ਬੀਤੇ ਦਿਨ ਅਮਰੀਕੀ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ (Washington post) ਨੇ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਇੱਕ ਭਾਰਤੀ ਅਧਿਕਾਰੀ ਵਿਕਰਮ ਯਾਦਵ ਦਾ ਨਾਮ ਲਿਆ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਇਹ ਭਾਰਤੀ ਅਧਿਕਾਰੀ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।
ਜਿਸ ਦਾ ਭਾਰਤ ਵੱਲੋਂ ਅੱਜ ਖੰਡਨ ਕੀਤਾ ਗਿਆ ਹੈ। ਭਾਰਤ ਨੇ ਕਿਹਾ ਕਿ ਅਮਰੀਕੀ ਅਖ਼ਬਾਰ ‘ਦਿ ਵਾਸ਼ਿੰਗਟਨ ਪੋਸਟ’ ਵੱਲੋਂ ਬੇਲੋੜੇ ਤੇ ਬੇਬੁਨਿਆਦ ਦੋਸ਼ ਲਾਏ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਸਾਰੇ ਦੋਸ਼ ਬੇਬੁਨਿਆਦ ਅਤੇ ਬੇਲੋੜੇ ਹਨ। ਉਨ੍ਹਾਂ ਕਿਹਾ ਕਿ ਇੱਕ ਕਮੇਟੀ ਬਣਾਈ ਗਈ ਹੈ, ਜੋ ਇਸ ਦੀ ਜਾਂਚ ਕਰ ਰਹੀ ਹੈ। ਇਸ ਪੋਸਟ ਤੇ ਟਿੱਪਣੀ ਕਰਨ ਦੀ ਕੋਈ ਲੋੜ ਨਹੀਂ ਹੈ।
ਇਹ ਹੈ ਪੂਰਾ ਮਾਮਲਾ
SFJ ਦੇ ਗੁਰਪਤਵੰਤ ਸਿੰਘ ਪੰਨੂ (Gurpatwant singh Pannu) ਨੂੰ ਜਿਸ ਭਾਰਤੀ ਏਜਸੀ ਦੇ ਅਫ਼ਸਰ ਨੇ ਮਾਰਨ ਦੇ ਹੁਕਮ ਦਿੱਤੇ ਸਨ ਉਸ ਦਾ ਨਾਂ ਸਾਹਮਣੇ ਆ ਗਿਆ ਹੈ । ਭਾਰਤੀ ਖੁਫਿਆ ਏਜੰਸੀ ਰਾਅ (Raw) ਦੇ ਇਸ ਰਾਅ ਅਫਸਰ ਦਾ ਨਾਂ ਸੀ ਵਿਕਰਮ ਯਾਦਵ (Vickram Yadav । ਉਸ ਨੇ ਹੀ ਨਿਖਿਲ ਗੁਪਤਾ ਨੂੰ ਪੰਨੂ ਨੂੰ ਮਾਰਨ ਦੇ ਲਈ ਡੀਲ ਕੀਤੀ ਸੀ । ਗੁਪਤਾ ਨੇ ਇਸ ਦੇ ਲਈ ਇੱਕ ਅਮਰੀਕੀ ਸ਼ੂਟਰ ਨੂੰ ਚੁਣਿਆ ਸੀ ਜੋ ਬਾਅਦ ਵਿਚੋਂ ਅਮਰੀਕੀ ਖੁਫਿਆ ਏਜੰਸੀ ਦਾ ਏਜੰਟ ਨਿਕਲਿਆ, ਜਿਸ ਦੀ ਨਿਸ਼ਾਨ ਦੇਹੀ ‘ਤੇ ਅਮਰੀਕਾ ਨੇ ਚੈੱਕ ਰੀਪਬਲਿਕ ਦੀ ਪੁਲਿਸ ਨੂੰ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਸੀ ।
