India Punjab

ਕੇਂਦਰ ਦੀ MSP ਕਮੇਟੀ ‘ਤੇ SKM ਨੂੰ 5 ਇਤਰਾਜ਼,ਕਮੇਟੀ ‘ਚ ਸ਼ਾਮਲ ਹੋਣ ‘ਤੇ ਸਸਪੈਂਸ,ਪੰਜਾਬ ਨੂੰ ਨਹੀਂ ਮਿਲੀ ਨੁਮਾਇੰਦਗੀ

ਕੇਂਦਰ ਸਰਕਾਰ ਵੱਲੋਂ MSP ਤੇ ਬਣਾਈ ਗਈ ਕਮੇਟੀ ਦੇ ਚੇਅਰਮੈਨ ਸਾਬਕਾ ਖੇਤੀ-ਬਾੜੀ ਸਕੱਤਰ ਸੰਜੇ ਅਗਰਵਾਲ ਹੋਣਗੇ

ਦ ਖ਼ਾਲਸ ਬਿਊਰੋ : ਕੇਂਦਰ ਸਰਕਰ ਨੇ ਫਸਲਾਂ ਦੀ MSP ਤੈਅ ਕਰਨ ਲਈ ਕਮੇਟੀ ਦਾ ਗਠਨ ਕਰ ਦਿੱਤਾ ਹੈ। ਕਮੇਟੀ ਦੇ ਚੇਅਰਮੈਨ ਸਾਬਕਾ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਹੋਣਗੇ,ਨੀਤੀ ਅਯੋਗ ਤੋਂ ਰਮੇਸ਼ ਚੰਦ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ SKM ਤੋਂ ਤਿੰਨ ਮੈਂਬਰ ਸ਼ਾਮਲ ਹੋਣਗੇ, ਹਾਲਾਂਕਿ SKM MSP ਲਈ ਬਣਾਈ ਗਈ ਕਮੇਟੀ ਨੂੰ ਬੇਅਸਰ ਦੱਸ ਰਿਹਾ ਹੈ ਅਤੇ ਸ਼ਾਮਲ ਹੋਣ ਦਾ ਫੈਸਲਾ ਲੈਣ ਲਈ SKM ਦੀ ਮੀਟਿੰਗ ਬੁਲਾਈ ਗਈ ਹੈ। ਕਿਸਾਨ ਅੰਦੋਲਨ ਜਿੰਨਾਂ ਸ਼ਰਤਾਂ ‘ਤੇ ਖ਼ਤਮ ਹੋਇਆ ਸੀ ਉਸ ਵਿੱਚ ਅਹਿਮ ਸ਼ਰਤ ਇਹ ਹੀ ਸੀ ਕਿ ਸਰਕਾਰ MSP ਤੈਅ ਕਰਨ ਦੇ ਲਈ ਕਮੇਟੀ ਦਾ ਗਠਨ ਕਰੇਗੀ।

SKM ਨੂੰ ਕਿਉਂ ਨਹੀਂ ਰਾਸ ਆਈ ਕਮੇਟੀ ?

1.SKM ਦੇ ਆਗੂ ਦਰਸ਼ਨਪਾਲ ਨੇ ਕਿਹਾ ਕਮੇਟੀ ਖ਼ਾਸ ਤੌਰ ‘ਤੇ MSP ਲਈ ਹੋਣੀ ਚਾਹੀਦੀ ਸੀ ਇਸ ਵਿੱਚ ਹੋਰ ਚੀਜ਼ਾ ਨੂੰ ਵੀ ਜੋੜਿਆ ਗਿਆ ਹੈ।

  1. ਕਮੇਟੀ ਕੋਲ MSP ਦਾ ਕਾਨੂੰਨੀ ਹੱਕ ਦੇਣ ਦਾ ਅਧਿਕਾਰ ਨਹੀਂ ਹੈ।
  2. ਕਮੇਟੀ ਦਾ ਸਮਾਂ ਹੱਦ ਤੈਅ ਨਹੀਂ ਕੀਤੀ ਗਿਆ ਹੈ।
  3. ਕਮੇਟੀ ਸਿਰਫ਼ ਸੁਝਾਅ ਦੇਣ ਲਈ ਹੈ ਇਸ ਲਈ ਅਸਰਦਾਰ ਨਹੀਂ ਹੈ।
  4. ਯੋਗੇਂਦਰ ਯਾਦਵ ਮੁਤਾਬਿਕ ਕਮੇਟੀ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੋਈ ਨੁਮਾਇੰਦਾ ਨਹੀਂ ਹੈ ਜਦਕਿ ਹੋਰ ਯੂਨਿਵਰਸਿਟੀ ਤੋ ਨੁਮਾਇੰਦੇ ਕਮੇਟੀ ਵਿੱਚ ਸ਼ਾਮਲ ਹਨ।

