ਬਿਊਰੋ ਰਿਪੋਰਟ : ਤੁਸੀਂ ਅਕਸਰ ਮੋਬਾਈਲ ਫੋਨ ਦੇ ਫਟਨ ਬਾਰੇ ਸੁਣਿਆ ਹੋਵੇਗਾ। ਇਸ ਦੇ ਪਿੱਛੇ ਕਈ ਕਾਰਨ ਹੁੰਦੇ ਹਨ ਜਿਸ ਦੀ ਵਜ੍ਹਾ ਕਰਕੇ ਅਜਿਹੇ ਮਾਮਲੇ ਸਾਹਮਣੇ ਆਉਂਦੀਆਂ ਹਨ। ਪਰ ਸੋਸ਼ਲ ਮੀਡੀਆ ‘ਤੇ ਇੱਕਫੋਨ ਦੇ ਫਟਨ ਦਾ LIVE ਵੀਡੀਓ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਲਲਿਤਪੁਰ ਦੇ ਪਾਲੀ ਖੇਤਰ ਦਾ ਦੱਸਿਆ ਜਾ ਰਿਹਾ ਹੈ। ਜਿਸ ਥਾਂ ‘ਤੇ ਇਹ ਮੋਬਾਈਲ ਫਟਿਆ ਹੈ ਉਹ ਮੋਬਾਈਲ ਦੀ ਦੁਕਾਨ ਹੀ ਸੀ ਅਤੇ ਮੌਕੇ ‘ਤੇ ਗਾਹਕ ਵੀ ਮੌਜੂਦ ਸਨ ।
उत्तर प्रदेश के ललितपुर में रिपेयरिंग के दौरान एक मोबाइल बम की तरह फट पड़ा pic.twitter.com/eBUCe9f4nL
— Bhadohi Wallah (@Mithileshdhar) October 23, 2022
ਜਾਣਕਾਰੀ ਦੇ ਮੁਤਾਬਿਕ ਮੋਬਾਈਲ ਉਸ ਵੇਲੇ ਫਟਿਆ ਜਦੋਂ ਗਾਹਕ ਚਾਰਜਿੰਗ ਨਾ ਹੋਣ ਦੀ ਸ਼ਿਕਾਇਤ ਲੈਕੇ ਦੁਕਾਨਦਾਰ ਕੋਲ ਪਹੁੰਚਿਆ ਸੀ । ਦੁਕਾਨਦਾਰ ਨੇ ਮੋਬਾਈਲ ਰਿਪੇਅਰ ਦੇ ਲਈ ਆਪਣੇ ਕਿਸੇ ਔਜਾਰ ਨਾਲ ਬੈਟਰੀ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਮੋਬਾਈਲ ਫਟ ਗਿਆ ਅਤੇ ਤੇਜ਼ ਅੱਗ ਦੀਆਂ ਲਪਟਾ ਨਿਕਲਦੀਆਂ ਹਨ। ਇਹ ਪੂਰੀ ਘਟਨਾ ਦੁਕਾਨ ਵਿੱਚ ਲੱਗੇ CCTV ਵਿੱਚ ਕੈਦ ਹੋਈ ਹੈ । ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਹੋਇਆ ਜਾਂ ਨਹੀਂ ਇਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ।
ਬੈਟਰੀ ਫਟਨ ਦੇ ਕਾਰਨ
ਫੋਨ ਦੀ ਬੈਟਰੀ ਫਟਨ ਦੇ ਕਈ ਕਾਰਨ ਹੋ ਸਕਦੇ ਹਨ। ਤੁਹਾਡੀ ਲਾਪਰਵਾਈ ਇਸ ਵਿੱਚ ਪਹਿਲੇ ਨੰਬਰ ‘ਤੇ ਆਉਂਦੀ ਹੈ,ਜੇਕਰ ਫੋਨ ਦੀ ਬੈਟਰੀ ਜ਼ਿਆਦਾ ਗਰਮ ਹੋ ਰਹੀ ਹੈ ਤਾਂ ਉਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ । ਇਸ ਤੋਂ ਇਲਾਵਾ
ਫੋਨ ਫਟਨ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ ਓਵਰ ਚਾਰਜਿੰਗ,ਜੇਕਰ ਤੁਹਾਡਾ ਫੋਨ ਚਾਰਜ ‘ਤੇ ਲੱਗਿਆ ਹੈ ਅਤੇ ਘੰਟਿਆਂ ਤੱਕ ਤੁਸੀਂ ਇਸ ਨੂੰ ਛੱਡ ਦਿੰਦੇ ਹੋ ਤਾਂ ਅਜਿਹਾ ਨਾ ਕਰੋ ।
ਗਲਤ ਚਾਰਜਨ ਦੀ ਵਰਤੋਂ ਨਾਲ ਵੀ ਫੋਨ ਫਟ ਸਕਦਾ ਹੈ । ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਫੋਨ ਦੇ ਲਈ ਕਿਸੇ ਲੋਕਲ ਕੰਪਨੀ ਦਾ ਚਾਰਜਰ ਨਾ ਖਰੀਦੋ ਇਹ ਖ਼ਤਰਨਾਕ ਸਾਬਿਤ ਹੋ ਸਦਕਾ ਹੈ । ਜਿਸ ਕੰਪਨੀ ਦਾ ਫੋਨ ਹੈ ਉਸੇ ਦਾ ਹੀ ਚਾਰਜਰ ਖਰੀਦਣਾ ਚਾਹੀਦਾ ਹੈ ।
ਜੇਕਰ ਤੁਹਾਡੇ ਫੋਨ ਦੀ ਬੈਟਰੀ ਖਰਾਬ ਹੋ ਗਈ ਹੈ ਤਾਂ ਸਸਤੀ ਦੇ ਚੱਕਰ ਵਿੱਚ ਲੋਕਲ ਬੈਟਰੀ ਨਾ ਪਾਓ ਕਿਉਂਕਿ ਫੋਨ ਵਿੱਚ ਬੈਟਰੀ ਦਾ ਵੱਡਾ ਰੋਲ ਹੁੰਦਾ ਹੈ । ਲੋਕਲ ਬੈਟਰੀ ਜਲਦ ਗਰਮ ਹੁੰਦੀ ਹੈ ਅਤੇ ਇਸ ਦੇ ਫਟਨ ਦਾ ਡਰ ਵੀ ਹੁੰਦਾ ਹੈ। ਇਸ ਤੋਂ ਇਲਾਵਾ ਬੈਟਰੀ ‘ਤੇ Li-ion ਲਿਖਿਆ ਹੁੰਦਾ ਹੈ, ਇਸ ਦਾ ਮਤਲਬ ਹੈ ਕੀ ਬੈਟਰੀ Lithium Ion ਦੀ ਬਣੀ ਹੈ, ਇਸ ਦੀ ਵਜ੍ਹਾਂ ਨਾਲ ਹਲਕੀ ਹੁੰਦੀ ਹੈ। ਡਿੱਗਣ ਦੀ ਵਜ੍ਹਾਂ ਕਰਕੇ ਬੈਟਰੀ ਵਿੱਚ ਸ਼ਾਰਟ ਸਰਕਟ ਵੀ ਹੋ ਸਕਦਾ ਹੈ,ਅਜਿਹੇ ਵਿੱਚ ਫੋਨ ਵਿੱਚ ਧਮਾਕੇ ਦੇ ਚਾਂਸ ਵੱਧ ਸਕਦੇ ਹੈ ।