India

ਕੋਵਿਡ-19 ਦੇ ਖ਼ਤਰੇ ਨੂੰ ਲੈ ਕੇ ਦੇਸ਼ ਭਰ ’ਚ ਚੱਲ ਰਹੀ ਹੈ ਮੌਕ ਡਰਿੱਲ

Mock drill is going on across the country regarding the threat of covid-19

ਨਵੀਂ ਦਿੱਲੀ :  ਚੀਨ ਸਮੇਤ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਲ ਦੇ ਵਧ ਰਹੇ ਮਾਮਲਿਆਂ ਨੂੰ ਵੇਖ ਦੇ ਹੋਏ ਭਾਰਤ ਸਰਕਾਰ ਪੂਰੀ ਤਰ੍ਹਾਂ ਨਾਲ ਚੌਕਸ ਹੋ ਗਈ ਹੈ। ਦੇਸ਼ ਭਰ ਦੇ ਹਸਪਤਾਲ ਅਤੇ ਸਿਹਤ ਕੇਂਦਰ ਸੰਭਾਵੀ ਕੋਵਿਡ-19 ਖ਼ਤਰੇ ਦੇ ਮੱਦੇਨਜ਼ਰ ਆਪਣੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਮੌਕ ਡਰਿੱਲ ਕਰ ਰਹੇ ਹਨ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦਿੱਲੀ ਦੇ ਸਫ਼ਦਰਜੰਗ ਸਥਿਤ ਕੇਂਦਰ ਸਰਕਾਰ ਦੇ ਹਸਪਤਾਲ ਵਿੱਚ ਇਸ ਡਰਿੱਲ ਨੂੰ ਦੇਖਿਆ।

ਇਸ ਦੇ ਨਾਲ ਦੇਸ਼ ਭਰ ਵਿੱਚ ਰਾਜਾਂ ਦੇ ਸਿਹਤ ਮੰਤਰੀ ਆਪੋ-ਆਪਣੇ ਪੱਧਰ ‘ਤੇ ਮੌਕ ਡਰਿੱਲਾਂ ਵਿੱਚ ਹਿੱਸਾ ਲੈ ਰਹੇ ਹਨ, ਜ਼ਿਲ੍ਹਾ ਕੁਲੈਕਟਰਾਂ ਨੂੰ ਦੇਸ਼ ਵਿਆਪੀ ਇਸ ਡਰਿੱਲਾਂ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਹੈ, ਜਿਸ ਵਿੱਚ ਸਿਹਤ ਸਹੂਲਤਾਂ, ਜ਼ਰੂਰੀ ਦਵਾਈਆਂ, ਜੀਵਨ ਬਚਾਉਣ ਵਾਲੇ ਉਪਕਰਨ, ਬੈੱਡਾਂ ਦੀ ਸਮਰੱਥਾ, ਐਂਬੂਲੈਂਸ ਸੇਵਾਵਾਂ ਦੀ ਉਪਲਬਧਤਾ ’ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਇਸੇ ਦੌਰਾਨ ਦੇਸ਼ ਨੇ ਪਹਿਲੀ ਨੇਜਲ ਬੂਸਟਰ (Nasal Vaccine)ਵੈਕਸੀਨ ਬਣਾ ਲਈ ਹੈ । ਬਾਈਓਟੈਕ ਵੱਲੋਂ ਬਣਾਈ ਗਈ ਨੇਜਲ ਵੈਕਸੀਨ ਦੀ ਕੀਮਤ ਦਾ ਵੀ ਹੁਣ ਖੁਲਾਸਾ ਹੋ ਗਿਆ ਹੈ ਅਤੇ ਇਹ ਵੀ ਤੈਅ ਹੋ ਗਿਆ ਹੈ ਕਿ ਕਦੋਂ ਤੋਂ ਇਹ ਬਾਜ਼ਾਰ ਵਿੱਚ ਮਿਲੇਗੀ ।

