Punjab

‘ਪੰਜਾਬ ਹੜ੍ਹ ਨਾਲ ਡੁੱਬ ਰਿਹਾ ਸੀ ਪਾਣੀ ਮੰਗ ਕਰਨ ਵਾਲੇ ਸੂਬੇ ਕਿੱਥੇ ਸਨ’ ?

ਬਿਉਰੋ ਰਿਪੋਰਟ : ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੰਮ੍ਰਿਤਸਰ ਪਹੁੰਚਣ ਦੇ ਬਾਅਦ ਉੱਤਰੀ ਖੇਤਰੀ ਪਰਿਸ਼ਦ ਦੀ 31ਵੀਂ ਮੀਟਿੰਗ ਵਿੱਚ ਪੰਜਾਬ ਨੇ ਅਹਿਮ 7 ਮੁੱਦੇ ਚੁੱਕੇ ਹਨ । ਇਸ ਵਿੱਚ ਪੰਜਾਬ ਵਿੱਚ ਹੜ੍ਹ ਦੇ ਹਾਲਾਤਾਂ ਦਾ ਮੁੱਦਾ,ਹਰਿਆਣਾ ਦੇ ਨਾਲ ਚੱਲ ਰਹੇ ਪੰਜਾਬ ਯੂਨੀਵਰਸਿਟੀ ਦਾ ਵਿਵਾਦ,ਸਤਲੁਜ ਯਮੁਨਾ ਲਿੰਕ ਨਹਿਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ ਬੋਲੇ।

ਸੀਐੱਮ ਮਾਨ ਨੇ ਬੈਠਕ ਸ਼ੁਰੂ ਹੋਣ ਦੇ ਬਾਅਦ ਸਭ ਤੋਂ ਪਹਿਲਾਂ ਪੰਜਾਬ ਵਿੱਜ ਹੜ੍ਹ ਦੇ ਮੁੱਦੇ ਨੂੰ ਚੁੱਕਿਆ । ਉਨ੍ਹਾਂ ਨੇ ਕਿਹਾ ਪੰਜਾਬ ਹੜ੍ਹ ਦੇ ਨਾਲ ਡੁੱਬ ਰਿਹਾ ਸੀ ਪਾਣੀ ਦੀ ਮੰਗ ਕਰਨ ਵਾਲੇ ਸੂਬਿਆਂ ਨੇ ਪਿੱਠ ਵਿਖਾਈ। ਅਜਿਹੇ ਹਾਲਾਤ ਅੱਗੋ ਨਾ ਹੋਣ ਇਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ। ਇਸ ਦੇ ਇਲਾਵਾ ਹੜ੍ਹ ਦੇ ਮੁਆਵਜ਼ੇ ਨੂੰ ਲੈਕੇ ਵੀ ਚਰਚਾ ਹੋਈ ਅਤੇ ਰਾਹਤ ਨਿਯਮਾਂ ਵਿੱਚ ਬਦਲਾਅ ਕਰਨ ਦੀ ਮੰਗ ਕੀਤੀ ਗਈ ।

ਮਾਨ ਨੇ ਪੰਜਾਬ ਯੂਨੀਵਰਸਿਟੀ ‘ਤੇ ਹਰਿਆਣਾ ਦੇ ਦਖਲ ਦਾ ਮੁੱਦਾ ਵੀ ਚੁੱਕਿਆ ਗਿਆ । ਸੀਐੱਮ ਮਾਨ ਨੇ ਕਿਹਾ 50 ਸਾਲਾਂ ਤੋਂ ਅੱਜ ਤੱਕ ਹਰਿਆਣਾ ਵੱਲੋਂ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਤੋਂ ਐਫੀਲਿਏਸ਼ਨ ਦੀ ਗੱਲ ਨਹੀਂ ਕਹੀ ਹੈ । ਪਰ ਹੁਣ ਅਜਿਹਾ ਕਿਉਂ ਹੋ ਰਿਹਾ ਹੈ,ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਦੀ ਐਫੀਲਿਏਸ਼ਨ ਚਾਹੀਦੀ ਹੈ ।

ਸੀਐੱਮ ਮਾਨ ਨੇ ਚੰਡੀਗੜ੍ਹ ਦੇ ਮੁੱਦੇ ਨੂੰ ਇੱਕ ਵਾਰ ਮੁੜ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਚੁੱਕਿਆ ਹੈ । ਮੁੱਖ ਮੰਤਰੀ ਨੇ ਕਿਹਾ ਚੰਡੀਗੜ੍ਹ ਪੰਜਾਬ ਦੀ ਜ਼ਮੀਨ ‘ਤੇ ਵਸਾਇਆ ਗਿਆ ਸੀ ਅਤੇ ਹਰਿਆਣਾ ਦਾ ਇਸ ‘ਤੇ ਕੋਈ ਹੱਕ ਨਹੀਂ ਹੈ। ਇਸੇ ਦੌਰਾਨ ਸੀਐੱਮ ਮਾਨ ਨੇ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਵੱਖ ਤੋਂ ਵਿਧਾਨਸਭਾ ਬਣਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ । ਉਨਾਂ SYL ਅਤੇ ਸ਼ਨਨ ਵਾਟਰ ਪ੍ਰੋਜੈਕਟ ਨੂੰ ਲੈਕੇ ਗੱਲਬਾਤ ਕੀਤੀ ਅਤੇ ਹਰਿਆਣਾ ਨੂੰ ਪਾਣੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ।

ਟਰੈਵਲ ਏਜੰਟ ‘ਤੇ ਸਖਤੀ ਦੀ ਮੰਗ

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੌਰਾਨ ਟਰੈਵਲ ਏਜੰਟ ‘ਤੇ ਵੀ ਸਖਤੀ ਕਰਨ ਦੀ ਮੰਗ ਰੱਖੀ। ਬੀਤੇ ਲੰਮੇ ਸਮੇਂ ਤੋਂ ਪੰਜਾਬ ਅਤੇ ਕਈ ਭਾਰਤੀ ਏਜੰਟਾਂ ਦੇ ਹੱਥ ਆਕੇ ਵਿਦੇਸ਼ ਵਿੱਚ ਫਸ ਜਾਂਦੇ ਹਨ । ਉਧਰ ਪੰਜਾਬ ਵਿੱਚ ਪੈਰਾਮਿਲਟਰੀ ਫੋਰਸ ਨੂੰ ਲੈਕੇ ਵੀ ਸੀਐੱਮ ਭਗਵੰਤ ਮਾਨ ਨੇ ਮੰਗ ਰੱਖੀ ਹੈ ।