਉਰੋ ਰਿਪੋਰਟ : ਮੋਗਾ ਦੇ ਇਸ ਹਸਪਤਾਲ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਪੇਟ ਦਰਦ ਦੇ ਇੱਕ ਮਰੀਜ਼ ਦਾ ਜਦੋਂ ਆਪਰੇਸ਼ਨ ਕੀਤਾ ਤਾਂ ਉਸ ਦੇ ਢਿੱਡ ਤੋਂ ਨਟ-ਬੋਲਟ,ਈਅਨ ਫੋਨ,ਬਰੈਸਲੇਟ,ਸੋਨੇ ਦੀ ਚੇਨ,ਰੱਖੜੀਆਂ,ਧਾਗੇ,ਰਸੀਆਂ, ਕਾਗਜ਼,ਸੂਏ,ਲੋਹੇ ਦੀਆਂ ਪਤੀਆਂ ਨਿਕਲੀਆਂ। ਜਦੋਂ ਡਾਕਟਰਾਂ ਨੇ ਵੇਖਿਆ ਤਾਂ ਉਹ ਵੀ ਹੈਰਾਨ ਹੋ ਗਏ । ਸਾਢੇ ਤਿੰਨ ਘੰਟੇ ਤੱਕ ਚੱਲੇ ਆਪਰੇਸ਼ਨ ਤੋਂ ਬਾਅਦ ਮਰੀਜ਼ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਅਤੇ ਡਾਕਟਰਾਂ ਮੁਤਾਬਿਕ ਉਸ ਦੀ ਹਾਲਤ ਨਾਜ਼ੁਕ ਹੈ । ਡਾਕਟਰਾਂ ਦਾ ਕਹਿਣਾ ਹੈ ਜਿਹੜੀ ਚੀਜ਼ਾਂ ਸਰੀਰ ਦੇ ਅੰਦਰ ਗਈਆਂ ਹਨ ਉਸ ਦੇ ਨਾਲ ਥਾਂ-ਥਾਂ ‘ਤੇ ਜਖਮ ਹੋ ਗਏ ਹਨ,ਉਸ ਦਾ ਅਸਰ ਪੂਰੇ ਸਰੀਰ ‘ਤੇ ਵੇਖਣ ਨੂੰ ਮਿਲਿਆ ਹੈ ।

Image

Image

Image

ਡਾਕਟਰ ਮੁਤਾਬਿਕ ਸਾਡੇ ਕੋਲ ਰੋਡੇ ਪਿੰਡ ਤੋਂ ਕੁਲਦੀਪ ਸਿੰਘ ਨਾਂ ਦਾ ਮਰੀਜ਼ ਆਇਆ ਸੀ ਜਿਸ ਦੀ ਉਮਰ 35 ਸਾਲ ਸੀ । ਪਰਿਵਾਰ ਨਾਲ ਪਹੁੰਚੇ ਕੁਲਦੀਪ ਨੇ ਦੱਸਿਆ ਕਿ ਉਸ ਨੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਹੈ ਅਤੇ ਉਲਟੀਆਂ ਦੇ ਨਾਲ ਬੁਖਾਰ ਵੀ ਹੈ । ਜਦੋਂ ਇੰਜੈਕਸ਼ਨ ਤੋਂ ਬਾਅਦ ਵੀ ਪੇਟ ਦਰਦ ਘੱਟ ਨਹੀਂ ਹੋਇਆ ਤਾਂ ਮਰੀਜ਼ ਦਾ ਅਲਟਰਾ ਸਾਉਂਡ ਅਤੇ ਹੋਰ ਟੈਸਟ ਕੀਤੇ ਗਏ । ਪੇਟ ਅੰਦਰ ਕੁਝ ਚੀਜ਼ਾ ਨਜ਼ਰ ਆਇਆ ਤਾਂ ਡਾਕਟਰਾਂ ਨੇ ਫੋਰਨ ਆਪਰੇਸ਼ਨ ਕਰਨ ਦਾ ਫੈਸਲਾ ਲਿਆ ਜਦੋਂ ਢਿੱਡ ਖੋਲਿਆ ਤਾਂ ਅੰਦਰੋ ਸੋਨੇ ਦੀ ਚੇਨ,ਬਰੈਸਲੇਟ,ਨਟ ਬੋਲਟ,ਰੱਖੜੀਆਂ ਮਿਲੀਆਂ ਜਿਸ ਨੂੰ ਵੇਖ ਕੇ ਡਾਕਟਰਾਂ ਦੇ ਹੋਸ਼ ਵੀ ਉੱਡ ਗਏ। ਡਾਕਟਰਾਂ ਮੁਤਾਬਿਕ ਮਰੀਜ਼ ਦੀ ਦਿਮਾਗੀ ਹਾਲਤ ਠੀਕ ਨਹੀਂ,ਪਰਿਵਾਰ ਨੂੰ ਵੀ ਮਰੀਜ਼ ਦੀ ਇਸ ਹਰਕਤ ਦੇ ਬਾਰੇ ਨਹੀਂ ਪਤਾ ਚੱਲਿਆ ਹੈ । ਜਦੋਂ ਆਪਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਇਹ ਸਾਰੀਆਂ ਚੀਜ਼ਾ ਵਿਖਾਇਆ ਤਾਂ ਉਨ੍ਹਾਂ ਦੇ ਹੋਸ਼ ਵੀ ਉੱਡ ਗਏ । ਫਿਲਹਾਲ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਵੱਲੋਂ ਸਾਰੀਆਂ ਚੀਜ਼ਾਂ ਕੱਢ ਦਿੱਤੀਆਂ ਅਤੇ ਇਹ ਵੀ ਉਮੀਦ ਕਰ ਰਹੇ ਹਾਂ ਕਿ ਮਰੀਜ਼ ਠੀਕ ਹੋ ਜਾਵੇ।

ਕਈ ਬੱਚਿਆਂ ਨੂੰ ਵੀ ਵਾਲ ਅਤੇ ਹੋਰ ਚੀਜ਼ਾਂ ਮੂੰਹ ਵਿੱਚ ਪਾਉਣ ਦੀ ਆਦਤ ਹੁੰਦੀ ਹੈ, ਖੇਡਦੇ ਖੇਡਦੇ ਉਹ ਅਸਰ ਇਹ ਗਲਤੀ ਕਰ ਬੈਠ ਦੇ ਹਨ । ਮਾਪਿਆਂ ਨੂੰ ਉਨ੍ਹਾਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਅਜਿਹੇ ਕਈ ਮਾਮਲੇ ਆ ਚੁੱਕੇ ਹਨ ਜਦੋਂ ਬੱਚੇ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਹੋਈ ਅਤੇ ਫਿਰ ਜਦੋਂ ਆਪਰੇਸ਼ਨ ਹੋਇਆ ਤਾਂ ਵਾਲ ਦਾ ਗੁੱਛਾ ਉਨ੍ਹਾਂ ਦੇ ਢਿੱਡ ਵਿੱਚੋ ਨਿਕਲਿਆ ਹੈ ।