The Khalas Tv Blog India 7 ਸਤੰਬਰ ਤੋਂ ਗੁਰੂਗ੍ਰਾਮ ‘ਚ ਦੌੜਨਗੀਆਂ ਮੈਟਰੋ ਰੇਲਾਂ
India

7 ਸਤੰਬਰ ਤੋਂ ਗੁਰੂਗ੍ਰਾਮ ‘ਚ ਦੌੜਨਗੀਆਂ ਮੈਟਰੋ ਰੇਲਾਂ

‘ਦ ਖ਼ਾਲਸ ਬਿਊਰੋ:- 7 ਸਤੰਬਰ ਤੋਂ ਗੁਰੂਗ੍ਰਾਮ ਦੇ ਪੰਜ ਸਟੇਸ਼ਨਾਂ ਤੋਂ ਮੈਟਰੋ ਰੇਲ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਗੁਰੂਗ੍ਰਾਮ ਦੇ ਸਾਰੇ ਸਟੇਸ਼ਨਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ, ਸਟੇਸ਼ਨ ‘ਤੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਯਾਤਰੀਆਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਦਾ ਵੀ ਖ਼ਾਸ ਧਿਆਨ ਰੱਖਣਾ ਪਵੇਗਾ।

ਮੈਟਰੋ ਸਟੇਸ਼ਨ ‘ਤੇ ਯਾਤਰੀਆਂ ਲਈ ਕੋਰੋਨਾਵਾਇਰਸ ਤੋਂ ਬਚਾਅ ਲਈ ਦਿਸ਼ਾ-ਨਿਰਦੇਸ਼ ਲਿਖ ਕੇ ਵੀ ਲਗਾਏ ਗਏ ਹਨ। ਮੈਟਰੋ ਸਟੇਸ਼ਨ ਦੇ ਅੰਦਰ ਜਾਣ ਲਈ ਇੱਕ ਅਲੱਗ ਗੇਟ ਹੋਵੇਗਾ ਅਤੇ ਯਾਤਰੀਆਂ ਦੇ ਬਾਹਰ ਜਾਣ ਲਈ ਅਲੱਗ ਗੇਟ ਹੋਵੇਗਾ। ਮੈਟਰੋ ਵਿੱਚ ਲੋਕਾਂ ਨੂੰ ਇੱਕ ਸੀਟ ਛੱਡ ਕੇ ਬੈਠਣ ਦੀ ਹਦਾਇਤ ਕੀਤੀ ਗਈ ਹੈ।

Exit mobile version