Khetibadi Punjab

Weather forecast : ਇਸ ਦਿਨ ਪੰਜਾਬ ‘ਚ ਭਾਰੀ ਮੀਂਹ ਤੇ ਝੱਖੜ ਦੀ ਚੇਤਾਵਨੀ, ਜਾਣੋ ਮੌਸਮ ਦੀ ਨਵੀਂ ਅੱਪਡੇਟ…

heavy rain alert, weather updates, Punjab news, agricultural news

ਚੰਡੀਗੀੜ੍ਹ: ਬੇਸ਼ੱਕ ਅੱਜ ਪੰਜਾਬ ਵਿੱਚ ਮੌਸਮ(Punjab Weather) ਖੁਸਕ ਹਹਿਣ ਦੀਆਂ ਰਿਪੋਰਟਾਂ ਆ ਰਹੀਆਂ ਹਨ ਪਰ ਕੱਲ ਤੋਂ ਮੁੜ ਮੌਸਮ (Weather forecast) ਕਰਵਟ ਬਦਲ ਰਿਹਾ ਹੈ। ਜੀ ਹਾਂ ਚੰਡੀਗੜ੍ਹ ਮੌਸਮ ਵਿਭਾਗ (Meteorological Department) ਨੇ 23 ਅਤੇ 24 ਮਾਰਚ ਨੂੰ ਮੁੜ ਤੋਂ ਪੰਜਾਬ ਵਿੱਚ ਗਰਜ ਚਮਕ ਨਾਲ ਮੀਂਹ(Rain in Punjab) ਪੈਣ ਦੀ ਪੇਸ਼ੀਨਗੋਈ ਕੀਤੀ ਹੈ।

ਇੰਨਾ ਹੀ ਨਹੀਂ ਕਿਤੇ ਕਿਤੇ ਗੜੇ ਪੈਣ ਦੀ ਸੰਭਵਾਨਾ ਜਤਾਈ ਗਈ ਹੈ। ਇਸਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਖ਼ਾਸ ਗੱਲ ਇਹ ਹੈ ਕਿ 24 ਮਾਰਚ ਨੂੰ ਭਰਵੇਂ ਮੀਂਹ ਦੇ ਨਾਲ ਝੱਖਣ ਆਉਣ ਦੀ ਵੀ ਸੰਭਾਵਨਾ ਵੀ ਜਤਾਈ ਗਈ ਹੈ। ਮਾਝਾ ਖੇਤਰ ਦੇ ਪਠਾਨਕੋਟ, ਤਰਨਤਾਰਨ, ਗੁਰਦਾਸਪੁਰ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਹੈ। ਇਸ ਦਿਨ ਅੱਠ ਡਿਗਰੀ ਤਾਪਮਾਨ ਡਿੱਗ ਕੇ 22 ਡਿਗਰੀ ਸੈਲਸੀਐਸ ਆ ਜਾਵੇਗਾ। ਜਦਕਿ ਉਸ ਤੋਂ ਬਾਅਦ 25 ਮਾਰਚ ਨੂੰ ਪੰਜਾਬ ਵਿੱਚ ਕਿਤੇ ਕਿਤੇ ਹਲਕਾ ਮੀਂਹ ਰਹਿ ਸਕਦਾ ਹੈ ਅਤੇ 26 ਮਾਰਚ ਨੂੰ ਮੌਸਮ ਖੁਸ਼ਕ ਰਹੇਗਾ।

ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਅਗਲੇ ਦੋ ਦਿਨ ਯਾਨੀ 23 ਅਤੇ 24 ਮਾਰਚ ਨੂੰ ਖੇਤੀਬਾੜੀ ਨਾਲ ਜੁੜੇ ਕੰਮ ਮੁਲਤਬੀ ਕਰ ਦਿੱਤੇ ਜਾਣ । ਪੱਕ ਕੇ ਤਿਆਰ ਖੜੀ ਫਸਲ ਨੂੰ ਕੱਟ ਕੇ ਸੁਰਖਿਅਤ ਜਗ੍ਹਾ ਉੱਤੇ ਸਾਂਭ ਦਿੱਤੀ ਜਾਵੇ। 26 ਮਾਰਚ ਤੋਂ ਬਾਅਦ ਮੌਸਮ ਸਾਫ ਰਹੇਗਾ ਅਤੇ ਮੁੜ ਤੋਂ ਮੁਲਤਬੀ ਕੀਤੇ ਖੇਤੀਬਾੜੀ ਨਾਲ ਜੁੜੇ ਸੁਰੂ ਕੀਤਾ ਜਾ ਸਕਦੇ ਹਨ।

ਦੱਸ ਦੇਈਏ ਕਿ ਪਿਛਲੇ ਦਿਨਾਂ ਤੋਂ ਰੁਕ ਰੁਕ ਪੈ ਰਹੇ ਮੀਂਹ ਅਤੇ ਵਿਚ ਦੀਆਂ ਚੱਲੀਆਂ ਤੇਜ਼ ਹਵਾਵਾਂ ਨੇ ਪੰਜਾਬ ਵਿੱਚ ਕਣਕ ਦੀ ਫਸਲ ਨੂੰ ਵਿਛਾ ਦਿੱਤਾ ਹੈ। ਨੁਕਸਾਨ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਗਿਰਦਾਵਰੀ ਕਰਵਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ। ਰਿਪੋਰਟ ਆਉਣ ਤੋਂ ਬਾਅਦ ਪੀੜਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।