ਕਮੇਟੀ ਵਿੱਚ ਇਹ ਮਾਹਰ ਸ਼ਾਮਲ

  1. IIM ਅਹਿਮਦਾਬਾਦ ਦੇ ਚਾਂਸਲਰ ਨੂੰ ਸ਼ਾਮਲ ਕੀਤਾ ਗਿਆ ਹੈ
  2. ਭਾਰਤੀ ਅਰਥਚਾਰਾ ਵਿਕਾਸ ਸੰਸਥਾਨ ਦੇ ਡਾ.ਸੀਐੱਸਸੀ ਸ਼ੇਖਰ ਹੋਣਗੇ ਕਮੇਟੀ ਦੇ ਮੈਂਬਰ
  3. IIM ਅਹਿਮਦਾਬਾਦ ਦੇ ਡਾਕਟਰ ਸੁਖਪਾਲ ਸਿੰਘ ਨੂੰ ਖੇਤੀ ਅਰਥਸ਼ਾਸਤਰੀ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ
  4. ਕੌਮੀ ਪੱਧਰ ਦੇ ਮਸ਼ਹੂਰ ਕਿਸਾਨ ਭਾਰਤ ਭੂਸ਼ਣ ਤਿਆਗੀ ਵੀ ਕਮੇਟੀ ਦੇ ਮੈਂਬਰ

ਕਿਸਾਨਾਂ ਜਥੇਬੰਦੀਆਂ ਦੇ ਇਹ ਹੋਣਗੇ ਮੈਂਬਰ

ਕਮੇਟੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਗੁਣਵੰਤ ਪਾਟਿਲ,ਕ੍ਰਿਸ਼ਣਬੀਰ ਚੌਧਰੀ,ਪ੍ਰਮੋਦੀ ਕੁਮਾਰ ਚੌਧਰੀ,ਗੁਣੀ ਪ੍ਰਕਾਸ਼,ਸਇਅਦ ਪਾਸ਼ਾ ਪਟੇਲ ਅਤੇ ਕਿਸਾਨ ਸਹਿਕਾਰਿਤਾ ਵੱਲੋਂ IFCO ਦੇ ਚੇਅਰਮੈਨ ਦਿਲਿਪ ਸਾਂਧਵੀ ਅਤੇ CNRI ਵੱਲੋਂ ਜਨਰਲ ਸਕੱਤਰ ਬਿਨੋਦ ਆਨੰਦਰ ਨੂੰ ਲਿਆ ਗਿਆ ਹੈ ।

ਯਨਿਵਰਸਿਟੀ ਦੇ ਵਾਇਸ ਚਾਂਸਲਰ ਵੀ ਮੈਂਬਰ

ਸਰਕਾਰ ਨੇ ਕੌਮੀ ਕ੍ਰਿਸ਼ੀ ਵਿਸਤਾਰ ਸੰਸਥਾਨ ਦੇ ਡਾਕਟਰ ਪੀ ਚੰਦਰਸ਼ੇਖਰ,ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰ ਦੇ ਵੀਸੀ ਡਾਕਟਰ ਜੇਪੀ ਸ਼ਰਮਾ, ਜਵਾਹਰ ਲਾਲ ਐਗਰੀਕਲਚਰ ਯੂਨੀਵਰਸਿਟੀ ਜਬਲਪੁਰ ਦੇ ਵੀਸੀ ਡਾਕਟਰ ਪ੍ਰਦੀਪ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਕੋਈ ਵੀ ਮੈਂਬਰ ਇਸ ਵਿੱਚ ਸ਼ਾਮਲ ਨਹੀਂ ਹੈ।

ਭਾਰਤ ਸਰਕਾਰ ਵੱਲੋਂ ਵੀ ਨੁਮਾਇੰਦੇ ਸ਼ਾਮਲ

ਭਾਰਤ ਸਰਕਾਰ ਵੱਲੋਂ ਕ੍ਰਿਸ਼ੀ ਅਤੇ ਕਿਸਾਨ ਕਲਿਆਣ ਦੇ ਸਕੱਤਰ,ਕ੍ਰਿਸ਼ੀ ਰਿਸਰਚ ਅਤੇ ਸਿੱਖਿਆ ਵਿਭਾਗ ਦੇ ਸਕੱਤਰ,ਸਹਿਕਾਰਤਾ ਵਿਭਾਗ ਦੇ ਸਕੱਤਰ ਹੋਣਗੇ ।