Punjab

ਮੋਗਾ ਦਾ ‘ਬਲੈਕਮੇਲਰ ASI’! ਚੜ ਗਿਆ ‘ਅੜਿੱਕੇ’ ! ਨੌਜਵਾਨ ਦੀ ਜ਼ਿੰਦਗੀ ਬਲੈਕ ਐਂਡ ਵਾਈਟ ਕਰ ਦਿੱਤੀ

ਬਿਉਰੋ ਰਿਪੋਰਟ : ਮੋਗਾ ਦੇ ASI ਦੇ ਖਿਲਾਫ SSP ਨੇ ਵੱਡੀ ਕਾਰਵਾਹੀ ਕੀਤੀ ਹੈ। ASI’ਤੇ ਇਲਜ਼ਾਮ ਸੀ ਕਿ ਉਸ ਨੇ ਇੱਕ ਨੌਜਵਾਨ ਨੂੰ ਸਫੇਦ ਨਸ਼ੇ ਦੇ ਝੂਠੇ ਕੇਸ ਵਿੱਚ ਫਸਾਉਣ ਦੇ ਮਾਮਲੇ ਵਿੱਚ 50 ਹਜ਼ਾਰ ਦੀ ਰਿਸ਼ਤਵ ਮੰਗੀ ਜਦੋਂ ਡਰ ਦੇ ਮਾਰੇ ਪਰਿਵਾਰ ਵਾਲਿਆਂ ਨੇ ਪੈਸੇ ਦੇ ਦਿੱਤੇ ਤਾਂ ਉਸ ਨੂੰ ਇੱਕ ਹੋਰ ਝੂਠੇ ਸ਼ਰਾਬ ਦੇ ਕੇਸ ਵਿੱਚ ਫਸਾ ਦਿੱਤਾ । ਇਸ ਤਰ੍ਹਾਂ ASI ਆਪਣੀ ਸਫੇਦ ਨਸ਼ੇ ਦੀ ਬਲੈਕ ਮੇਲਿੰਗ ਨਾਲ ਨੌਜਵਾਨਾਂ ਦੀ ਜ਼ਿੰਦਗੀ ਬਲੈਕ ਐਂਡ ਵਾਈਟ ਕਰ ਦੇਣਾ ਚਾਉਂਦਾ ਸੀ । ਪਰ ਨੌਜਵਾਨ ਦੇ ਪਿਤਾ ਨੇ ਹਿੰਮਤ ਕਰਕੇ ASI ਦੀ ਸ਼ਿਕਾਇਤ SSP ਨੂੰ ਕੀਤਾ ਤਾਂ ਜਾਂਚ ਤੋਂ ਬਾਅਦ ਇਲਜ਼ਾਮ ਸਹੀ ਸਾਬਿਤ ਹੋਏ ਜਿਸ ਤੋਂ ਬਾਅਦ ASI ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

DSP ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੌਧਰ ਸਕੀ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ SSP ਨੂੰ ਸ਼ਿਕਾਇਤ ਕੀਤੀ ਸੀ ਕਿ ਲੋਪੋ ਚੌਕੀ ਵਿੱਚ ਤਾਇਨਾਤ ASI ਬਲਬੀਰ ਸਿੰਘ ਨੇ ਉਸ ਦੇ ਪੁੱਤਰ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ । ASI ਬਲਬੀਰ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਤੇਰਾ ਪੁੱਤਰ ਕੁਲਵਿੰਦਰ ਨਸ਼ੀਲੀ ਗੋਲੀਆਂ ਦੇ ਨਾਲ ਫੜਿਆ ਗਿਆ ਹੈ ਜੇਕਰ ਉਸ ਨੇ ਆਪਣੇ ਪੁੱਤਰ ਨੂੰ ਬਚਾਉਣਾ ਹੈ ਤਾਂ 50 ਹਜ਼ਾਰ ਦੇਵੇ ।

ਪੈਸੇ ਲੈਣ ਦੇ ਬਾਵਜੂਦ ਮਾਮਲਾ ਦਰਜ ਕੀਤਾ

ASI ਬਲਬੀਰ ਨੇ ਧਮਕੀ ਦਿੰਦੇ ਹੋਏ ਜਗਤਾਰ ਸਿੰਘ ਨੂੰ ਕਿਹਾ ਕਿ ਉਹ ਉਸ ਦੇ ਪੁੱਤਰ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਜਾ ਰਿਹਾ ਹੈ ਜਿਸ ਤੋਂ ਬਾਅਦ ਉਸ ਦੇ ਪੁੱਤਰ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਆਪਣੇ ਪੁੱਤਰ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚਾਉਣ ਦੇ ਲਈ ASI ਬਲਬੀਰ ਸਿੰਘ ਦੇ ਜਾਣਕਾਰ ਪਰਮਪਾਲ ਸਿੰਘ ਦੇ ਕਹਿਣ ‘ਤੇ ਜਗਤਾਰ ਸਿੰਘ ਨੇ 50 ਹਜ਼ਾਰ ਦੇ ਦਿੱਤੇ । ਪਰ ਇਸ ਦੇ ਬਾਵਜੂਦ ਬਲਬੀਰ ਸਿੰਘ ਨੇ ਪੁੱਤਰ ਦੇ ਖਿਲਾਫ਼ 12 ਸ਼ਰਾਬ ਦੀ ਗੈਰ ਕਾਨੂੰਨੀ ਬੋਤਲਾਂ ਦਾ ਕੇਸ ਬਣਾ ਦਿੱਤਾ ।

ਜਾਂਚ ਤੋਂ ਬਾਅਦ ASI ਸਸਪੈਂਡ

ਮਾਮਲੇ ਦੀ ਜਾਂਚ SP ਹੈਡਕੁਆਟਰ ਨੂੰ ਸੌਂਪੀ ਗਈ ਸੀ। ਇਲਜ਼ਾਮ ਸਹੀ ਸਾਬਿਤ ਹੋਣ ਤੋਂ ਬਾਅਦ ASI ਬਲਬੀਰ ਸਿੰਘ ਅਤੇ ਮਾਸਟਰ ਪਰਮਪਾਲ ਸਿੰਘ ਦੇ ਖਿਲਾਫ ਧੋਖਾਧੜੀ ਅਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਗਿਆ ਸਿਰਫ਼ ਇੰਨਾਂ ਹੀ ਨਹੀਂ ASI ਬਲਬੀਰ ਸਿੰਘ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ ।