ਚੰਡੀਗੜ੍ਹ :ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਿੰਤਾ ਜਤਾਈ ਹੈ ਤੇ ਇੱਕ ਟਵੀਟ ਰਾਹੀਂ ਕਿਹਾ ਹੈ ਕਿ ਪੰਜਾਬ ਵਿੱਚ ਚੱਲ ਰਹੇ ਕਾਲੇ ਦਿਨ ਅਤੇ ਅਣ-ਐਲਾਨੀ ਐਮਰਜੈਂਸੀ ਪੰਜਾਬ ਸਰਕਾਰ ਦੀ ਪੂਰੀ ਅਸਫਲਤਾ ਨੂੰ ਦਰਸਾਉਂਦੀ ਹੈ।
ਉਹਨਾਂ ਇਹ ਵੀ ਲਿੱਖਿਆ ਹੈ ਕਿ ਅਸਲ ਵਿੱਚ ਨਾਜ਼ੁਕ ਸਥਿਤੀਆਂ ਨਾਲ ਨਜਿੱਠਣ ਲਈ ਅਜਿਹੇ ਸਖ਼ਤ ਹੱਛਕੰਡਿਆਂ ਦਾ ਸਹਾਰਾ ਲੈਣ ਨਾਲ ਸਿਰਫ ਹਫੜਾ-ਦਫੜੀ ਅਤੇ ਅਫਵਾਹਾਂ ਪੈਦਾ ਹੁੰਦੀਆਂ ਹਨ।
Black days and undeclared emergency in Punjab shows complete failure of @BhagwantMann to tackle critical situations! In fact resorting to such draconian measures only leads to chaos & rumors!Why’s Cm quiet all these days? Has he handed over Home Deptt to center? Who’s running PB? pic.twitter.com/sLe1LAdksJ
— Sukhpal Singh Khaira (@SukhpalKhaira) March 20, 2023
ਖਹਿਰਾ ਨੇ ਇੱਕ-ਇੱਕ ਕਰਦੇ ਹੋਏ ਕਈ ਸਵਾਲ ਮੁੱਖ ਮੰਤਰੀ ਪੰਜਾਬ ਵੱਲ ਦਾਗੇ ਹਨ ਤੇ ਪੁੱਛਿਆ ਹੈ ਕਿ ਉਹ ਇੰਨੇ ਦਿਨ ਤੋਂ ਚੁੱਪ ਕਿਉਂ ਹੈ? ਕੀ ਉਸਨੇ ਗ੍ਰਹਿ ਵਿਭਾਗ ਨੂੰ ਕੇਂਦਰ ਨੂੰ ਸੌਂਪ ਦਿੱਤਾ ਹੈ? ਪੰਜਾਬ ਕੌਣ ਚਲਾ ਰਿਹਾ ਹੈ?ਪੰਜਾਬ ਸਰਕਾਰ ‘ਤੇ ਵਰਦਿਆਂ ਉਹਨਾਂ ਇੱਕ ਹੋਰ ਟਵੀਟ ਕੀਤਾ ਹੈ ਤੇ ਮਾਨ ਸਰਕਾਰ ‘ਤੇ ਇਲਜ਼ਾਮ ਲਗਾਉਂਦੇ ਹੋਏ ਦੁੱਖ ਜ਼ਾਹਿਰ ਕੀਤਾ ਹੈ ਕਿ ਇਸ ਸਰਕਾਰ ਨੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲ ਦਿੱਤਾ ਹੈ ।
I’m saddened that @BhagwantMann has turned Punjab into a police state rendering himself as a total incompetent & inefficient Cm! He’s leaving our sikh youth at d mercy of center to be charged under draconian laws like UAPA & flown to far off states for which he should be ashamed pic.twitter.com/FiJFvIrdW7
— Sukhpal Singh Khaira (@SukhpalKhaira) March 20, 2023