ਭਾਰਤ ਬਾਈਓਟੈਕ ਵੱਲੋਂ ਤਿਆਰ ਕੀਤੀ ਗਈ ਨੇਜਲ ਵੈਕਸੀਨ ਦੀ ਕੀਮਤ 800 ਰੁਪਏ ਹੈ ਇਸ ਤੋਂ ਇਲਾਵਾ ਤੁਹਾਨੂੰ 5 ਫੀਸਦੀ GST ਵੀ ਦੇਣਾ ਹੋਵੇਗਾ । ਹਸਪਤਾਲ ਇਸ ਵਿੱਚ ਆਪਣਾ ਚਾਰਜ ਵੀ ਜੋੜਨਗੇ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਨੇਜਲ ਵੈਕਸੀਨ ਦੀ ਕੀਮਤ ਤੈਅ ਕੀਤੀ ਹੈ ਅਤੇ ਇਸ ਨੂੰ ਬੂਸਟਰ ਡੋਜ਼ ਦੇ ਤੌਰ ‘ਤੇ ਮਨਜ਼ੂਰੀ ਦਿੱਤੀ ਗਈ ਹੈ । ਉਧਰ ਸਰਕਾਰੀ ਸੈਂਟਰ ‘ਤੇ ਵੈਕਸੀਨ ਦੀ ਕੀਮਤ 325 ਰੁਪਏ ਤੈਅ ਕੀਤੀ ਗਈ ਹੈ । ਸ਼ੁਰੂਆਤ ਵਿੱਚ ਨੇਜਲ ਵੈਕਸੀਨ ਸਿਰਫ਼ ਪ੍ਰਾਈਵੇਟ ਹਸਪਤਾਲਾਂ ਵਿੱਚ ਹੀ ਮਿਲੇਗੀ । ਦੱਸਿਆ ਜਾ ਰਿਹਾ ਹੈ ਕਿ ਕੰਪਨੀ ਪ੍ਰਾਈਵੇਟ ਸੈਂਟਰਾਂ ‘ਤੇ ਇਸ ਨੂੰ 1200 ਰੁਪਏ ਵਿੱਚ ਵੇਚਨਾ ਚਾਉਂਦੀ ਸੀ । ਨੇਜਲ ਵੈਕਸੀਨ ਦਾ ਵਿਗਿਆਨਿਕ ਨਾਂ BBV154 ਹੈ ਅਤੇ ਇਸ ਨੂੰ ਬਾਈਓਟੈਕ ਨੇ iNCOVACC ਨਾਂ ਨਾਲ ਬਣਾਇਆ ਹੈ ।

ਨੇਜਲ ਵੈਕਸੀਨ ਨੂੰ ਸਰਕਾਰ ਦੇ ਕੋਵਿਡ ਪੋਰਟਲ ‘ਤੇ ਲਿਸਟ ਕਰਨ ਨੂੰ ਮਨਜ਼ੂਰੀ ਮਿਲ ਗਈ ਹੈ । ਕੁਝ ਹੀ ਦਿਨ ਵਿੱਚ ਵੈਕਸੀਨ ਕੋਵਿਡ ਪਲੇਟਫਾਰਮ ‘ਤੇ ਆ ਜਾਵੇਗੀ ਅਤੇ ਇਸ ਨੂੰ ਬੁੱਕ ਕਰਵਾਇਆ ਜਾ ਸਕੇਗਾ। ਦੱਸਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਤੱਕ ਵੈਕਸੀਨ ਪ੍ਰਾਈਵੇਟ ਸੈਂਟਰਾਂ ਤੱਕ ਪਹੁੰਚ ਜਾਵੇਗੀ ਅਤੇ ਚੌਥੇ ਹਫਤੇ ਤੋਂ ਲੱਗਣੀ ਸ਼ੁਰੂ ਹੋ ਜਾਵੇਗੀ । ਨੇਜਲ ਵੈਕਸੀਨ ਬੂਸਟਰ ਡੋਜ਼ ਦੇ ਰੂਪ ਵਿੱਚ ਦਿੱਤੀ ਜਾਵੇਗੀ ਅਤੇ ਇਹ 18 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਮਿਲੇਗੀ । ਜਿੰਨਾਂ ਨੇ ਹੁਣ ਤੱਕ ਬੂਸਟਰ ਡੋਜ਼ ਨਹੀਂ ਲਈ ਹੈ ਉਹ ਇਹ ਨੇਜਲ ਵੈਕਸੀਨ ਲਗਵਾ ਸਕਦੇ ਹਨ। ਇਸ ਤੋਂ ਪਹਿਲਾਂ ਭਾਰਤ ਬਾਈਓਟੈਕ ਦੀ ਕੋ-ਵੈਕਸੀਨ,ਸੀਰਮ ਇੰਸਟ੍ਰੀਟਿਊਟ ਦੀ ਕੋਵਿਡ ਸ਼ੀਲਡ,ਰੂਸ ਦੀ ਵੈਕਸੀਨ ਸਪੁਤਿਨਿਕ ਵੀ ਅਤੇ ਬਾਇਓਲਾਜਿਕਲ ਈ ਲਿਮਡਿਟ ਦੀ ਕਾਰਬੇਵੈਕਸੀਨ ਲੋਕਾਂ ਨੂੰ ਦਿੱਤੀ ਜਾ ਚੁੱਕੀ ਹੈ।