ਅਮਰੀਕਾ ਦੀ ਵਾਸ਼ਿੰਗਟਨ ਪੋਸਟ (Washington post ) ਦੀ ਰਿਪੋਰਟ ਮੁਤਾਬਿਕ ਰਾਅ ਦੇ ਅਫਸਰ ਵਿਕਰਮ ਯਾਦਵ ਨੂੰ ਇਹ ਕੰਮ ਕਰਨ ਦੀ ਮਨਜ਼ੂਰੀ ਤਤਕਾਲੀ ਭਾਰਤੀ ਖੁਫੀਆ ਏਜੰਸੀ RAW ਦੇ ਮੁਖੀ ਸਾਮੰਤ ਗੋਇਲ ਨੇ ਦਿੱਤੀ ਸੀ । ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ , “ਇਹ ਪੜਤਾਲ ਸਾਬਕਾ ਸੀਨੀਅਰ ਭਾਰਤੀ ਸੁਰੱਖਿਆ ਅਧਿਕਾਰੀਆਂ ਵੱਲੋਂ ਦਿ ਵਾਸ਼ਿੰਗਟਨ ਪੋਸਟ ਨੂੰ ਪ੍ਰਦਾਨ ਕੀਤੇ ਗਏ ਖਾਤਿਆਂ ਨਾਲ ਮੇਲ ਖਾਂਦੀ ਹੈ, ਜਿਨ੍ਹਾਂ ਨੂੰ ਕਾਰਵਾਈ ਦੀ ਜਾਣਕਾਰੀ ਸੀ ਅਤੇ ਕਿਹਾ ਗਿਆ ਸੀ ਕਿ ਗੋਇਲ ਵਿਦੇਸ਼ਾਂ ਵਿੱਚ ਸਿੱਖ ਕੱਟੜਪੰਥੀਆਂ ਦੇ ਕਥਿਤ ਖਤਰੇ ਨੂੰ ਖਤਮ ਕਰਨ ਲਈ ਬਹੁਤ ਦਬਾਅ ਹੇਠ ਸੀ।” ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਇਸ ਯੋਜਨਾ ਦੇ ਬਾਰੇ ਜਾਣੂ ਹੋ ਸਕਦਾ ਹੈ ।
ਰਿਪੋਰਟ ਮੁਤਾਬਿਕ ਉੱਤਰੀ ਅਮਰੀਕਾ ਵਿੱਚ ਭਾਰਤੀ ਦੇ ਵੱਲੋਂ ਕੀਤੀ ਜਾਣ ਵਾਲੀ ਕਤਲ ਦੀ ਸਾਜਿਸ਼ ਦੀ ਜਾਂਚ ਅਮਰੀਕਾ,ਭਾਰਤ,ਕੈਨੇਡਾ,ਬ੍ਰਿਟੇਨ ਜਰਮਨੀ ਅਤੇ ਆਸਟ੍ਰੇਲੀਆ ਵਿੱਚ ਤਿੰਨ ਦਰਜਨ ਤੋਂ ਵੱਧ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦੇ ਇੰਟਰਵਿਊਆਂ ਤੇ ਅਧਾਰਿਤ ਹੈ ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਯਾਦਵ ਦੀ ਪਛਾਣ ਅਤੇ ਮਾਨਤਾ “ਹੁਣ ਤੱਕ ਦਾ ਸਭ ਤੋਂ ਸਪੱਸ਼ਟ ਸਬੂਤ ਪ੍ਰਦਾਨ ਕਰਦੀ ਹੈ ਕਿ ਕਤਲ ਦੀ ਪਲਾਨਿੰਗ RAW ਦੇ ਨਿਰਦੇਸ਼ਾਂ ‘ਤੇ ਹੋਈ ਸੀ । ਅਮਰੀਕਾ ਨੇ ਕਥਿਤ ਤੌਰ ‘ਤੇ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕੀ ਧਰਤੀ ‘ਤੇ ਕਤਲ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ ।
ਪੰਨੂ ਨੂੰ ਅਮਰੀਕਾ ਵਿੱਚ ਮਾਰਨ ਦੀ ਕਥਿਤ ਸਾਜ਼ਿਸ਼ ਪਿਛਲੇ ਸਾਲ ਜੂਨ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿੱਚ 18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦੀ ਗੋਲੀਬਾਰੀ ਨਾਲ ਮੇਲ ਖਾਂਦੀ ਹੈ। ਪੱਛਮੀ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਯਾਦਵ ਨਾਲ ਵੀ ਜੁੜੀ ਹੋਈ ਸੀ।
ਇਹ ਵੀ ਪੜ੍ਹੋ – ਸਿੱਧੂ ਮੂਸੇ ਵਾਲਾ ਕਤਲ ਮਾਮਲੇ ‘ਚ ਯੂਪੀ ਪੁਲਿਸ ਨੇ ਤਿੰਨ ਕੀਤੇ ਕਾਬੂ