ਖਹਿਰਾ ਨੇ ਆਪਣੇ ਟਵੀਟ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੂਰੀ ਤਰ੍ਹਾਂ ਅਯੋਗ ਅਤੇ ਅਕੁਸ਼ਲ ਮੁੱਖ ਮੰਤਰੀ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਸਾਡੇ ਸਿੱਖ ਨੌਜਵਾਨਾਂ ਨੂੰ ਕੇਂਦਰ ਦੇ ਰਹਿਮੋ-ਕਰਮ ‘ਤੇ ਛੱਡ ਕੇ ਯੂਏਪੀਏ ਵਰਗੇ ਸਖ਼ਤ ਕਾਨੂੰਨਾਂ ਤਹਿਤ ਮੁਕੱਦਮਾ ਚਲਾ ਕੇ ਦੂਰ-ਦੁਰਾਡੇ ਸੂਬਿਆਂ ‘ਚ ਭੇਜ ਰਿਹਾ ਹੈ, ਜਿਸ ਲਈ ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ।
ਖਹਿਰਾ ਨੇ ਆਪਣੇ ਇਸ ਟਵੀਟ ਦੇ ਨਾਲ ਅਖਬਾਰਾਂ ਦੀਆਂ ਕਟਿੰਗ ਵੀ ਸਾਂਝੀਆਂ ਕੀਤੀਆਂ ਹਨ,ਜਿਹਨਾਂ ਵਿੱਚ ਇਹ ਖ਼ਬਰ ਸਾਂਝੀ ਕੀਤੀ ਗਈ ਹੈ ਕਿ ਕਿਵੇਂ ਪੰਜਾਬ ਤੋਂ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਪਾਲ ਦੇ 4 ਸਾਥੀਆਂ ਨੂੰ ਸੂਬੇ ਤੋਂ ਬਾਹਰ ਲਿਜਾਇਆ ਗਿਆ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।
What sort of dummy Cm/Hm @BhagwantMann have we elected? He’s totally mum on gangster Bishnoi ruling the roost from jail ! He’s silent on @iSidhuMooseWala parents demanding justice! He’s silent on arrest of Amritpal Singh & to hide all this he has suspended internet for 2 days!
— Sukhpal Singh Khaira (@SukhpalKhaira) March 20, 2023
ਇਸ ਤੋਂ ਪਹਿਲਾਂ ਕੀਤੇ ਗਏ ਇੱਕ ਹੋਰ ਟਵੀਟ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਮਾਨ ‘ਤੇ ਵਰਦਿਆਂ ਸਵਾਲ ਕੀਤਾ ਸੀ ਕਿ ਇਹ ਕਿਸ ਕਿਸਮ ਦਾ ਮੁੱਖ ਮੰਤਰੀ ਪੰਜਾਬ ਨੇ ਚੁਣਿਆ ਹੈ? ਉਹ ਜੇਲ੍ਹ ‘ਚੋਂ ਰਾਜ ਕਰ ਰਹੇ ਗੈਂਗਸਟਰ ਬਿਸ਼ਨੋਈ ‘ਤੇ ਪੂਰੀ ਤਰ੍ਹਾਂ ਚੁੱਪ ਹੈ। ਪੰਜਾਬ ਦੇ ਪ੍ਰਸਿਧ ਗਾਇਕ ਸਿੱਧੂ ਮੂਸੇ ਵਾਲੇ ਦੇ ਮਾਂ-ਬਾਪ ਇਨਸਾਫ਼ ਮੰਗ ਰਹੇ ਹਨ ,ਇਸ ‘ਤੇ ਵੀ ਉਹ ਚੁੱਪ ਹੈ ਤੇ ਹੁਣ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ‘ਤੇ ਵੀ ਮੌਨ ਧਾਰੀ ਬੈਠਾ ਹੈ ਅਤੇ ਇਹ ਸਭ ਛੁਪਾਉਣ ਲਈ ਉਸਨੇ 2 ਦਿਨਾਂ ਲਈ ਇੰਟਰਨੈਟ ਬੰਦ ਕਰ ਦਿੱਤਾ ਹੈ।