International

ਉੱਤਰੀ ਮੈਕਸਿਕੋ ਵਿੱਚ ਪਰਵਾਸੀ ਨਜ਼ਰਬੰਦੀ ਕੇਂਦਰ ‘ਚ 40 ਵਿਅਕਤੀਆਂ ਨਾਲ ਹੋਇਆ ਇਹ ਮਾੜਾ ਕਾਰਾ , ਜਾਣ ਕੇ ਹੋ ਜਾਵੇਗੋ ਹੈਰਾਨ…

Mexico: 40 deaths due to fire in immigrant detention center

ਉੱਤਰੀ ਮੈਕਸਿਕੋ ਵਿੱਚ ਅਮਰੀਕਾ ਦੀ ਸਰਹੱਦ ਨੇੜੇ ਇੱਕ ਪਰਵਾਸੀ ਨਜ਼ਰਬੰਦੀ ਕੇਂਦਰ ਵਿੱਚ ਘੱਟੋ-ਘੱਟ 40 ਵਿਅਕਤੀਆਂ ਦੀ ਮੌਤ ਅਤੇ 29 ਹੋਰ ਜ਼ਖ਼ਮੀ ਹੋਏ ਹਨ। ਇਹ ਭਿਆਨਕ ਵੱਡਾ ਹਾਦਸਾ ਅੱਗ ਲੱਗਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਿਕ ਇਹ ਜਾਣਕਾਰੀ ਕੌਮੀ ਪਰਵਾਸ ਸੰਸਥਾ ਦੇ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦਿੱਤੀ।
ਨੈਸ਼ਨਲ ਇੰਸਟੀਚਿਊਟ ਆਫ ਇਮੀਗ੍ਰੇਸ਼ਨ ਦੇ ਇਕ ਅਧਿਕਾਰੀ ਅਨੁਸਾਰ ਮੈਕਸੀਕੋ ਸਿਟੀ- ਉੱਤਰੀ ਮੈਕਸੀਕੋ ਵਿੱਚ ਅਮਰੀਕੀ ਸਰਹੱਦ ਨੇੜੇ ਇੱਕ ਪ੍ਰਵਾਸੀ ਕੇਂਦਰ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 40 ਲੋਕਾਂ ਦੀ ਮੌਤ ਹੋ ਗਈ ਅਤੇ ਲੋਕ ਜ਼ਖਮੀ ਹੋ ਗਏ।

ਅਖ਼ਬਾਰ ‘ਡਿਆਰੀਓ ਡੀ ਜੁਆਰੇਜ਼’ ਨੇ ਚਿਹੂਅਹੂਆ ਸੂਬੇ ਦੇ ਸਰਕਾਰੀ ਵਕੀਲ ਦਫ਼ਤਰ ਦੇ ਬੇਨਾਮ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਸੋਮਵਾਰ ਦੇਰ ਰਾਤ ਵਾਪਰੀ ਜਿਸ ਵਿੱਚ 40 ਲੋਕਾਂ ਦੀ ਮੌਤ ਹੋ ਗਈ। ਖ਼ਬਰ ਮੁਤਾਬਿਕ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੀ ਪੁਸ਼ਟੀ ਦੀ ਅਪੀਲ ’ਤੇ ਮੈਕਸਿਕੋ ਦੀ ਕੌਮੀ ਪਰਵਾਸ ਸੰਸਥਾ ਅਤੇ ਚਿਹੂਅਹੂਆ ਸੂਬਾ ਸਰਕਾਰੀ ਵਕੀਲ ਦਫ਼ਤਰ ਵੱਲੋਂ ਤੁਰੰਤ ਕੋਈ ਪ੍ਰਕਿਰਿਆ ਨਹੀਂ ਦਿੱਤੀ।  ਮੀਡੀਆ ਰਿਪੋਰਟਾਂ ਮੁਤਾਬਕ ਮੈਕਸਿਕੋ ਦੇ ਅਟਾਰਨੀ ਜਨਰਲ ਦਫ਼ਤਰ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚਕਰਤਾ ਮੌਕੇ ’ਤੇ ਮੌਜੂਦ ਹਨ।

ਦੱਸਣਯੋਗ ਹੈ ਕਿ ਅਮਰੀਕਾ ’ਚ ਦਾਖਲ ਹੋਣ ਵਾਲੇ ਪਰਵਾਸੀਆਂ ਲਈ ਸਿਊਦਾਦ ਇੱਕ ਮੁੱਖ ਲਾਂਘਾ ਹੈ। ਇਥੋਂ ਦੀਆਂ ਪਨਾਹਗਾਹਾਂ ਉਨ੍ਹਾਂ ਪਰਵਾਸੀਆਂ ਨਾਲ ਭਰੀਆਂ ਹੋਈਆਂ, ਜਿਨ੍ਹਾਂ ਨੇ ਅਮਰੀਕਾ ਵਿੱਚ ਸਿਆਸੀ ਸ਼ਰਨ ਲਈ ਅਪੀਲ ਕੀਤੀ ਹੋਈ ਹੈ ਅਤੇ ਪ੍ਰਕਿਰਿਆ ਦੀ ਉਡੀਕ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਮੈਕਸੀਕੋ ਦੇ ਅਟਾਰਨੀ ਜਨਰਲ ਦਫਤਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚਕਰਤਾ ਘਟਨਾ ਸਥਾਨ ‘ਤੇ ਹਨ।